ਐਸ.ਬੀ.ਪੀ ਦੀ ਸ਼ਹਿਣਾ ਬ੍ਰਾਂਚ ਦੇ ਮੁੱਖ ਗੇਟ ਅੱਗੇ ਆਪਣ ‘ਚ ਖਹਿਬੜੇ ਦੇ ਲੋਕ

ss1

ਐਸ.ਬੀ.ਪੀ ਦੀ ਸ਼ਹਿਣਾ ਬ੍ਰਾਂਚ ਦੇ ਮੁੱਖ ਗੇਟ ਅੱਗੇ ਆਪਣ ‘ਚ ਖਹਿਬੜੇ ਦੇ ਲੋਕ
ਐਸ.ਬੀ.ਪੀ ਦੀ ਸ਼ਹਿਣਾ ਬ੍ਰਾਂਚ ਅੱਗੇ ਲੋਕਾਂ ਦੀ ਲੱਗੀ ਲੰਬੀ ਲਾਈਨ

vikrant-bansal-4ਭਦੌੜ 15 ਨਵੰਬਰ (ਵਿਕਰਾਂਤ ਬਾਂਸਲ) ਮੰਗਲਵਾਰ ਨੂੰ ਸਟੇਟ ਬੈਂਕ ਆਫ ਪਟਿਆਲਾ ਦੀ ਸ਼ਹਿਣਾ ਬ੍ਰਾਂਚ ‘ਚ ਸੋਮਵਾਰ ਦੀ ਛੁੱਟੀ ਤੋਂ ਬਾਅਦ ਲੱਗੀ ਲੰਬੀ ਲਾਈਨ ਅਤੇ ਬੈਂਕ ਗੇਟ ਅੱਗੇ ਖੜੇ ਲੋਕ ਪੁਲਿਸ ਨਾ ਹੋਣ ਕਾਰਨ ਆਪੇ ਤੋਂ ਬਾਹਰ ਹੋ ਗਏ ਅਤੇ ਆਪਸ ‘ਚ ਖਹਿਬੜੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੇਰੇ ਸੁਖਵਤੇ ਕਰੀਬ ਸੱਤ ਵਜੇ ਐਸਬੀਪੀ ਦੀ ਬ੍ਰਾਂਚ ਅੱਗੇ ਲਾਈਨ ਲੱਗਣੀ ਸ਼ੁਰੂ ਹੋ ਗਈ, ਜੋ ਕਰੀਬ ਦਸ ਵਜੇ ਤੱਕ ਮੇਨ ਬੱਸ ਸਟੇਂਡ ਦੇ ਨਜ਼ਦੀਕ ਪਹੁੰਚ ਗਈ, ਪਰ ਕੋਈ ਪੁਲਿਸ ਕਰਮਚਾਰੀ ਬਾਹਰ ਨਾ ਹੋਣ ਕਾਰਨ ਲੋਕ ਆਪੇ ਤੋਂ ਬਾਹਰ ਹੁੰਦੇ ਹੋਏ ਲਾਈਨ ਤੋੜ ਕੇ ਬੈਂਕ ਦੇ ਮੁੱਖ ਗੇਟ ਅੱਗੇ ਇਕੱਤਰ ਹੋ ਕੇ ਖੜ ਗਏ ਇਸ ਸਮੇਂ ਲੋਕਾਂ ਜਗਦੀਸ਼ ਸਿੰਘ, ਕਰਮ ਸਿੰਘ, ਨੇਕ ਸਿੰਘ, ਭੋਲਾ ਸਿੰਘ, ਮੱਖਣ ਸਿੰਘ ਆਦਿ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸ਼ਰੇਆਮ ਬਿਆਨ ਦੇ ਰਹੇ ਹਨ ਕਿ ਲੋਕ ਲੰਬੀਆਂ ਲਾਈਨਾਂ ‘ਚ ਖੜੇ ਪੇ੍ਰਸ਼ਾਨ ਹੋ ਰਹੇ ਹਨ ਉਨਾਂ ਕਿਹਾ ਕਿ ਅਜਿਹੇ ਬਿਆਨ ਦੇਣ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਸਹੂਲਤ ਲਈ ਕੋਈ ਬਦਲਵੇ ਪ੍ਰਬੰਧ ਕਰਨ ਉਨਾਂ ਕਿਹਾ ਕਿ ਦੇਸ਼ ਦਾ ਪਹਿਲਾ ਅਜਿਹਾ ਪ੍ਰਧਾਨ ਮੰਤਰੀ ਦੇਖਿਆ ਹੈ ਜੋ ਇਹ ਕਹਿ ਰਿਹਾ ਹੈ ਕਿ ਲੋਕ ਭੁੱਖੇ ਸਵੇਰ ਤੋਂ ਲਾਈਨਾਂ ‘ਚ ਲੱਗ ਕੇ ਸ਼ਾਮ ਨੂੰ ਖਾਲੀ ਹੱਥ ਵਾਪਸ ਮੁੜ ਰਹੇ ਹਨ ਦੱਸਣਯੋਗ ਹੈ ਕਿ ਐਸਬੀਪੀ ਦੀ ਸ਼ਹਿਣਾ ਬ੍ਰਾਂਚ ‘ਚ ਚਾਰ ਹਜ਼ਾਰ ਰੁਪਏ ਦੇ ਨੋਟ ਐਕਸਚੇਜ਼, ਜਮਾਂ ਅਤੇ ਤਹਿ ਸੀਮਾ ਅਨੁਸਾਰ ਕਢਵਾਉਣ ਦੀ ਸਹੂਲਤ ਲਗਾਤਾਰ ਦੇਣ ਕਾਰਨ ਵੱਡੀ ਪੱਧਰ ਤੇ ਲੋਕ ਇਸ ਬੈਂਕ ‘ਚ ਆ ਰਹੇ ਹਨ, ਜਿਸ ਕਾਰਨ ਇਸੇ ਬੈਂਕ ‘ਚ ਪਿਛਲੇ ਦਿਨਾਂ ਤੋਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ।

Share Button

Leave a Reply

Your email address will not be published. Required fields are marked *