ਐਸ.ਬੀ.ਆਰ.ਐਸ. ਕਾਲਜ ਵਿੱਚ ਮਨਾਇਆ ਵਿਸ਼ਵ ਓਜੋਨ ਦਿਵਸ

ਐਸ.ਬੀ.ਆਰ.ਐਸ. ਕਾਲਜ ਵਿੱਚ ਮਨਾਇਆ ਵਿਸ਼ਵ ਓਜੋਨ ਦਿਵਸ

photoਸਾਦਿਕ, 20 ਸਤੰਬਰ (ਗੁਲਜ਼ਾਰ ਮਦੀਨਾ)-ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ ਅਤੇ ਸੰਤ ਬਾਬਾ ਅਰਜਨ ਸਿੰਘ ਜੀ ਦੀ ਰਹਿਨੁਮਾਈ ਹੇਠ ਅਤੇ ਸਰਦਾਰ ਕਵਚਕਰਨ ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ ਹੇਠ ਫਰੀਦਕੋਟ ਇਲਾਕੇ ਦੀ ਨਾਮਵਰ ਸੰਸਥਾ ਐਸ.ਬੀ.ਆਰ.ਐਸ ਕਾਲਜ ਫਾਰ ਵੂਮੈਨ, ਘੁੱਦੂਵਾਲਾ ਜੋ ਕਿ ਪ੍ਰੈਜ਼ੀਡੈਂਟ ਸ: ਸਵਸਾਚਨ ਸਿੰਘ ਸਿੱਧੂ , ਮੈਨੇਜਮੈਂਟ ਮੈਂਬਰ ਸ: ਮੇਜਰ ਸਿੰਘ ਢਿੱਲੋਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ: ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚਲ ਰਹੀ ਹੈ। ਕਾਲਜ ਦੇ ਵਿੱਚ ਸਾਇੰਸ ਵਿਭਾਗ ਵੱਲੋਂ ਵਿਸ਼ਵ ਓਜੋਨ ਦਿਵਸ ਮਨਾਇਆ ਗਿਆ। ਇਸ ਮੌਕੇ ਸਾਇੰਸ ਵਿਭਾਗ ਦੇ ਮੁਖੀ ਪੋ: ਸੰਦੀਪ ਕੌਰ ਵੱਲੋਂ ਵਿਦਿਆਰਥਣਾਂ ਨੂੰ ਓਜੋਨ ਪਰਤ ਸੰਬੰਧੀ ਭਰਪੂਰ ਜਾਨਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਓਜੋਨ ਪਰਤ ਅਜਿਹੀ ਪਰਤ ਹੈ ਜੋ ਸੂਰਜ ਤੋਂ ਆਉਣ ਵਾਲੀਆਂ ਪਰਾਬੈਗਣੀ ਕਿਰਨਾਂ ਨੂੰ ਧਰਤੀ ‘ਤੇ ਆਉਣ ਤੋਂ ਰੋਕਦੀ ਹੈ। ਪਰਾਬੈਗਣੀ ਕਿਰਨਾਂ ਕਾਰਨ ਚਮੜੀ ਦੇ ਰੋਗ ਜਿਵੇਂ ਕਿ ‘ਸਕਿਨ ਕੈਂਸਰ, ਆਦਿ’ ਹੋ ਜਾਂਦੇ ਹਨ। ਵਾਤਾਵਰਣ ਵਿਚ ਵਧ ਰਹੇ ਪ੍ਰਦੂਸ਼ਣ ਕਾਰਨ ਇਸ ਪਰਤ ਵਿਚ ਛੇਕ ਹੋ ਗਏ ਹਨ, ਜਿਸਦਾ ਮਨੁੱਖੀ ਜੀਵਨ ਤੇ ਬਹੁਤ ਹੀ ਬੁਰਾ ਅਸਰ ਪੈ ਰਿਹਾ ਹੈ। ਓਜੋਨ ਪਰਤ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਸਾਨੂੰ ਸਾਰਿਆਂ ਨੂੰ ਇਸ ਪਰਤ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਆਵਾਜਾਈ ਦੇ ਸਾਧਨਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਉਰਜਾ ਦੀ ਬਚਤ ਕਰਨ ਲਈ ਬਿਜਲੀ ਉਪਕਰਨਾਂ ਦੀ ਲੋੜ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਵਧੇਰੇ ਅਸਰ ਕਲੋਰੋਫਲੋਰੋ ਗੈਸ ਕਾਰਨ ਪੈ ਰਿਹਾ ਹੈ, ਜਿਸ ਕਾਰਨ ਰੈਫ਼ਰੀਜ਼ਰੇਟਰਾਂ ਦੀ ਵਰਤੋਂ ਲੋੜ ਅਨੁਸਾਰ ਕਰਨੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਾਡਾ ਫ਼ਰਜ਼ ਹੈ ਕਿ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਤੇ ਓਜੋਨ ਪਰਤ ਨੂੰ ਸੁਰਖਿਅਤ ਰੱਖਣ ਲਈ ਵੱਧ ਤੋਂ ਵੱਧ ਯਤਨ ਕਰੀਏ ਤਾਂ ਜੋ ਆਉਣ ਵਾਲੀ ਪੀੜ੍ਹੀ ਇਕ ਸਾਫ਼, ਸੁਰੱਖਿਅਤ ਤੇ ਸਿਹਤਮੰਦ ਵਾਤਾਵਰਣ ਵਿੱਚ ਰਹਿ ਸਕਨ। ਇਸ ਮੌਕੇ ਮੈਨੇਜਮੈਂਟ ਮੈਂਬਰ ਸ: ਮੇਜਰ ਸਿੰਘ ਢਿੱਲੋਂ , ਵਾਈਸ ਪ੍ਰਿੰਸੀਪਲ ਪੋ: ਜਸਵਿੰਦਰ ਕੌਰ, ਸਾਇੰਸ ਵਿਭਾਗ ਦੇ ਮੁਖੀ ਪੋ:ਸੰਦੀਪ ਕੌਰ, ਪੋ: ਹਰਪ੍ਰੀਆ ਸੇਠੀ, ਪੋ: ਅਮਨਪ੍ਰੀਤ ਕੌਰ, ਪ੍ਰੋ:ਮੋਨੀਕਾ ਸ਼ਰਮਾ, ਪ੍ਰੋ:ਸ਼ਬਨਮ ਸੱਚਦੇਵਾ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *

%d bloggers like this: