ਐਨ.ਐਸ.ਐਸ ਵਲੰਟੀਅਰਾਂ ਨੂੰ ਕੀਤਾ ਸਿਹਤ ਸਿਖਿਆਂ ਪ੍ਰਤੀ ਜਾਗਰੂਕ
ਐਨ.ਐਸ.ਐਸ ਵਲੰਟੀਅਰਾਂ ਨੂੰ ਕੀਤਾ ਸਿਹਤ ਸਿਖਿਆਂ ਪ੍ਰਤੀ ਜਾਗਰੂਕ
ਸਾਦਿਕ, 19 ਦਸੰਬਰ (ਗੁਲਜ਼ਾਰ ਮਦੀਨਾ)-ਡਾ. ਮਨਜੀਤ ਕ੍ਰਿਸਨ ਭੱਲਾ, ਸੀਨੀਅਰ ਮੈਡੀਕਲ ਅਫਸਰ, ਸੀ.ਐਚ.ਸੀ ਸਾਦਿਕ ਦੀ ਅਗਵਾਈ ਹੇਠ ਜਵਾਹਰ ਨਵੋਦਿਆਂ ਵਿਦਿਆਲਿਆਂ ਕਾਉਣੀ ਦੇ ਐਨ.ਐਸ.ਐਸ ਯੂਨਿਟ ਦੇ 62 ਵਲੰਟੀਅਰਾਂ ਨੇ ਸੱਤ ਰੋਜ਼ਾ ਐਨ.ਐਸ.ਐਸ ਕੈਪ ਅਧੀਨ ਕਮਿਊਨਟੀ ਹੈਲਥ ਸੈਟਰ ਸਾਦਿਕ ਵਿਖੇ ਹਸਪਤਾਲ ਦੇ ਆਲੇ-ਦੁਆਲੇ ਦੀ ਸਾਫ-ਸਫਾਈ ਕੀਤੀ। ਡਾ. ਬਲਕਾਰ ਸਿੰਘ, ਮੈਡੀਕਲ ਅਫਸਰ ਨੇ ਵਲੰਟੀਅਰਾਂ ਦੀ ਭਰਪੂਰ ਸਲਾਘਾ ਕੀਤੀ ਅਤੇ ਉਨਾਂ ਦੁਆਰਾ ਕੀਤੇ ਕੰਮ ਪ੍ਰਤੀ ਸਤੁੰਸ਼ਟੀ ਪ੍ਰਗਟਾਈ। ਡਾ. ਮਨਜੋਤ ਕੋਰ ਨੇ ਵਲੰਟੀਅਰਾਂ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਜਿਥੇ ਜਾਣਕਾਰੀ ਦਿੱਤੀ ਉਥੇ ਸੰਤੁਲਿਤ ਖੁਰਾਕ ਅਤੇ ਨਿੱਜੀ ਸਾਫ ਸਫਾਈ ਸਬੰਧੀ ਵਿਦਿਆਰਥੀਆਂ ਨੂੰ ਅਵਗਤ ਵੀ ਕਰਵਾਇਆ। ਇਸ ਮੋਕੇ ਤੇ ਡਾ. ਮਨਜੀਤ ਕ੍ਰਿਸ਼ਨ ਭੱਲਾ, ਸੀਨੀਅਰ ਮੈਡੀਕਲ ਅਫਸਰ, ਸੀ.ਐਚ.ਸੀ ਸਾਦਿਕ ਨੇ ਸਿਹਤ ਵਿਭਾਗ ਵੱਲੋ ਪ੍ਰੋਗਰਾਮ ਅਫਸਰ ਸ. ਚਰਨਬੀਰ ਸਿੰਘ, ਡਿਪਟੀ ਕਮਾਡੇਟ ਮੰਨੂ ਲਤਾ ਮੈਡਮ ਨੂੰ ਵਧਾਈ ਦਿੱਤੀ ਅਤੇ ਸਕੂਲ ਪ੍ਰਿਸੀਪਲ ਵੀ.ਕੇ. ਸਿੰਘ ਦਾ ਧੰਨਵਾਦ ਕੀਤਾ, ਜਿੰਨਾਂ ਦੀ ਦੇਖ-ਰੇਖ ਵਿੱਚ ਇਹੋ ਜਿਹਾ ਕੈਪਾਂ ਦਾ ਆਯੋਜਨ ਕੀਤਾ ਗਿਆ ਹੈ। ਬਾਅਦ ਵਿੱਚ ਡਾ. ਭੱਲਾ ਨੇ ਵਲੰਟੀਅਰਾਂ ਨੂੰ ਸਿਹਤ ਤੇ ਸੰਭਾਲ ਪ੍ਰਤੀ ਅਤੇ ਤੰਬਾਕੂਨੋਸ਼ੀ ਸਬੰਧੀ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਅਤੇ ਜਿਲੇ ਵਿੱਚ ਚਲਾਈ ਜਾ ਰਹੀ ਇਸ ਮੁਹਿੰਮ ਵਿਚ ਸਿਹਤ ਵਿਭਾਗ ਦਾ ਵੱਧ ਤੋ ਵੱਧ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਤੇ ਸੰਤੋਸ ਕੁਮਾਰ ਸਟੈਨੋ, ਪ੍ਰਿਤਪਾਲ ਕੋਰ ਫਾਰਮਾਸਿਸਟ, ਗੁਰਮੇਜ ਸਿੰਘ ਐਲ.ਟੀ, ਰਾਹੁਲ ਪਥਰੀਆਂ, ਸਤਨਾਮ ਸਿੰਘ, ਗੁਰਚਰਨ ਕੋਰ, ਅਸ਼ਵਨੀ ਕੁਮਾਰ, ਸੋਮਾ ਰਾਣੀ, ਬਿੱਕਰ ਸਿੰਘ, ਅਮਨਿੰਦਰ ਕੋਰ, ਹਰਜਿੰਦਰ ਸਿੰੰਘ ਅਤੇ ਗੁਰਸੇਵਕ ਸਿੰਘ ਹਾਜ਼ਰ ਸਨ।