ਉਮੀਦ ਵੈਲਫੇਅਰ ਵਲੋਂ ਦੁਸਹਿਰਾ ਨਿਵੇਕਲੇ ਢੰਗ ਨਾਲ ਮਨਾਇਆ

ss1

ਉਮੀਦ ਵੈਲਫੇਅਰ ਵਲੋਂ ਦੁਸਹਿਰਾ ਨਿਵੇਕਲੇ ਢੰਗ ਨਾਲ ਮਨਾਇਆ

777ਭਗਤਾ ਭਾਈ ਕਾ 12 ਅਕਤੂਬਰ (ਸਵਰਨ ਸਿੰਘ ਭਗਤਾ)- ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਉਮੀਦ ਵੈਲਫੇਅਰ ਫੈਡਰੇਸ਼ਨ ਰਾਮਪੁਰਾ ਫੂਲ ਵਲੋਂ ਦੁਸਹਿਰੇ ਦਾ ਤਿਓਹਾਰ ਨਿਵੇਕਲੇ ਅਤੇ ਉਸਾਰੂ ਢੰਗ ਨਾਲ ਮਨਾਇਆ ਗਿਆ। ਜਿਸ ਵਿਚ ਸਾਡੇ ਸਮਾਜ ਵਿਚਲੀਆਂ 10 ਸਮਾਜਿਕ ਬੁਰਾਈਆਂ ਨਸ਼ਾਖੋਰੀ, ਭ੍ਰਿਸ਼ਟਾਚਾਰ, ਕਿਸਾਨੀ ਸੰਕਟ, ਗ਼ਰੀਬੀ, ਅਸਹਿਣਸ਼ੀਲਤਾ, ਅਵਾਰਾ ਪਸ਼ੂ, ਬੇਰੁਜਗਾਰੀ, ਜਲ ਸੰਕਟ, ਪ੍ਰਦੂਸ਼ਣ ਅਤੇ ਭਰੂਣ ਹੱਤਿਆ ਨੂੰ ਦਰਸਾਉਂਦਾ ਇਕ ਪੁਤਲਾ ਅਗਨ ਭੇਂਟ ਕੀਤਾ ਗਿਆ। ਇਸ ਸਮੇਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਉਕਤ ਸਮੱਸਿਆਵਾਂ ਸਾਡੇ ਸਾਹਮਣੇ ਇਕ ਵਿਕਰਾਲ ਰੂਪ ਧਾਰਨ ਕਰ ਰਹੀਆਂ ਹਨ। ਇਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਾਰੇ ਇਨਸਾਫ਼ ਪਸੰਦ ਅਤੇ ਚਿੰਤਨਸ਼ੀਲ ਲੋਕਾਂ ਨੂੰ ਇਕ ਮੰਚ ‘ਤੇ ਇਕੱਠਿਆਂ ਹੋ ਕੇ ਬੁਰਾਈ ਵਿਰੁੱਧ ਲੜਨਾ ਚਾਹੀਦਾ ਹੈ।
ਉਨਾਂ ਕਿਹਾ ਕਿ ਸਾਨੂੰ ਦੁਸਹਿਰੇ ਵਰਗੇ ਤਿਓਹਾਰ, ਸਾਦਗੀ, ਪ੍ਰਦੂਸ਼ਣ ਰਹਿਤ ਅਤੇ ਸਮਾਜ ਨੂੰ booteਸਹੀ ਸੇਧ ਪ੍ਰਦਾਨ ਕਰਵਾਉਣ ਹਿਤ ਹੀ ਮਨਾਉਣੇ ਚਾਹੀਦੇ ਹਨ। ਸ. ਭੱਲਾ ਨੇ ਕਿਹਾ ਕਿ ਅੱਜ ਪੰਜਾਬੀਆਂ ਵਿਚੋਂ ਕਦਰਾਂ-ਕੀਮਤਾਂ ਮਨਫ਼ੀ ਹੋ ਰਹੀਆਂ ਹਨ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਵੀ ਪਹਿਲਾਂ ਵਰਗਾ ਮਾਨ ਸਨਮਾਨ ਵਾਲਾ ਰੁਤਬਾ ਨਹੀਂ ਰਿਹਾ। ਇਸ ਲਈ ਸਾਨੂੰ ਸਾਰਿਆਂ ਨੂੰ ਸਾਡੇ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਲੜਾਈ ਲੜ ਕੇ ਪੰਜਾਬ ਦਾ ਪਹਿਲਾਂ ਵਾਲਾ ਰੁਕਬਾ ਬਹਾਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਪੱਤਰਕਾਰ ਪਰਵੀਨ ਕੁਮਾਰ ਅਤੇ ਉਨਾਂ ਦੇ ਭਾਈ ਪਵਨ ਕੁਮਾਰ ਨੇ ਆਪਣੇ ਪਿਤਾ ਸ਼੍ਰੀ ਸਿਵ ਰਾਜ ਗਰਗ ਅਤੇ ਮਾਤਾ ਸ੍ਰੀਮਤੀ ਕਮਲੇਸ਼ ਗਰਗ ਦੀ ਯਾਦ ਵਿਚ 100 ਫਲਦਾਰ ਪੌਦੇ ਦਰਸ਼ਕਾਂ ਨੂੰ ਆਪੋ ਆਪਣੇ ਘਰਾਂ ਵਿਚ ਲਗਾਉਣ ਲਈ ਵਿਤਰਤ ਕੀਤੇ। ਸਮਾਗਮ ਦੌਰਾਨ ਪਿੰਡ ਦੀ ਸਤਿਕਾਰ ਕਮੇਟੀ ਵਲੋਂ ਦਰਸ਼ਕਾਂ ਲਈ ਜਲ ਜੀਰੇ ਦੀ ਛਬੀਲ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਵਿੰਦਰ ਸਿੰਘ ਗੁੰਮਟੀ, ਰਣਜੀਤ ਸਿੰਘ ਉੱਪਲ, ਜਗਸੀਰ ਸਿੰਘ ਭਗਤਾ, ਰਜਿੰਦਰ ਸਿੰਘ ਸੋਢੀ, ਅਮਰੀਕ ਸਿੰਘ ਨਿਓਰ, ਜਸਵਿੰਦਰ ਸਿੰਘ ਢਿਲੋਂ, ਬਲਜੀਤ ਸਿੰਘ ਫੂਲ, ਭੁਪਿੰਦਰ ਸਿੰਘ ਗੁੰਮਟੀ, ਅਮਰਜੀਤ ਸਿੰਘ ਗੁਰੂਸਰ, ਜਗਰੂਪ ਸਿੰਘ ਕਲਿਆਣ, ਜਸਵਿੰਦਰ ਸਿੰਘ ਜਲਾਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *