ਏਈੳ ਕੁਲਵੰਤ ਸਿੰਘ,ਸਹਾਇਕ ਰਵੀ ਸ਼ਰਮਾ ਵਲੋਂ ਵੱਖ-ਵੱਖ ਸਕੂਲਾਂ ਦਾ ਕੀਤਾ ਅਚਨਚੇਤ ਨਿਰੀਖਣ

ss1

ਏ.ਈ.ੳ ਕੁਲਵੰਤ ਸਿੰਘ,ਸਹਾਇਕ ਰਵੀ ਸ਼ਰਮਾ ਵਲੋਂ ਵੱਖ-ਵੱਖ ਸਕੂਲਾਂ ਦਾ ਕੀਤਾ ਅਚਨਚੇਤ ਨਿਰੀਖਣ 

5-patti-news-01-checkingਪੱਟੀ,05 ਅਕਤੂਬਰ(ਅਵਤਾਰ ਸਿੰਘ ਢਿੱਲੋ )ਜਿਲ੍ਹਾ ਸਿੱਖਿਆ ਅਫਸਰ(ਸੈ:ਸਿ:)ਤਰਨ ਤਾਰਨ ਪਰਜਮੀਤ ਸਿੰਘ ਅਤੇ ਸਿੱਖਿਆ ਵਿਭਾਗ ਹੁਕਮਾਂ ਦੀ ਪਾਲਣਾਂ ਹਿੱਤ ਤਰਨ ਤਾਰਨ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ।ਨਿਰੀਖਣ ਇੰਚਾਰਜ਼ ਕੁਲਵੰਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਸਰਕਾਰ ਅਤੇ ਜਿਲ੍ਹਾ ਸਿੱਖਿਆ ਅਫਸਰ(ਸੈ:ਸਿ:)ਤਰਨ ਤਾਰਨ ਪ੍ਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਤਰਨ ਤਾਰਨ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਹੈ ।ਜਿਸ ਵਿਚ ਸਕੰਸਸ ਖੇਮਕਰਨ ਵਿਦਿਆਰਥੀਆਂ ਦੀ ਸਵੇਰ ਦੀ ਪ੍ਰਾਰਥਾਂ ਸਭਾ ਦਾ ਨਿਰੀਖਣ ਕਰਦੇ ਹੋਇਆਂ ਸਸਸਸ ਖੇਮਕਰਨ ਮੁੰਡੇ ਸਕੂਲ,ਵਲਟੋਹਾ ਮੁੰਡੇ,ਆਦਰਸ਼ ਸਕੂਲ ਵਲਟੋਹਾ,ਵਲਟੋਹਾ ਕੰਨਿਆਂ,ਘਰਿਆਲਾ ਅਤੇ ਵਰਨਾਲਾ ਸਕੂਲਾਂ ਦੀ ਹਾਜਰੀ ਆਦਿ ਰਿਕਾਰਡ ਚੈਕ ਕੀਤਾ ਗਿਆ ।ਨਿਰੀਖਣ ਦੋਰਾਨ ਲੇਟ ਆਉਣ ਵਾਲੇ ਕਰਮਚਾਰੀਆ ਦੀ ਸੂਚਨਾਂ ਵਿਭਾਗ ਨੂੰ ਦੇ ਦਿੱਤੀ ਗਈ ਹੈ ।ਇਸ ਨਿਰੀਖਣ ਟੀਮ ਵਿਚ ਸਹਾਇਕ ਰਵੀ ਪ੍ਰਕਾਸ ਸ਼ਰਮਾ ਅਤੇ ਜਸਵਿੰਦਰ ਸਿੰਘ ਡੀਪੀ ਹਾਜ਼ਰ ਸਨ ।ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਨਿਰੀਖਣ ਨਿਰੰਤਰ ਜਾਰੀ ਰਹਿਣਗੇ ਤਾਂ ਜੋ ਵਿਦਿਆਰਥੀ ਪੜ੍ਹਾਈ ਵਿਚ ਹੋਰ ਵੀ ਨਿਖਾਰ ਲਿਆਂਦਾ ਜਾ ਸਕੇ ।

 

Share Button

Leave a Reply

Your email address will not be published. Required fields are marked *