ਉਦਯੋਗ ਮੰਤਰੀ ਦੇ ਹਲਕੇ ‘ਚ ਕਿਸੇ ਇੰਡਸਟਰੀ ਦਾ ਨਾ ਲੱਗਣਾ ਸਰਕਾਰੀ ਦਾਅਵਿਆਂ ਦੀ ਖੋਲ ਰਿਹਾ ਹੈ ਪੋਲ: ਰਾਣਾ

ਉਦਯੋਗ ਮੰਤਰੀ ਦੇ ਹਲਕੇ ‘ਚ ਕਿਸੇ ਇੰਡਸਟਰੀ ਦਾ ਨਾ ਲੱਗਣਾ ਸਰਕਾਰੀ ਦਾਅਵਿਆਂ ਦੀ ਖੋਲ ਰਿਹਾ ਹੈ ਪੋਲ: ਰਾਣਾ
ਚੰਗਰ ਇਲਾਕੇ ਦੀ ਪਾਣੀ ਦੀ ਸਮੱਸਿਆ ਤੇ ਸਵਾਂ ਨਦੀ ਨੂੰ ਚੈਨਲਾਈਜ਼ ਕਰਨ ‘ਚ ਪੂਰੀ ਤਰ੍ਹਾਂ ਨਾਲ ਫੇਲ ਹੋਈ ਸਰਕਾਰ: ਰਾਣਾ

ਸ੍ਰੀ ਆਨੰਦਪੁਰ ਸਾਹਿਬ, 13 ਦਸੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): “ਇਹ ਆਪਣੇ ਆਪ ‘ਚ ਹੀ ਸਰਕਾਰੀ ਦਾਅਵਿਆਂ ਦੀ ਪੋਲ ਖੋਲਣ ਵਾਲੀ ਗੱਲ ਹੈ ਕਿ ਪੰਜਾਬ ਦੇ ਉਦਯੋਗ ਮੰਤਰੀ ਦੇ ਨਿੱਜੀ ਹਲਕੇ ‘ਚ ਬੀਤੇ ਸਾਲਾਂ ਦੌਰਾਨ ਇੱਕ ਵੀ ਇੰਡਸਟਰੀ ਨਹੀਂ ਲੱਗ ਸਕੀ ਹੈ। ਇਸਤੋਂ ਸਪਸ਼ਟ ਹੁੰਦਾ ਹੈ ਕਿ ਹਲਕੇ ਦੇ ਲੋਕਾਂ ਨੂੰ ਨਾਲ ਬੀਤੇ ਪੰਜ ਸਾਲਾਂ ਦੌਰਾਨ ਜਾਣਬੁਝ ਕੇ ਅਣਗੌਲਿਆਂ ਕੀਤਾ ਗਿਆ ਹੈ ਕਿਉਂਕਿ ਇਹ ਹੋ ਨਹੀਂ ਸਕਦਾ ਕਿ ਖੁੱਦ ਉਦਯੋਗ ਮੰਤਰੀ ਦਾ ਹਲਕਾ ਹੋਵੇ ਤੇ ਇੱਕ ਖੋਟੇ ਸਿੱਕੇ ਦਾ ਨਵੇਸ਼ ਨਾ ਹੋ ਸਕੇ”, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਰਾਣਾ ਕੇ ਪੀ ਸਿੰਘ ਨੇ ਕੀਤਾ।
ਰਾਣਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅੰਦਰ ਜੇਕਰ ਹੁਣ ਤੱਕ ਕੋਈ ਇੰਡਸਟਰੀ ਲੱਗੀ ਹੈ ਤਾਂ ਉਹ ਸਮੇਂ-ਸਮੇਂ ਦੀਆਂ ਕਾਂਗਰਸ ਸਰਕਾਰਾਂ ਦੌਰਾਨ ਹੀ ਸੰਭਵ ਹੋ ਸਕੀ ਹੈ। ਜਿਸਦੇ ਤਹਿਤ ਨੰਗਲ ‘ਚ ਲੱਗੀ ਐਨ.ਐਫ.ਐਲ ਦੀ ਗੱਲ ਕਰ ਲਓ, ਉਭਰਦੇ ਭਾਰਤ ਦੇ ਮੰਦਰ ਭਾਖੜਾ ਡੈਮ, ਜਾਂ ਨੰਗਲ ਡੈਮ ਦੀ ਗੱਲ ਕਰ ਲਓ ਜਾਂ ਫਿਰ ਹਲਕੇ ਦੇ ਹਜ਼ਾਰਾਂ ਹੀ ਨੌਜੁਆਨਾਂ ਨੂੰ ਰੁਜ਼ਗਾਰ ਦੁਆਉਣ ਲਈ ਇੱਥੇ ਲੱਗੀ ਕਿਸੇ ਵੀ ਫੈਕਟਰੀ ਦੀ ਗੱਲ ਕਰ ਲਈ ਜਾਵੇ। ਜਦਕਿ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਤਾਂ ਫੈਕਟਰੀਆਂ ਨੂੰ ਬੰਦ ਕਰਵਾਉਣ ਤੋਂ ਇਲਾਵਾ ਕੁਝ ਨਹੀਂ ਹੋਇਆ। ਜਿਸਦੀ ਮਿਸਾਲ ਪੀ ਐਨ ਐਫ ਸੀ ਦਾ ਬੰਦ ਹੋਣਾ, ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਮਾਰਕਫੈਡ ਦਾ ਬੰਦ ਹੋਣਾ ਸ਼ਾਮਿਲ ਹੈ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿਹਾ ਕਿ ਜੇਕਰ ਇਸ ਸਰਕਾਰ ਦੇ ਦੌਰਾਨ ਹਲਕੇ ਅੰਦਰ ਕੋਈ ਚੀਜ਼ ਵਧੀ ਫੁੱਲੀ ਹੈ ਤਾਂ ਉਹ ਨਜ਼ਾਇਜ਼ ਮਾਈਨਿੰਗ ਹੀ ਹੈ। ਜੋ ਦਿਨ ਰਾਤ ਬੇਖੌਫ ਹੁੰਦੀ ਰਹੀ ਹੈ। ਹਾਲਾਂਕਿ ਖੁੱਦ ਮੰਤਰੀ ਸਾਹਿਬ ਨੇ ਕਦੇ-ਕਦੇ ਛਾਪਾ ਤਾਂ ਮਾਰਿਆਂ ਪਰ ਉਸਨੂੰ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ।

Share Button

Leave a Reply

Your email address will not be published. Required fields are marked *

%d bloggers like this: