ਉਘੇ ਗੀਤਕਾਰ ਰਜਿੰਦਰ ਨਾਗੀ ਦਾ ‘ਵੈਲਕੱਮ ਕਲੱਬ’ ਸਾਦਿਕ ਵਲੋਂ ਵਿਸ਼ੇਸ਼ ਸਨਮਾਨ ਕੱਲ

ss1

ਉਘੇ ਗੀਤਕਾਰ ਰਜਿੰਦਰ ਨਾਗੀ ਦਾ ‘ਵੈਲਕੱਮ ਕਲੱਬ’ ਸਾਦਿਕ ਵਲੋਂ ਵਿਸ਼ੇਸ਼ ਸਨਮਾਨ ਕੱਲ

untitled-1ਸਾਦਿਕ, 25 ਨਵੰਬਰ (ਗੁਲਜ਼ਾਰ ਮਦੀਨਾ)-ਪੰਜਾਬੀ ਗੀਤਕਾਰੀ ਦਾ ਉਹ ਸੁਪਰਸਟਾਰ ਹੀਰਾ ਫ਼ਨਕਾਰ ਗੀਤਕਾਰ ਰਜਿੰਦਰ ਨਾਗੀ ਢੁੱਡੀ ਵਾਲਾ ਜਿਸ ਦੇ ਅਨੇਕਾਂ ਹੀ ਗੀਤ ਪੰਜਾਬੀ ਨਾਮਵਰ ਗਾਇਕਾ ਦੀ ਅਵਾਜ਼ ਵਿੱਚ ਰਿਕਾਰਡ ਹੋਏ ਹਨ ਤੇ ਜਿਸ ਨੂੰ ਸਾਫ-ਸੁਥਰੀ ਲੇਖਣੀ ਵਜੋਂ ਸਵ: ਗੀਤਕਾਰ ਗੁਰਚਰਨ ਵਿਰਕ ਪਹਿਲਾ ਯਾਦਗਾਰੀ ਪੁਰਸਕਾਰ ‘ਵੈਲਕੱਮ ਕਲੱਬ’ ਸਾਦਿਕ ਵੱਲੋਂ 27 ਨਵੰਬਰ ਦਿਨ ਐਤਵਾਰ ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਗੱਲਬਾਤ ਦੌਰਾਨ ਉਘੇ ਲੇਖਕ ਅਤੇ ਕਲੱਬ ਸੰਚਾਲਕ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਇਹ ਪ੍ਰੋਗਰਾਮ ਦੁਪਿਹਰ 1 ਵਜੇ ਸ਼ੁਰੂ ਹੋਵੇਗਾ ਤੇ ਪ੍ਰੋਗਰਾਮ ਵਿੱਚ ਪਹੁੰਚੇ ਲੇਖਕਾਂ ਤੋਂ ਰਚਨਾਵਾਂ ਸੁਣੀਆਂ ਜਾਣਗੀਆਂ। ਉਨਾਂ ਅੱਗੇ ਸਨਮਾਨ ਸ਼ਖਸ਼ੀਅਤ ਰਜਿੰਦਰ ਨਾਗੀ ਬਾਰੇ ਦੱਸਿਆ ਕੇ ਗੀਤਕਾਰ ਰਜਿੰਦਰ ਨਾਗੀ ਦੇ ਕਰੀਬ 70 ਤੋਂ ਉਪਰ ਗੀਤ ਰਿਕਾਰਡ ਹੋਕੇ ਮਾਰਕੀਟ ਵਿੱਚ ਆ ਚੁੱਕੇ ਹਨ, ਪਿਛਲੇ ਦਿਨੀਂ ਪੰਜਾਬੀ ਲੋਕ ਗਾਇਕ ਹਰਿੰਦਰ ਸੰਧੂ ਦੁਆਰਾ ਗਾਇਆ ਗੀਤ ‘ਹਿੱਸਾ ਲੈਕੇ ਪੁੱਤ ਜਦੋਂ ਅੱਡ ਹੋ ਗਿਆ ਚੇਤੇ ਆਈਆਂ ਧੀਆਂ ਕੁੱਖ਼ ਵਿੱਚ ਮਾਰੀਆਂ’ (ਪਛਤਾਵਾ), ਸੁਪਰਹਿੱਟ ਰਿਹਾ। ਉਨਾਂ ਅੱਗੇ ਕਿਹਾ ਕੇ ‘ਦਰਪਣ’ ਰਾਹੀ ਸ਼ੇਅਰ ਬੋਲ ਕੇ ਰਜਿੰਦਰ ਨਾਗੀ ਨੇ ਆਮ ਜਨਤਾ ਦੇ ਮਸਲਿਆਂ ਦੀ ਗੱਲ ਕੀਤੀ ਹੈ ਅਤੇ ਰਜਿੰਦਰ ਦੀਆਂ ਲਿਖੀਆਂ ਚਾਰ ਕਿਤਾਬਾਂ ਵੀ ਆ ਚੁੱਕੀਆਂ ਹਨ। ਉਨਾਂ ਕਿਹਾ ਕੇ ਨਾਗੀ ਦੁਆਰਾ ਕੀਤੀ ਇੰੰਨੀਂ ਮਿਹਨਤ ਸਦਕਾ ਵੈਲਕੱਮ ਕਲੱਬ ਵਲੋਂ ਫ਼ੈਸਲਾ ਲਿਆ ਗਿਆ ਹੈ। ਇਸ ਫ਼ਨਕਾਰ ਨੂੰ ਸਨਮਾਨ ਕਰਕੇ ਸਮੁੱਚਾ ਕਲੱਬ ਮਾਣ ਮਹਿਸੂਸ ਕਰੇਗਾ। ਇਸ ਮੌਕੇ ਉਨਾਂ ਨਾਲ ਪ੍ਰਧਾਨ ਡਾ. ਅਮਰਜੀਤ ਅਰੋੜਾ, ਜਸਵੀਰ ਸਿੰਘ ਉਗੋਕੇ ਸਕੱਤਰ ਅਤੇ ਨਵਪ੍ਰੀਤ ਨਵੀ ਸਲਾਹਕਾਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *