ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋ ਕਾਂਗਰਸ ਚ ਫਸਾਦ ਪਾਉਣ ਲਈ ਮਨੁੱਖੀ ਬੰਬ ਸ਼ੋ੍ਮਣੀ ਅਕਾਲੀ ਦਲ ਅਤੇ ਸੁਖਬੀਰ ਦੀ ਛਾਤੀ ਤੇ ਵੱਜਣਗੇ: ਕੈਪਟਨ

ss1

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋ ਕਾਂਗਰਸ ਚ ਫਸਾਦ ਪਾਉਣ ਲਈ ਮਨੁੱਖੀ ਬੰਬ ਸ਼ੋ੍ਮਣੀ ਅਕਾਲੀ ਦਲ ਅਤੇ ਸੁਖਬੀਰ ਦੀ ਛਾਤੀ ਤੇ ਵੱਜਣਗੇ: ਕੈਪਟਨ
ਕੈਪਟਨ ਨੇ ਕੀਤਾ ਅੰਮ੍ਰਿਤਸਰ ਡਾ ਰਾਜ ਕੁਮਾਰ ਵੇਰਕਾ ਦੀ ਚੋਣ ਮੁਹਿੰਮ ਦਾ ਉਦਘਾਟਨ

ਅੰਮ੍ਰਿਤਸਰ, 17 ਦਸੰਬਰ (ਜਗਜੀਤ ਸਿੰਘ)- : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਡਾ ਰਾਜ ਕੁਮਾਰ ਵੇਰਕਾ ਹਲਕਾ ਵਿਧਾਇਕ ਪੱਛਮੀ ਦੀ ਚੋਣ ਮੁਹਿੰਮ ਦਾ ਉਦਘਾਟਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵਾਸ ਨਾਲ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਚ ਸਤਾਧਾਰੀ ਹੋਵੇਗੀ ਅਤੇ ਡਾ ਰਾਜ ਕੁਮਾਰ ਵੇਰਕਾ ਨੰਬਰ ਵੰਨ ਤੇ ਆਉਣਗੇ। ਅੱਜ ਦਿੱਲੀ ਤੋ ਸ੍ਰੀ ਗੁਰੁ ਰਾਮਦਾਸ ਅੰਤਰਰਾਸਟਰੀ ਹਵਾਈ ਅੱਡਾ ਅੰਮ੍ਰਿਤਸਰ ਤੇ ਕੈਪਟਨ ਅਮਰਿੰਦਰ ਸਿੰਘ, ਡਾ ਰਾਜ ਕੁਮਾਰ ਵੇਰਕਾ ਦਾ ਕਾਂਗਰਸ ਆਗੂਆਂ, ਵਰਕਰਾਂ ਤੇ ਹਿਮਾਇਤੀਆਂ ਬੜੇ ਜੋਰਾ-ਸੋਰਾ ਨਾਲ ਸਵਾਗਤ ਕੀਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਦੀ ਟੀਮ ਪੰਜਾਬ ਚੋਣਾਂ ਜਿੱਤਣ ਲਈ ਹਨੇਰੀਆ ਲਿਆ ਦੇਵੇਗੀ। ਕੈਪਟਨ ਅਨੁਸਾਰ ਲੋਕ ਸਭਾ ਚੋਣਾਂ ਚ ਹਲਕਾ ਪੱਛਮੀ ਤੋਂ ਕਾਂਗਰਸ ਨੇ 40 ਹਜ਼ਾਰ ਤੋ ਵੱਧ ਵੋਟਾਂ ਹਾਸਲ ਕੀਤੀਆਂ ਸਨ। ਇਸ ਲਈ ਹਲਕਾ ਪੱਛਮੀ ਨੰਬਰ ਵੰਨ ਤੇ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋ ਕਾਂਗਰਸ ਚ ਫਸਾਦ ਪਾਉਣ ਲਈ ਮਨੁੱਖੀ ਬੰਬ ਸ਼ੋ੍ਰਮਣੀ ਅਕਾਲੀ ਦਲ ਅਤੇ ਸੁਖਬੀਰ ਦੀ ਛਾਤੀ ਤੇ ਵੱਜਣਗੇ। ਇਸ ਲਈ ਉਹ ਤਿਆਰ ਰਹੇ। ਨਵਜੋਤ ਸਿੰਘ ਸਿੱਧੂ ਬਾਰੇ ਕੈਪਟਨ ਨੇ ਕਿਹਾ ਕਿ ਵਿਧਾਨ ਸਭਾ ਦੀ ਅਗਲੀ ਚੋਣ ਸੂਚੀ ਚ ਉਨਾਂ ਦਾ ਨਾਂਅ ਹੋਵੇਗਾ।

Share Button

Leave a Reply

Your email address will not be published. Required fields are marked *