ਐਸ.ਐਚ.ਓ ਪੈਰਾਵਿੰਕਲ ਗਰੇਵਾਲ ਨੇ ਥਾਣਾ ਸਦਰ ਮਲੋਟ ਦਾ ਚਾਰਜ ਸੰਭਾਲਿਆ

ss1

ਐਸ.ਐਚ.ਓ ਪੈਰਾਵਿੰਕਲ ਗਰੇਵਾਲ ਨੇ ਥਾਣਾ ਸਦਰ ਮਲੋਟ ਦਾ ਚਾਰਜ ਸੰਭਾਲਿਆ

ਮਲੋਟ, 17 ਦਸੰਬਰ (ਆਰਤੀ ਕਮਲ) : ਪੰਜਾਬ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਕਿਸੇ ਵੀ ਤਰਾਂ ਦੇ ਗੈਰ ਸਮਾਜਿਕ ਅਨਸਰਾਂ ਨੂੰ ਇਲਾਕੇ ਦੀ ਅਮਨ-ਸ਼ਾਂਤੀ ਭੰਗ ਕਰਨ ਨਹੀ ਕਰਨ ਦਿੱਤੀ ਜਾਵੇਗੀ । ਇੰਨਾਂ ਵਿਚਾਰਾ ਦਾ ਪ੍ਰਗਟਾਵਾ ਐਸ.ਐਚ.ਓ ਪੈਰਾਵਿੰਕਲ ਗਰੇਵਾਲ ਨੇ ਥਾਣਾ ਸਦਰ ਮਲੋਟ ਵਿਖੇ ਆਪਣਾ ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜ਼ਿਕਰਯੋਗ ਹੈ ਐਸ.ਐਚ.ਓ ਗਰੇਵਾਲ ਥਾਣਾ ਸਿਟੀ ਗਿੱਦੜਬਾਹਾ ਤੋਂ ਬਦਲ ਕੇ ਇਥੇ ਆਏ ਹਨ। ਐਸ.ਐਚ.ਓ ਗਰੇਵਾਲ ਨੇ ਸਮੂਹ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਆਖਿਆ ਕਿ ਥਾਣਾ ਸਦਰ ਵਿਖੇ ਆਏ ਹਰ ਵਿਅਕਤੀ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ, ਪ੍ਰੰਤੂ ਗੈਰ ਸਮਾਜਿਕ ਤੱਤਾਂ ਨੂੰ ਖੇਤਰ ਵਿਚ ਪ੍ਰਫੁਲਿਤ ਨਹੀਂ ਹੋਣ ਦਿੱਤਾ ਜਾਵੇਗਾ ਉਨਾਂ ਕਿਹਾ ਕਿ ਨਸ਼ਿਆਂ ਦੀ ਵਿਕਰੀ ਰੋਕਣੀ ਉਨਾਂ ਦੀ ਪਹਿਲੀ ਤਰਜੀਹ ਹੋਵੇਗੀ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਹਾਲ ਵਿੱਚ ਬਖਸ਼ਿਆ ਨਹੀਂ ਜਾਵੇਗਾ। ਐਸ.ਐਚ.ਓ ਗਰੇਵਾਲ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਸਰਕਾਰੀ ਸਥਾਨਾਂ ‘ਤੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣਾ ਪਾਰਟੀ ਦਾ ਕੋਈ ਬੋਰਡ ਆਦਿ ਲਗਾਉਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।

Share Button

Leave a Reply

Your email address will not be published. Required fields are marked *