ਐਸ.ਐਚ.ੳ ਥਾਣਾ ਦਿਆਲਪੁਰਾ ਵਲੋਂ ਕੁਝ ਚਹੇਤੇ ਪੱਤਰਕਾਰਾਂ ਨਾਲ ਮੀਟਿੰਗ

ss1

ਐਸ.ਐਚ.ੳ ਥਾਣਾ ਦਿਆਲਪੁਰਾ ਵਲੋਂ ਕੁਝ ਚਹੇਤੇ ਪੱਤਰਕਾਰਾਂ ਨਾਲ ਮੀਟਿੰਗ
ਮੈਂ ਐਸ.ਐਚ.ੳ ਨਾਲ ਗੱਲ ਕਰਦਾਂ-ਐਸ.ਐਸ.ਪੀ ਬਠਿੰਡਾ

ਬਠਿੰਡਾ/ ਭਗਤਾ ਭਾਈ ਕਾ 2 ਮਈ (ਪਰਵਿੰਦਰ ਜੀਤ ਸਿੰਘ): ਸੂਬੇ ਵਿੱਚ ਕਾਂਗਰਸ ਸਰਕਾਰ ਹੋਂਦ,ਚ ਆਉਣ ਤੋਂ ਬਾਅਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਤਬਾਦਲਾ ਲਗਾਤਾਰ ਜਾਰੀ ਹੈ ਅਤੇ ਇਸੇ ਹੀ ਲੜੀ ਤਹਿਤ ਥਾਣਾ ਦਿਆਲਪੁਰਾ ਐਟ ਭਗਤਾ ਭਾਈ ਵਿਖੇ ਜਤਿੰਦਰ ਸਿੰਘ ਗਿੱਲ ਵਲੋਂ ਬਤੌਰ ਮੁੱਖ ਥਾਣਾ ਅਫਸਰ ਵਜੋਂ ਅਹੁਦਾ ਸੰਭਾਲਿਆ ਗਿਆ ਹੈ।ਗਿੱਲ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਕੁਝ ਕੁ ਚਹੇਤੇ ਪੱਤਰਕਾਰਾਂ ਨਾਲ ਮੀਟਿੰਗ ਕੀਤੀ ਗਈ ਜਿਹੜੀ ਕਿ ਸ਼ਹਿਰ ਵਿੱਚ ਆਮ ਲੋਕਾਂ ਅਤੇ ਸਿਆਸੀ ਆਗੂਆਂ ਵਿਚਕਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਚਰਚਾ ਕਰ ਰਹੇ ਹਨ ਕਿ ਇਸ ਮੀਟਿੰਗ ਵਿੱਚ ਮੁੱਖ ਥਾਣਾ ਅਫਸਰ ਵਲੋਂ ਸਾਰੇ ਹੀ ਪੱਤਰਕਾਰਾਂ ਨੂੰ ਸੱਦਾ ਕਿਉਂ ਨਹੀਂ ਦਿੱਤਾ ਗਿਆ।ਦੱਸਣਾ ਬਣਦਾ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਇਸੇ ਥਾਣੇ ਦੇ ਇੱਕ ਥਾਣੇਦਾਰ ਉਪਰ ਰਿਸ਼ਵਤ ਲੈ ਕੇ ਨਸ਼ਾ ਛੱਡਣ ਦੇ ਦੋਸ਼ ਹੇਠ ਮੁਕੱਦਮਾ ਵੀ ਦਰਜ ਹੋਇਆ ਹੈ ਜਿਸਦੀ ਸੂਚਨਾ ਵੀ ਐਸ.ਐਸ.ਪੀ ਬਠਿੰਡਾ ਨੂੰ ਮੀਡਿਆ ਵਲੋਂ ਪਹੁੰਚਾਈ ਗਈ ਸੀ।ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਵਲੋਂ ਇਸ ਮੀਟਿੰਗ ਵਿੱਚ ਕਾਫੀ ਪੱਤਰਕਾਰਾਂ ਨੂੰ ਨਾ ਸੱਦਣਾ ਇਸੇ ਗੱਲ ਦਾ ਰੋਸ ਹੋ ਸਕਦਾ ਹੈ।
ਉਧਰ ਦੂਜੇ ਪਾਸੇ ਇਹ ਮਾਮਲਾ ਐਸ.ਐਸ.ਪੀ ਬਠਿੰਡਾ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਜਿੰਨਾਂ ਵਲੋਂ ਮੁੱਖ ਥਾਣਾ ਅਫਸਰ ਨਾਲ ਗੱਲ ਕਰਨ ਬਾਰੇ ਕਿਹਾ ਗਿਆ।

Share Button

Leave a Reply

Your email address will not be published. Required fields are marked *