ਏਮਜ਼ ਹਸਪਤਾਲ ਇਲਾਕਾ ਵਾਸੀਆਂ ਲਈ ਪ੍ਰਧਾਨ ਮੰਤਰੀ ਜੀ ਦੀ ਵੱਡਮੁੱਲੀ ਦੇਣ ਹੈ : ਹਰਸਿਮਰਤ

ਏਮਜ਼ ਹਸਪਤਾਲ ਇਲਾਕਾ ਵਾਸੀਆਂ ਲਈ ਪ੍ਰਧਾਨ ਮੰਤਰੀ ਜੀ ਦੀ ਵੱਡਮੁੱਲੀ ਦੇਣ ਹੈ : ਹਰਸਿਮਰਤ

2ਬਠਿੰਡਾ, 24 ਨਵਬੰਰ (ਪਰਵਿੰਦਰ ਜੀਤ ਸਿੰਘ ) ਸ਼੍ਰੀ ਨਰਿੰਦਰ ਮੋਦੀ ਅੱਜ ਬਠਿੰਡਾ ਵਿਖੇ ਏਮਜ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਲਈ ਪਹੁੰਚ ਰਹੇ ਹਨ। ਇਲਾਕਾ ਵਾਸੀਆਂ ਲਈ ਅੱਜ ਦਾ ਦਿਨ ਇਤਿਹਾਸਕ ਦਿਨ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪੋ੍ਰਸੈਸਿੰਗ ਮੰਤਰੀ ਭਾਰਤ ਸਰਕਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਤਲਵੰਡੀ ਸਾਬੋ ਸਬ ਡਵੀਜ਼ਨ ਦੇ ਵੱਖ ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਇਲਾਕਾ ਵਾਸੀਆਂ ਲਈ ਇਹ ਬਹੁਤ ਵੱਡੀ ਦੇਣ ਹੈ, ਜਿਸ ਲਈ ਇਲਾਕਾ ਵਾਸੀ ਮਾਨਯੋਗ ਪ੍ਰਧਾਨਮੰਤਰੀ ਜੀ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਬਠਿੰਡਾ ਵਿਖੇ ਆਉਣ ਤੋਂ ਰੋਕਣ ਲਈ ਵਿਰੋਧੀ ਪਾਰਟੀਆਂ ਨੇ ਆਪਣੇ ਅੱਡੀ-ਚੋਟੀ ਦਾ ਜ਼ੋਰ ਲਗਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਕਿ ਇਹ ਪੋ੍ਰਜੈਕਟ ਬਠਿੰਡਾ ਵਿਖੇ ਨਹੀਂ ਆਉਣ ਦੇਵਾਂਗਾ ਪਰ ਅਸੀ ਪ੍ਰਧਾਨਮੰਤਰੀ ਜੀ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਲਾਕਾ ਵਾਸੀਆਂ ਦੀ ਇਹ ਵੱਡੀ ਮੰਗ ਪੂਰੀ ਕੀਤੀ ਹੈ। ਇਸ ਹਸਪਤਾਲ ਦੇ ਬਣਨ ਨਾਲ ਇਲਾਕਾ ਵਾਸੀਆਂ ਨੂੰ ਸਿਹਤ ਸਹੂਲਤਾਂ ਸਬੰਧੀ ਬਹੁਤ ਲਾਭ ਪਹੁੰਚੇਗਾ।

          ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਵਿਚ ਮੋਦੀ ਸਰਕਾਰ ਦੇ ਢਾਈ ਸਾਲਾਂ ਵਿਚ ਪੰਜਾਬ ਨੂੰ ਬਹੁਤ ਸਾਰੇ ਵੱਡੇ-ਵੱਡੇ ਪੋ੍ਰਜੈਕਟ ਮਿਲੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਸੂਬੇ ਅੰਦਰ ਹੋਰ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਦੋ ਨਵੇਂ ਨਵੋਦਿਆ ਵਿਦਿਆਲਿਆ ਫਾਜ਼ਿਲਕਾ ਤੇ ਗੁਰਦਾਸਪੁਰ ਵਿਚ ਖੁੱਲ੍ਹਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਬਠਿੰਡਾ, ਦਿੱਲੀ ਤੋਂ ਲੁਧਿਆਣਾ ਤੇ ਦਿੱਲੀ ਤੋਂ ਪਠਾਨਕੋਟ ਜਿਹੜੀ ਫਲਾਈਟ 4 ਦਸੰਬਰ ਤੋਂ ਆਉਣੀ ਸੀ, ਉਹ ਹੁਣ 11 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੰਮ੍ਰਿਤਸਰ ਤੋਂ ਬਰਮਿੰਘਮ ਤੇ ਟੋਰਾਂਟੋ ਇੰਟਰਨੈਸ਼ਨਲ ਫਲਾਈਟ ਵੀ ਉਸੇ ਦਿਨ ਹੀ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਨਵਜੋਤ ਕੌਰ ਸਿੱਧੂ ਬਾਰੇ ਗੱਲ ਕਰਦਿਆਂ ਕਿਹਾ ਕਿ ਇਸਨੇ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ 30 ਹਜ਼ਾਰ ਵੋਟਾਂ ਨਾਲ ਜਿਤਾਇਆ ਸੀ ਤੇ ਇਸਦਾ ਪਹਿਲਾਂ ਹੀ ਕਾਂਗਰਸ ਪਾਰਟੀ ਨਾਲ ਤਾਲਮੇਲ ਹੈ। ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਅੱਜ ਦੀ ਤਰੀਕ ਵਿਚ ਇਹ ਪਾਰਟੀ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਕਹਿੰਦਾ ਸੀ ਕਿ ਉਹ ਕਿਸੇ ਵੀ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕਰੇਗਾ, ਹੁਣ ਦੋ ਦੋ ਬੰਦਿਆਂ ਦੀ ਪਾਰਟੀ ਨਾਲ ਗੱਠਜੋੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਖੇਤਾਂ ਨੂੰ ਬੰਜਰ ਕਰ ਕੇ ਪੰਜਾਬ ਦਾ ਪਾਣੀ ਦਿੱਲੀ ਅਤੇ ਹਰਿਆਣਾ ਨੂੰ ਦੇਣ ਲਈ ਉਤਾਵਲਾ ਹੈ, ਜਿਸ ਦਾ ਪੰਜਾਬ ਵਾਸੀ ਕਦੇ ਵੀ ਸਮਰਥਨ ਨਹੀ ਕਰਨਗੇ।

        ਬੀਬਾ ਬਾਦਲ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅਧੀਨ ਫਿਰਨੀ ਪਿੰਡ ਫਤਿਹਗੜ੍ਹ ਨੌ-ਅਬਾਦ, ਜਗਾ ਰਾਮ ਤੀਰਥ ਤੋਂ ਅਕਾਲ ਅਕੈਡਮੀ ਅਪਟੂ ਡੇਰਾ, ਜਗਾ ਰਾਮ ਤੀਰਥ ਤੋਂ ਧਿੰਗੜ, ਜਗਾ ਰਾਮ ਤੀਰਥ ਤੋਂ ਵਾਟਰ ਵਰਕਸ, ਮਿਰਜੇਆਣਾ ਤੋਂ ਸਿੰਘਪੁਰਾ, ਕੌਰੇਆਣਾ ਤੋਂ ਸਿੰਘਪੁਰਾ, ਕੌਰੇਆਣਾ ਤੋਂ ਨੱਥੇਹਾ, ਨਥੇਹਾ ਤੋਂ ਮਿਰਜੇਆਣਾ, ਫਿਰਨੀ ਪਿੰਡ ਨੰਗਲਾ, ਨੰਗਲਾ ਤੋਂ ਟਾਂਡੀਆਂ, ਚੱਠੇਵਾਲਾ ਤੋਂ ਕੋਟ ਸ਼ਮੀਰ ਅਪਟੂ ਢਾਣੀ ਵਿਖੇ 528.34 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ 20.33 ਕਿਲੋਮੀਟਰ ਨਵੀਆਂ ਬਣਾਈਆਂ ਜਾ ਰਹੀਆਂ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖਣ ਲਈ ਪੁੱਜੇ ਹੋਏ ਸਨ। ਇਸ ਮੌਕੇ ਹਲਕਾ ਵਿਧਾਇਕ ਸ਼੍ਰੀ ਜੀਤ ਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: