ਐਕਟਰਸ ਸ਼ਰਧਾ ਕਪੂਰ ਦੀ ਪਹਿਲੀ ਵਾਰ ਉਪੰਨਿਆਸ ਉੱਤੇ ਅਧਾਰਿਤ ਫਿਲਮ ਹਾਫ ਗਰਲਫਰੈਂਡ

ss1

ਐਕਟਰਸ ਸ਼ਰਧਾ ਕਪੂਰ ਦੀ ਪਹਿਲੀ ਵਾਰ ਉਪੰਨਿਆਸ ਉੱਤੇ ਅਧਾਰਿਤ ਫਿਲਮ ਹਾਫ ਗਰਲਫਰੈਂਡ

ਪ੍ਰਸਿੱਧ ਲੇਖਕ ਚੇਤਨ ਭਗਤ ਅਕਸਰ ਆਪਣੀ ਲਿਖੀਆਂ ਕਿਤਾਬਾਂ ਲਈ ਜਾਣੇ ਜਾਂਦੇ ਹਨ ਅਤੇ ਹੁਣ ਇਕ ਅਜਿਹਾ ਦੌਰ ਸੁਰੂ ਹੋ ਗਿਆ ਹੈ ਜਦੋਂ ਚੇਤਨ ਭਗਤ ਦੁਆਰਾ ਲਿਖੇ ਗਏ ਉਪੰਨਿਆਸ ਉੱਤੇ ਅਧਾਰਿਤ ਫਿਲਮ ਬਣਾਈ ਜਾਂਦੀ ਹੈ, ਇਹ ਹੀ ਨਹੀਂ ਨਿਰਮਤਾ ਨਿਰਦੇਸਕ ਹੁਣ ਚੇਤਨ ਭਗਤ ਦੇ ਉਪੰਨਿਆਸ ਦਾ ਇੰਤਜਾਰ ਕਰਦੇ ਹਨ ਤਾਂ ਕਿ ਉਹ ਉਹਨਾਂ ਦੇ ਲਿਖੇ ਗਏ ਉਪੰਨਿਆਸ ਉੱਤੇ ਅਧਾਰਿਤ ਫਿਲਮ ਬਣਾ ਸਕੇ। ਥਰੀ ਇੰਡੀਅਟ, ਕਾਈ ਪੋਚੇ, ਟੂ ਸਟੇਟਸ ਵੱਲ ਹੁਣ ਹਾਫ ਗਰਲਫਰੈਡ ਇਹ ਕੁੱਝ ਚੁਨਿੰਦਾ ਫਿਲਮਾਂ ਜੋ ਚੇਤਨ ਭਗਤ ਦੇ ਪ੍ਰਸਿੱਧ ਉਪੰਨਿਆਸ ਉੱਤੇ ਅਧਾਰਿਤ ਹੈ।
ਆਲੀਆ ਭੱਟ, ਅਰਜੁਨ ਕਪੂਰ, ਆਮਿਰ ਖਾਨ, ਕਰੀਨਾ ਕਪੂਰ, ਸੁਸਾਂਤ ਸਿੰਘ, ਰਾਜਪੂਤ ਹਰ ਕੋਈ ਉਪੰਨਿਆਸ ਉੱਤੇ ਅਧਾਰਿਤ ਫਿਲਮਾਂ ਵਿਚ ਆਪਣਾ ਹੁੰਨਰ ਵਿਖਾ ਚੁੱਕੇ ਹਨ ਅਤੇ ਹੁਣ ਐਕਟਰੈਸ ਸ਼ਰਧਾ ਕਪੁਰ ਫਿਲਮ ‘ਹਾਫ ਗਰਲਫਰੈਂਡ’ ਦੇ ਨਾਲ ਪਹਿਲੀ ਵਾਰ ਉਪੰਨਿਆਸ ਉੱਤੇ ਅਧਾਰਿਤ ਫਿਲਮ ਵਿਚ ਅਪਣੇ ਜਲਵੇ ਖਿੰਡਾਉਦੇ ਹੋਏ ਨਜ਼ਰ ਆਉਣਗੇ। ਫਿਲਮ ਵਿਚ ਸ਼ਰਧਾ ਕਪੁਰ ਅਤੇ ਅਰਜੁਨ ਕਪੂਰ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ ਜੋ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਦੇ ਕਿਰਦਾਰ ਵਿਚ ਆਪਣੇ ਫੈਂਸ ਸਾਹਮਣੇ ਪੇਸ਼ ਹੋਣਗੇ।
ਫਿਲਮ ਹਾਫ ਗਰਲਫਰੈਂਡ ਦੇ ਨਾਲ ਚੇਤਨ ਭਗਤ ਇਕ ਪਰੋਡਿਊਸਰ ਦੇ ਤੌਰ ਉੱਤੇ ਆਪਣੀ ਇਕ ਨਵੀ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ। ਉਹੀ ਮੋਹਿਤ ਵਿਦਵਾਨ ਫਿਲਮ ਨੂੰ ਡਾਇਰੇਕਟ ਕਰ ਰਹੇ ਹਨ।

ਗੁਰਭਿੰਦਰ ਗੁਰੀ
9915727311

Share Button

Leave a Reply

Your email address will not be published. Required fields are marked *