ਐਸ.ਐਚ.ਓ. ਦੇ ਰੀਡਰ ਸਿਪਾਹੀ ਰਿਸ਼ਵਤੀ ਨੋਟ 20,000/ਰੁਪਏ ਹਾਸਲ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ

ss1

ਐਸ.ਐਚ.ਓ. ਦੇ ਰੀਡਰ ਸਿਪਾਹੀ ਰਿਸ਼ਵਤੀ ਨੋਟ 20,000/ਰੁਪਏ ਹਾਸਲ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ

ਬਠਿੰਡਾ, 23 ਨਵੰਬਰ (ਪਰਵਿੰਦਰ ਜੀਤ ਸਿੰਘ) ਗੁਰਤੇਜ ਸਿੰਘ ਪੁੱਤਰ ਲਾਭ ਸਿੰਘ ਵਾਸੀ ਬਾਜਕ ਥਾਣਾ ਨੰਦਗੜ੍ਹ ਜਿਲ੍ਹਾ ਬਠਿੰਡਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਗੱਡੀ ਵਿੱਚ ਸਮਾਨ ਲੈ ਕੇ ਡੱਬਵਾਲੀ ਤੋਂ ਬਠਿੰਡਾ ਵੱਲ ਆ ਰਿਹਾ ਸੀ ਤਾਂ ਪਿੰਡ ਚੱਕ ਰੁਲਦੂ ਸਿੰਘ ਵਾਲਾ ਕੋਲ ਥਾਣਾ ਸੰਗਤ ਦੇ ਐਸ.ਐਚ.ਓ. ਜਸਕਰਨ ਸਿੰਘ ਨੇ ਪੁਲਿਸ ਪਾਰਟੀ ਨਾਲ ਨਾਕਾ ਲਗਾਇਆ ਹੋਇਆ ਸੀ ਤੇ ਮੁਦਈ ਦੇ ਕੈਂਟਰ ਨੂੰ ਰੋਕ ਕੇ ਇਹ ਕਹਿ ਕੇ ਥਾਣੇ ਲੈ ਗਿਆ ਕਿ ਤੁਹਾਡੀ ਗੱਡੀ ਓਵਰ ਲੋਡ ਹੈ ਥਾਣੇ ਵਿੱਚ ਜਾ ਕੇ ਐਸ.ਐਚ.ਓ. ਜਸਕਰਨ ਸਿੰਘ ਨੇ ਮੁਦਈ ਨੂੰ ਕਿਹਾ ਕਿ ਅਗਰ ਤੂੰ ਇਹ ਕੰਮ ਚਲਦਾ ਰੱਖਣਾ ਹੈ ਤਾਂ ਤੈਨੂੰ 25,000/ਰੁਪਏ ਪ੍ਰਤੀ ਮਹੀਨਾ ਦੇਣਾ ਪਵੇਗਾ ਅਤੇ ਮੁਦਈ ਵੱਲੋਂ ਮਿੰਨਤ ਤਰਲਾ ਕਰਨ ਤੇ 20,000/ਰੁਪਏ ਪ੍ਰਤੀ ਮਹੀਨਾ ਰਿਸ਼ਵਤ ਲੈਣੇ ਮੰਨ ਗਿਆ। ਅੱਜ ਮਿਤੀ 23.11.2016 ਨੂੰ ਜਸਕਰਨ ਸਿੰਘ ਐਸ.ਐਚ.ਓ. ਥਾਣਾ ਸੰਗਤ ਦੇ ਕਹਿਣ ਤੇ ਐਸ.ਐਚ.ਓ. ਦੇ ਰੀਡਰ ਸਿਪਾਹੀ ਰਜਿੰਦਰ ਸਿੰਘ ਨੰਬਰ 1307/ਮਾਨਸਾ ਨੂੰ ਇਹ ਰਿਸ਼ਵਤੀ ਨੋਟ 20,000/ਰੁਪਏ ਹਾਸਲ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਤਫਤੀਸ਼ੀ ਅਫਸਰਸ੍ਰੀ ਰਾਜ ਕੁਮਾਰ, ਪੀ.ਪੀ.ਐਸ, ਉਪ ਕਪਤਾਨ ਪੁਲਿਸ,  ਵਿਜੀਲੈਂਸ ਬਿਊਰੋ ਯੁਨਿਟ ਬਠਿੰਡਾ। ਦੋਸ਼ੀਆਨ ਵਿਰੁੱਧ ਮੁਕੱਦਮਾ ਨੰਬਰ 22 ਮਿਤੀ 23112016 ਅ/ਧ 7,13(2)88 ਪੀ.ਸੀ.ਐਕਟ ਥਾਣਾ ਵਬ ਬਠਿੰਡਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *