ਉੱਭਰ ਰਿਹਾ ਐਕਟਰ, ਡਾਇਰੈਕਟਰ ਤੇ ਮਾਡਲ: ਗੁਰਪ੍ਰੀਤ ਸਿੰਘ ਉਰਫ ਗੋਪੀ ਸੰਧੂ

ਉੱਭਰ ਰਿਹਾ ਐਕਟਰ, ਡਾਇਰੈਕਟਰ ਤੇ ਮਾਡਲ: ਗੁਰਪ੍ਰੀਤ ਸਿੰਘ ਉਰਫ ਗੋਪੀ ਸੰਧੂ

ਕੋਈ ਵੀ ਕਲਾ ਕਦੇ ਕਿਸੇ ਰੁਕਾਵਟ ਦੇ ਰੋਕਿਆਂ ਨਹੀਂ ਰੁੱਕਦੀ,ਪਰ ਕਲਾਕਾਰ ਕੋਲ ਹੌਂਸਲੇ ਦੀ ਘਾਟ ਨਹੀਂ ਹੋਣੀ ਚਾਹੀਦੀ।ਇਸੇ ਸ਼੍ਰੇਣੀ ਦੇ ਤਹਿਤ ਅੱਜ ਗੱਲ ਕਰਨ ਲੱਗੇ ਹਾਂ,ਉੱਭਰ ਰਹੇ ਕਲਾਕਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਸੰਧੂ ਦੀ। ਗੋਪੀ ਦਾ ਜਨਮ 5 ਅਪ੍ਰੈਲ ਨੂੰ ਪਿਤਾ ਸ.ਮੁਖਤਿਆਰ ਸਿੰਘ ਤੇ ਮਾਤਾ ਸ੍ਰੀਮਤੀ ਮੁਖਤਿਆਰ ਕੌਰ ਦੇ ਘਰ ਜਿਲਾ ਫਿਰੋਜ਼ਪੁਰ ਦੇ ਪਿੰਡ ਕੋਹਰ ਸਿੰਘ ਵਾਲਾ ਵਿਖੇ ਇੱਕ ਸਾਧਾਰਣ ਕਿਰਸਾਨੀ ਪਰਿਵਾਰ ਚ’ਹੋਇਆ।ਪੜਾ੍ਹਈ ਦਾ ਸ਼ੌਂਕ ਸ਼ੁਰੂ ਤੋਂ ਹੀ ਹੋਣ ਕਰਕੇ ਉੱਚ ਵਿੱਦਿਆ ਪ੍ਰਾਪਤ ਕੀਤੀ।ਬੀ.ਏ,ਬੀ.ਐੱਡ,ਐੱਮ.ਏ (ਇਤਿਹਾਸ) ਕਰਨ ਉਪਰੰਤ ਈ.ਟੀ.ਟੀ ਕਰਕੇ ਪਿੰਡ ਦੇ ਹੀ ਸਰਕਾਰੀ ਸਕੂਲ ਚ’ ਵਿੱਦਿਆ ਦਾ ਚਾਨਣ ਵੰਡ ਰਿਹਾ ਹੈ।ਮੰਚ ਸੰਚਾਲਨ ਤੋਂ ਲੈ ਕੇ ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਪਿੱਛੇ ਗੋਪੀ ਦੀ ਮਿਹਨਤ ਤੇ ਮਾਪਿਆਂ ਦੇ ਅਸ਼ੀਰਵਾਦ ਦੇ ਨਾਲ ਨਾਲ ਪਤਨੀ ਸ਼ਰਨਜ਼ੀਤ ਸੰਧੂ ਦਾ ਸਹਿਯੋਗ ਵੀ ਰਿਹਾ ਹੈ।
ਗੋਪੀ ਨੂੰ ਸਕੂਲਫ਼ਕਾਲਜ ਪੜ੍ਹਦਿਆਂ ਹੀ ਸਟੇਜ ਨਾਲ ਪਿਆਰ ਹੋ ਗਿਆ ਸੀ।ਉੱਥੋਂ ਹੀ ਕੋਰਿਉਗ੍ਰਾਫੀ ਸ਼ੁਰੂ ਹੋਈ। ਸਮਰਾਲਾ ਦੇ ਪ੍ਰਸਿੱਧ ਰੰਗਮੰਚ ਗਰੁੱਪ ‘ਅਕਸ ਆਰਟ’ਤੋਂ ਡਾਇਰੈਕਟਰ ਰਾਜਵਿੰਦਰ ਸਮਰਾਲਾ ਦੀ ਅਗਵਾਈ ਹੇਠ ਥਇਏਟਰ ਨਾਲ ਵਧੀਆ ਪਛਾਣ ਬਣਨ ਪਿੱਛੋਂ ਆਪਣੇ ਇਲਾਕੇ ਵਿੱਚ ਹੀ ਥਇਏਟਰ ਗਰੁੱਪ ‘ਅਕਸ ਆਰਟ,ਗੁਰੂਹਰਸਹਾਏ’ਸ਼ੁਰੂ ਕਰ ਲਿਆ।ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।ਹੁਣ ਤੱਕ ਦੇਸ਼ ਦੇ ਕਈ ਨਾਮਵਰ ਸ਼ਹਿਰਾਂ ਮਾਊਂਟ ਆਬੂ,ਉੱਤਰ ਪ੍ਰਦੇਸ਼,ਚੰਡੀਗੜ੍ਹ ਆਦਿ ‘ਚ ਇਸ ਗਰੁੱਪ ਨੇ ਸਮਾਜਿਕ ਬੁਰਾਈਆਂ ਜਿਵੇਂ ਨਸ਼ੇ,ਤਰਸਯੋਗ ਕਿਰਸਾਨੀ,ਭਰੂਣ ਹੱਤਿਆ,ਬਜ਼ੁਰਗਾਂ ਦੀ ਅਣਦੇਖੀ ਤੇ ਅਨਪੜ੍ਹਤਾ ਵਿਸ਼ਿਆਂ ਤੇ ਨੁੱਕੜ ਨਾਟਕਾਂ ਰਾਹੀਂ ਜਾਗਰੂਕਤਾ ਫੈਲਾਉਣ ਦਾ ਯਤਨ ਕੀਤਾ ਹੈ।ਵਿਮਲ ਮਿੱਡਾ ਦੀਆਂ ਦੋ ਕਹਾਣੀਆਂ ‘ਭੋਲੀਆਂ ਚਿੜੀਆਂ’ਤੇ ‘ਅਨਾਥ’ਦਾ ਫਿਲਮਾਂਕਣ ਵਧੀਆ ਕਾਰਗੁਜ਼ਾਰੀ ਸਾਬਿਤ ਕਰਦਾ ਹੈ।
ਕਾਮੇਡੀ ਫਿਲਮਾਂ ਵਿੱਚ ,ਪਹਿਲੀ ਕਾਮੇਡੀ ਫਿਲਮ ‘ਦੁਨੀਆਂ ਵਿਗੜ ਗਈ’,ਤੇ ਫਿਰ ‘ਸੱਪ ਕੱਢਾਂਗੇ ਸੱਪ’ਕੀਤੀਆਂ ਜੋ ਕਿ ਉੱਘੇ ਨਿਰਮਾਤਾ ਤੇ ਨਿਰਦੇਸ਼ਕ ਹਰਿੰਦਰ ਭੁੱਲਰ ਤੇ ਗੁਰਨਾਮ ਗਾਮਾ ਨੇ ਨਿਰਦੇਸ਼ਤ ਕੀਤੀਆਂ।ਵੱਡੀ ਬਰੇਕ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਦੀ ਸਮਾਜਿਕ ਬੁਰਾਈਆਂ ਤੇ ਬਣੀ ਟੈਲੀਫਿਲਮ ‘ਕਾਲਾ ਦਰਿਆ’ਨਾਲ ਮਿਲੀ।
ਮਾਡਲ ਵਜੋਂ ਹੁਣ ਤੱਕ ਹਰਿੰਦਰ ਸੰਧੂ ਦੇ ਗਾਣੇ ‘ਕਰਤਾਰਾ ਫੌਜੀ,ਗੁੱਡੀ ਦਾ ਪ੍ਰਾਹੁਣਾ’,ਕੁਲਵਿੰਦਰ ਬਿੱਲਾ ਦਾ ‘ਸੁੱਚਾ ਸੂਰਮਾ’,ਬਿੰਦੀ ਬਰਾੜ ਦਾ ‘ਜੇ ਰੁੱਸ ਗਿਆ ਪਾ੍ਰਹੁਣਾ’,ਦੀਪ ਢਿੱਲੋਂ ਦਾ ‘ਮਰਲਾ ਕੁ ਵੇਚ ਕੇ’,ਗੁਰਸ਼ਰਨ ਮਾਨ ‘ਕੁੜਤੇ ਪਜਾਮੇ’ਅਤੇ ਕਲਮ ਹੀਰ ਤੋਂ ਇਲਾਵਾ ਸੁਰਿੰਦਰ ਮਾਨ-ਕੰਮੋ ਦਾ ‘ਨੰ.ਪਹਿਲਾ ਤੇਰੇ ਯਾਰ ਦਾਵਿੱਚ ਮਾਡਲਿੰਗ ਤੇ ਮੰਚ ਸੰਚਾਲਨ ਕੀਤਾ।ਆਉਣ ਵਾਲੇ ਸਮੇਂ ਚ ਉਹ ਹੋਰ ਵੀ ਗੀਤਾਂ ਦੀ ਮਾਡਲਿੰਗ ਦੇ ਨਾਲ ਨਾਲ ਵੱਡੇ ਬਜ਼ਟ ਦੀਆਂ ਫੀਚਰ ਫਿਲਮਾਂ ਚ ਨਜ਼ਰ ਆਏਗਾ। ਲਘੂ ਫਿਲਮਾਂ ‘ਹਰੀਕੇ ਪੱਤਣ’ਗੁਰਕਰਨ ਸਿੰਘ ਬਾਠ ਵੱਲੋਂ ਨਿਰਦੇਸ਼ਤ,ਵਿੱਚ ਕੰਮ ਕੀਤਾ ਜੋ ਕਿ ਮੋਰੱਕੋ ਫਿਲਮ ਫੇੈਸਟੀਵਲ ਲਈ ਚੁਣੀ ਗਈ ਤੇ ਹਰਿੰਦਰ ਭੁੱਲਰ ਦੀ ‘ਜੋਤੀ’ ਪੰਜਾਬ ਯੂਨੀਵਰਸਿਟੀ ਫਿਲਮ ਫੈਸਟੀਵਲ ਵਿੱਚ ਦੂਜੇ ਸਥਾਨ ਤੇ ਰਹੀ। ਛੋਟੇ ਪਰਦੇ ਤੇ ਗੋਪੀ ਲਾਇਫ ੳਕੇ ਚੈਨਲ ਦੇ ‘ਸਾਵਧਾਨ ਇੰਡੀਆ’,ਕਲਰਜ਼ ਚੈਨਲ ਤੇ ਹਿੰਦੀ ਲੜੀਵਾਰ ‘ਸ਼ਕਤੀ (ਅਸਿਸਤਵ ਕੀ)ਵਿਚ ਭੂਮਿਕਾ ਨਿਭਾ ਰਿਹਾ ਹੈ।ਜਲੰਧਰ ਦੂਰਦਰਸ਼ਨ ਤੇ ‘ਤਿੜਕਦੇ ਰਿਸ਼ਤੇ’ ਲੜੀਵਾਰ ‘ਚ ਮੁੱਖ ਭੁੂਮਿਕਾ ਵਿਚ ਹੈ।ਛੇਤੀ ਉਹ ਵੀਡਿਉ ਡਾਇਰੈਕਟਰ ਵਜੋਂ ਕੁਝ ਨਵਾਂ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਵੇਗਾ।

ਰਮਨਦੀਪ ਕੌਰ ‘ਚੱਕ ਕਲਿਆਣ’
ਫਰੀਦਕੋਟ 99144-75170

Share Button

1 thought on “ਉੱਭਰ ਰਿਹਾ ਐਕਟਰ, ਡਾਇਰੈਕਟਰ ਤੇ ਮਾਡਲ: ਗੁਰਪ੍ਰੀਤ ਸਿੰਘ ਉਰਫ ਗੋਪੀ ਸੰਧੂ

Leave a Reply

Your email address will not be published. Required fields are marked *

%d bloggers like this: