ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. May 28th, 2020

ਉੱਚਾਈ ਵਾਲੇ ਸਫੇਦੇ ਤੇ ਚੱੜੇ ਵਿਅਕਤੀ ਦੀ ਟਾਹਣੀਆਂ ਵਿੱਚ ਫਸਣ ਕਾਰਨ ਹੋਈ ਮੌਤ

ਉੱਚਾਈ ਵਾਲੇ ਸਫੇਦੇ ਤੇ ਚੱੜੇ ਵਿਅਕਤੀ ਦੀ ਟਾਹਣੀਆਂ ਵਿੱਚ ਫਸਣ ਕਾਰਨ ਹੋਈ ਮੌਤ

Govinda dead body hange in tree photo
ਰਾਜਪੁਰਾ 23 ਅਗਸਤ (ਧਰਮਵੀਰ ਨਾਗਪਾਲ) ਰਾਜਪੁਰਾ ਪਟਿਆਲਾ ਬਾਈਪਾਸ ਤੇ ਬੇਦੀ ਫਾਰਮ ਦੇ ਨਜਦੀਕ ਉਸ ਵੇਲੇ ਸਨਸਨੀ ਵਾਲਾ ਮਾਹੌਲ ਬਣ ਗਿਆ ਜਦੋਂ ਇੱਕ ਸਫੇਦੇ ਦੇ ਉਪਰ ਕਾਫੀ ਉਚਾਈ ਤੇ ਇੱਕ ਵਿਅਕਤੀ ਦੀ ਲਾਸ਼ ਲਟਕਦੀ ਵਿਖਾਈ ਦਿਤੀ। ਇਹ ਵਿਅਕਤੀ ਕਬਾੜੀ ਦਾ ਕੰਮ ਕਰਦਾ ਸੀ ਤੇ ਸੁਕੀਆਂ ਲਕੜੀਆਂ ਤੋੜਨ ਲਈ ਆਪਣੀ ਰੇਹੜੀ ਥੱਲੇ ਖੜਾ ਕੇ ਉਹ ਸਫੇਦੇ ਤੇ ਚੜਿਆ ਸੀ ਤੇ ਉਚਾਈ ਵਾਲੇ ਸਫੇਦੇ ਤੇ ਜਾ ਕੇ ਜਿਸਤੇ ਉਸਨੇ ਪੈਰ ਰਖਣਾ ਸੀ ਦੀ ਅਚਾਨਕ ਟਹਿਣੀ ਟੁਟ ਜਾਣ ਕਾਰਨ ਉਹ ਉਥੇ ਹੀ ਚੀਕ ਅਵਾਜਾ ਮਾਰਦਾ ਰਿਹਾ ਪਰ ਕਿਸੇ ਨੇ ਉਸਦੀ ਹਾਲ ਦੁਹਾਈ ਨਾ ਸੁਣੀ ਤੇ ਉਸਦੀ ਮਦਦ ਵਿੱਚ ਅਸਮਰਥਾ ਨੂੰ ਦੇਖਦੇ ਹੋਏ ਮੌਕੇ ਤੇ ਲੋਕਾ ਦਾ ਹਾਜੂਮ ਇੱਕਠਾ ਹੋ ਗਿਆ। ਪ੍ਰਸ਼ਾਸਨ ਦੇ ਆਲਾ ਅਧਿਕਾਰੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ ਅਤੇ ਨਾਇਬ ਤਹਿਸੀਲਦਾਰ ਸ਼੍ਰੀ ਸਤੀਸ ਕੁਮਾਰ ਵਰਮਾ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਵਲੋਂ ਮੋਕੇ ਦਾ ਜਾਇਜਾ ਲਿਆ ਗਿਆ ਪਰ ਲਾਸ਼ ਕਾਫੀ ਉਚਾਈ ਤੇ ਲਟੱਕੀ ਹੋਣ ਕਾਰਨ ਅਤੇ ਨਗਰ ਕੌਂਸਲ ਰਾਜਪੁਰਾ ਕੋਲ ਲਾਸ਼ ਨੂੰ ਨੀਚੇ ਉਤਾਰਨ ਲਈ ਕੋਈ ਪੁੱਖਤਾ ਸਾਧਨ ਨਾ ਹੋਣ ਕਾਰਨ ਮੁਹਾਲੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਕ੍ਰੇਨ ਰਹਿਤ ਨੂੰ ਪ੍ਰਸ਼ਾਸਨ ਵਲੋਂ ਸਦਿਆ ਗਿਆ ਜਿਸ ਤੇ ਕਰੀਬ 2 ਘੰਟਿਆ ਮਗਰੋ ਪੁਜੀ ਮੁਹਾਲੀ ਦੀ ਫਾਇਰ ਬ੍ਰਿਗੇਡ ਦੀ ਗਡੀ ਨੇ ਲਟਕਦੇ ਹੋਏ ਵਿਅਕਤੀ ਦੀ ਲਾਸ਼ ਨੂੰ ਨੀਚੇ ਉਤਾਰਿਆਂ ਅਤੇ 108 ਐੰਬੂਲੈਂਸ ਰਾਹੀ ਏ.ਪੀ. ਜੈਨ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਿਥੇ ਉਸ ਨੌਜਵਾਨ ਦੀ ਮੌਤ ਹੋਣ ਦੀ ਪੁਸ਼ਟੀ ਡਾਕਟਰਾ ਨੇ ਕੀਤੀ ।
ਮੌਕੇ ਤੇ ਮੌਜੂਦ ਨਾਇਬ ਤਹਿਸੀਲਦਾਰ ਸ਼੍ਰੀ ਸਤੀਸ਼ ਕੁਮਾਰ ਨੇ ਮੀਡੀਆ ਨੂੰ ਦਸਿਆ ਕਿ ਵੇਖਣ ਵਿੱਚ ਤਾਂ ਲਟਕਿਆ ਹੋਇਆ ਵਿਅਕਤੀ ਪ੍ਰਵਾਸੀ ਮਜਦੂਰ ਜਾਪਦਾ ਹੈ ਅਤੇ ਇਸ ਦੀ ਹਾਲੇ ਕੋਈ ਪਹਿਚਾਣ ਵੀ ਨਹੀਂ ਹੋਈ ਹੈ। ਲਾਸ਼ ਕਾਫੀ ਉਚਾਈ ਤੇ ਲਟਕੀ ਹੋਣ ਕਾਰਨ ਮੁਹਾਲੀ ਤੋਂ ਵਡੀ ਕਰੇਨ ਮੰਗਵਾਈ ਗਈ ਹੈ ਤੇ ਜਿਸਦੇ ਆਉਣ ਮਗਰੋਂ ਇਸਨੂੰ ਹੇਠਾ ਉਤਾਰਿਆ ਜਾਵੇਗਾ।
ਲਾਸ਼ ਨੂੰ ਥੱਲੇ ਉਤਾਰਨ ਮਗਰੋਂ ਮਿਤ੍ਰਕ ਨੌਜਵਾਨ ਦੀ ਪਹਿਚਾਣ ਗੋਵਿੰਦਾ ਵਜੋਂ ਹੋਈ ਜੋ ਕਿ ਰਾਜਪੁਰਾ ਦੀ ਮਿਰਚ ਮੰਡੀ ਕੋਲ ਟੇਹਾ ਬਸਤੀ ਦਾ ਰਹਿਣ ਵਾਲਾ ਸੀ ਅਤੇ ਪੇਸ਼ੇ ਤੋਂ ਕਬਾੜਿਆ ਸੀ ਉਸਦੀ ਭੈਣ ਅਤੇ ਬੇਟੀ ਨੇ ਦਸਿਆ ਕਿ ਸਾਨੂੰ ਲੋਕਾ ਤੋਂ ਪਤਾ ਲਗਿਆ ਹੈ ਕਿ ਇਹ ਸਭ ਵਾਪਰ ਗਿਆ ਹੈ ਜਿਸ ਤੇ ਅਸੀ ਮੌਕੇ ਵਾਲੀ ਥਾਂ ਤੇ ਪਹੁੰਚੇ ਹਾਂ। ਕਾਬਲੇ ਗੌਰ ਹੈ ਹੈ ਕਿ ਮਿਤ੍ਰਕ ਵਿਅਕਤੀ ਤਿੰਨ ਲੜਕੀਆਂ ਅਤੇ ਆਪਣੀ ਘਰ ਵਾਲੀ ਨੂੰ ਪਿਛੇ ਛੱਡ ਗਿਆ ਹੈ।
ਪਰ ਇਹ ਵੀ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਕਰੋੜਾ ਰੁਪਏ ਦੇ ਬਜਟ ਵਾਲੀ ਨਗਰ ਕੌਂਸਲ ਕੋਲ ਲਾਇਟਾ ਠੀਕ ਕਰਨ ਵਾਸਤੇ ਵੀ ਆਪਣੀ ਹਾਈਡ੍ਰੋਲਿਕ ਮਸ਼ੀਨ ਜਾ ਕੋਈ ਸਾਧਨ ਨਹੀਂ ਹੈ ਜਿਸ ਕਰਕੇ ਮੁਹਾਲੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾ ਕੇ ਸਫੈਦਿਆਂ ਦੇ ਉਚਾਈ ਵਾਲੇ ਦਰਖਤ ਵਿੱਚ ਲਟਕਦੀ ਲਾਸ਼ ਨੂੰ ਹੇਠਾ ਉਤਾਰਿਆਂ ਗਿਆ।

Leave a Reply

Your email address will not be published. Required fields are marked *

%d bloggers like this: