ਉਬਾਮਾ ਨੇ ਕੈਂਸਰ ਖੋਜ ਡਰੱਗ ਦੇ ਇਲਾਜ ਲਈ 6.3 ਅਰਬ ਡਾਲਰ ਦੇ ਕਾਨੂੰਨ ਅਰੋਗਤਾ ਐਕਟ ਬਿੱਲ ਤੇ ਦਸਤਖਤ ਕੀਤੇ

ss1

ਉਬਾਮਾ ਨੇ ਕੈਂਸਰ ਖੋਜ ਡਰੱਗ ਦੇ ਇਲਾਜ ਲਈ 6.3 ਅਰਬ ਡਾਲਰ ਦੇ ਕਾਨੂੰਨ ਅਰੋਗਤਾ ਐਕਟ ਬਿੱਲ ਤੇ ਦਸਤਖਤ ਕੀਤੇ

ਵਾਸ਼ਿਗਟਨ,17 ਦਸੰਬਰ ( ਰਾਜ ਗੋਗਨਾ) ਰਾਸ਼ਟਰਪਤੀ ਬਰਾਕ ਉਬਾਮਾ ਉਪ ਰਾਸ਼ਟਰਪਤੀ ਅਤੇ ਸਮੂਹ ਸੈਨੇਟਰ ਦੀ ਸਹਿਮਤੀ ਨਾਲ ਬੀਤੇਂ ਦਿਨ ਵਾਸ਼ਿੰਗਟਨ ਡੀ.ਸੀ ਵਿਖੇ ਅਰੋਗਤਾ ਐਕਟ 21 ਵੀਂ ਸਦੀ ਦੇ ਬਿੱਲ ਦੇ ਕਾਨੂੰਨ ਤੇ ਦਸਤਖਤ ਕਰ ਦਿੱਤੇ ਗਏ ਹਨ। ਬਰਾਕ ਉਬਾਮਾ ਨੇ ਦਸਤਖਤ ਕਰਨ ਤੋ ਬਾਅਦ ਆਪਣੇ ਸੰਬੋਧਨ ‘ਚ ਕਿਹਾ ਕਿ ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਾਰਿਆਂ ਨੇ ਇਸ ਬਿੱਲ ਨੂੰ ਲਾਗੂ ਕਰਨ ਦੀ ਸਹਿਮਤੀ ਪ੍ਰਗਟਾਈ ਹੈ ਕਿਉਕਿ ਇਸ ਬਿੱਲ ਨਾਲ ਕੈਂਸਰ,ਦਿਮਾਗੀ ਬਿਮਾਰੀਆਂ ਤੋ ਇਲਾਵਾ ਕਈ ਅਹਿਮ ਬਿਮਾਰੀਆਂ ਦੇ ਮਰੀਜ ਇਸ ਬਿੱਲ ਰਾਹੀ ਰਾਹਤ ਪਾਉਣਗੇ,ਜਿਥੇ ਮਹਿੰਗੀਆਂ ਦਵਾਈਆਂ ਮਰੀਜਾਂ ਨੂੰ ਘੱਟੋ ਘੱਟ ਕੀਮਤ ਤੇ ਮਿਲਣਗੀਆਂ ਉੈਥੇ ਉਹ ਇੰਨਾਂ ਖਤਰਨਾਕ ਬਿਮਾਰੀਆਂ ਤੋ ਨਿਜਾਤ ਪਾਉਣਗੇ। ਜਿਕਰਯੋਗ ਹੈ ਕਿ ਰਾਸ਼ਟਰਪਤੀ ਉਬਾਮਾ ਦਾ ਇਹ ਆਖਰੀ ਬਿੱਲ ਹੋਵੇਗਾ ਜਿਸ ਨੂੰ ਸਹੀ ਪਾ ਕੇ ਉਹਨਾਂ ਲੋਕਾਂ ਦਾ ਮਨ ਜਿੱਤਿਆਂ ਹੈ ਇਸ ਬਿੱਲ ਰਾਹੀ 6.3 ਬਿਲੀਅਨ ਡਾਲਰ 7 ਸਾਲ ਬਿਮਾਰੀਆਂ ਨਾਲ ਜੂਝਣ ਲਈ ਵਰਤੋ ਵਿਚ ਲਿਆਂਦਾ ਗਿਆ ਹੈ। ਇਸ ਵਿਚ 1.8 ਬਿਲੀਅਨ ਡਾਲਰ ਦਾ ਖਰਚਾ ਬਿਮਾਰੀਆਂ ਦਾ ਖੋਜ ਲਈ ਖਰਚ ਕੀਤੇ ਜਾਣਗੇ। ਜਿਸ ਵਿਚ ਮੁੱਖ ਤੌਰ ਤੇ ਕੈਂਸਰ ਆਦਿ ਲਈ ਹੋਣਗੇ ਜਿਸ ਲਈ ਬਲਿਯੁੂ ਰੀਬਨ ਪੈਨਲ ਇਸ ਸਾਰੀ ਖੋਜ ਦੇ ਪਹਿਲੂਆਂ ਨੂੰ ਦੇਖਣਗੇ। ਇਸ ਬਿੱਲ ਦਾ ਲਾਭ ਹਰੇਕ ਕਮਿਉੂਨਟੀ ਦੇ ਲੋਕਾਂ ਤੇ ਬੱਚਿਆਂ ਨੂੰ ਮਿਲੇਗਾ।

Share Button

Leave a Reply

Your email address will not be published. Required fields are marked *