ਏਕਨੂਰ ਚੈਰੀਟੇਬਲ ਸੁਸਾਇਟੀ ਵੱਲੋਂ ਮਾਜਰੀ ਠੇਕੇਦਾਰਾਂ ਵਿਖੇ ਲਗਾਹਿਆ ਗਿਆ ਅੱਖਾਂ ਅਤੇ ਦੰਦਾਂ ਦਾ ਮੁਫਤ ਚੈੱਕਅਪ ਕੈਂਪ

ss1

ਏਕਨੂਰ ਚੈਰੀਟੇਬਲ ਸੁਸਾਇਟੀ ਵੱਲੋਂ ਮਾਜਰੀ ਠੇਕੇਦਾਰਾਂ ਵਿਖੇ ਲਗਾਹਿਆ ਗਿਆ ਅੱਖਾਂ ਅਤੇ ਦੰਦਾਂ ਦਾ ਮੁਫਤ ਚੈੱਕਅਪ ਕੈਂਪ

ਰੂਪਨਗਰ, 14 ਮਾਰਚ (ਪ੍ਰਿੰਸ/ ਗੁਰਮੀਤ ਮਹਿਰਾ): ਏਕਨੂਰ ਚੈਰੀਟੇਬਲ ਸੁਸਾਇਟੀ ਵੱਲੋਂ ਸੇਵਾ ਦੇ ਖੇਤਰ ਵਿੱਚ ਲਗਾਤਾਰ ਮੱਲਾ ਮਾਰੀਆ ਜਾ ਰਹੀਆਂ ਹਨ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਸਥਾਨਕ ਗੁਰਦੁਆਰਾ ਸਾਹਿਬ ਮਾਜਰੀ ਠੇਕੇਦਾਰਾਂ (ਰੋਪੜ) ਵਿੱਚ ਉਕਤ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਰੂਬੀ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਅੱਖਾਂ ਅਤੇ ਦੰਦਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਜਿਥੇ ਸੈਂਕੜੇ ਇਲਾਕਾ ਨਿਵਾਸੀਆਂ ਨੇ ਇਸ ਮੌਕੇ ਦਾ ਲਾਭ ਲਿਆ। ਇਸੇ ਪਿੰਡ ਦੇ ਸ਼ਹੀਦ ਭਗਤ ਸਿੰਘ ਕਲਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਏਕਨੂਰ ਚੇਰੀਟੇਬਲ ਸੁਸਾਇਟੀ ਦੇ ਪ੍ਰਧਾਨ ਅਤੇ ਸਮੂਹ ਵਰਕਰਾਂ ਦੇ ਸੱਦੇ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਇਕ ਸੇਵਾਦਾਰ ਵਜੋਂ ਪਹੁੰਚੇ। ਉਹਨਾਂ ਉਥੇ ਆਏ ਮਰੀਜ਼ਾਂ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਬੈਠ ਕੇ ਪਰਿਵਾਰ ਵਾਂਗ ਗਲਬਾਤ ਕੀਤੀ ਅਤੇ ਸੇਵਾ ਸੁਸਾਇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਰੱਜ ਕੇ ਸ਼ਲਾਘਾ ਵੀ ਕੀਤੀ। ਉਹਨਾਂ ਨੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਸਮੇਤ ਸਮੂਹ ਮੈਂਬਰਾਂ ਤੋਂ ਇਲਾਵਾ ਕੈਂਪ ਵਿੱਚ ਪਹੁੰਚੇ ਡਾਕਟਰ ਪੁਨੀਤ ਸ਼ਰਮਾ (ਅੱਖਾਂ ਦੇ ਮਾਹਿਰ) ਅਤੇ ਉਹਨਾਂ ਦੀ ਹੀ ਪਤਨੀ ਸ਼ਿਖਾ ਸ਼ਰਮਾ (ਦੰਦਾਂ ਦੀ ਮਾਹਿਰ) ਨੂੰ ਇਸ ਕਾਰਜ ਬਦਲੇ ਵਧਾਈ ਦਿੱਤੀ। ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅਜਿਹੇ ਕੈਂਪਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਸਰੀਰ ਵਿੱਚ ਪੈਦਾ ਹੋ ਰਹੀਆਂ ਬਿਮਾਰੀਆਂ ਦੀ ਅਗਾਊਂ ਜਾਣਕਾਰੀ ਮਿਲਣ ਨਾਲ ਬਿਮਾਰੀ ਦਾ ਇਲਾਜ ਸੌਖਾ ਅਤੇ ਸਸਤਾ ਹੋ ਜਾਂਦਾ ਹੈ। ਸੰਦੋਆ ਨੇ ਕਿਹਾ ਕਿ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਨਾਲ ਨਾਲ ਸਮਾਜ ਨੂੰ ਲੱਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਕਰਨ ਲਈ ਸਾਨੂੰ ਸਭਨਾ ਨੂੰ ਹੰਭਲਾ ਮਾਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਨਸ਼ੇ ਇਸ ਵੇਲੇ ਸਭ ਤੋਂ ਖਤਰਨਾਕ ਬਿਮਾਰੀ ਹੈ।ਮੈਂ ਪਰਮਾਤਮਾ ਦੀ ਕਿਰਪਾ ਅਤੇ ਲੋਕਾਂ ਦੇ ਮਿਲੇ ਸਹਿਯੋਗ ਨਾਲ ਇਸ ਬਿਮਾਰੀ ਨੂੰ ਆਪਣੇ ਵਿਧਾਨ ਸਭਾ ਹਲਕੇ ਤੋਂ ਖਤਮ ਕਰਨ ਲਈ ਦਿਨ ਰਾਤ ਇਕ ਕਰ ਦਿਆਂਗਾ। ਉਹਨਾਂ ਲੋਕਾਂ ਨੂੰ ਵੀ ਬੇਨਤੀ ਕੀਤੀ ਕਿ ਕਿਸੇ ਨਜਾਇਜ਼ ਕੰਮ ਲਈ ਮੇਰੇ ਕੋਲ ਪਹੁੰਚ ਨਾ ਕਰਨ, ਪਰ ਜਾਇਜ਼ ਕੰਮ ਲਈ ਜੇ ਕੋਈ ਸਬੰਧਤ ਅਫਸਰ, ਮੁਲਾਜ਼ਮ ਟਾਲ ਮਟੋਲ ਜਾਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਬਿਨਾਂ ਕਿਸੇ ਵਿਚੋਲੋ ਦੇ ਸਿੱਧਾ ਮੇਰੇ ਨਾਲ ਸੰਪਰਕ ਕਰੋ। ਮੈਂ ਖੁਦ ਜਾ ਕੇ ਕੰਮ ਕਰਵਾਂਗਾ। ਲੋਕਾਂ ਲਈ ਮੇਰੇ ਦਰਵਾਜ਼ੇ 24 ਘੰਟੇ ਖੁੱਲ੍ਹੇ ਹਨ।ਇਸ ਮੌਕੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਲਾਂ ਤੋਂ ਇਲਾਵਾ ਐਡਵੋਕੇਟ ਆਰ.ਐਨ. ਮੋਡਗਿਲ, ਵਾਈਸ ਪ੍ਰਧਾਨ ਹਰੀ ਪ੍ਰਸਾਦ ਕਪੂਰ, ਜੁਆਇੰਟ ਸੈਕਟਰ ਜਸਬੀਰ ਸਿੰਘ, ਸੁਰਿੰਦਰ ਸਿੰਘ ਸੈਣੀ, ਗ੍ਰੰਥੀ ਕਸ਼ਮੀਰਾ ਸਿੰਘ, ਕਮਲ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *