Thu. Jun 20th, 2019

ਇੱਕ ਰੋਜਾ ਸਿਹਤ ਜਾਗਰੂਕ ਸੇਮੀਨਾਰ ਕਰਵਾਇਆ

ਇੱਕ ਰੋਜਾ ਸਿਹਤ ਜਾਗਰੂਕ ਸੇਮੀਨਾਰ ਕਰਵਾਇਆ
ਕੁੱਕਰ ਚ, ਸਬਜੀ ਪਕਾਉਣ ਨਾਲ ਸਾਰੇ ਪੋਸਟਿਕ ਤੱਤ ਨਸਟ ਹੋ ਜਾਂਦੇ ਹਨ: ਮੇਜਰ ਸਿੰਘ

picture2ਰਾਮਪੁਰਾ ਫੂਲ, 18 ਸਤੰਬਰ (ਕੁਲਜੀਤ ਸਿੰਘ ਢੀਗਰਾਂ): ਸਥਾਨਕ ਪੈਥਰ ਕਲੱਬ ਵਿਖੇ ਕਲੱਬ ਦੇ ਪ੍ਰਧਾਨ ਸੁਭਾਸ ਮੰਗਲਾ ਦੀ ਅਗਵਾਈ ਵਿੱਚ ਇੱਕ ਰੋਜਾ ਸਿਹਤ ਜਾਗਰੂਕ ਸੇਮੀਨਾਰ ਕਰਵਾਇਆ ਗਿਆ । ਜਿਸ ਵਿੱਚ ਰਾਜਿਸਥਾਨ ਦੇ ਪ੍ਰਭਾਰੀ ਮੇਜਰ ਸਿੰਘ ਨੇ ਵਿਸੇਸਤੋਰ ਤੇ ਸਿਰਕਤ ਕੀਤੀ । ਉਹਨਾਂ ਸੇਮੀਨਾਰ ਮੋਕੇ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਜੇਕਰ ਅਸੀ ਛੋਟੀਆਂ ਛੋਟੀਆ ਗੱਲਾ ਦਾ ਧਿਆਨ ਰੱਖਇਏ ਤਾਂ ਅਸੀ ਕਈ ਤਰਾਂ ਦੀਆਂ ਗੰਭੀਰ ਬਿਮਾਰੀਆਂ ਤੋ ਬੱਚ ਸਕਦੇ ਹਾਂ । ਉਹਨਾਂ ਕਿਹਾ ਕਿ ਸਵੇਰੇ ਉੱਠਕੇ ਸਾਨੂੰ ਗੁਣਗੁਣਾ ਪਾਣੀ ਪੀਣਾ ਚਾਹੀਦਾ ਹੈ ਤੇ ਰੋਟੀ ਖਾਣ ਤੋ ਦੋ ਘੰਟੇ ਬਾਦ ਤੱਕ ਪਾਣੀ ਨਹੀ ਪੀਣਾ ਚਾਹੀਦਾ । ਉਹਨਾਂ ਕਿਹਾ ਕਿ ਰੋਟੀ ਖਾਣ ਤੋ ਬਾਦ ਪਿਸਾਬ ਜਰੂਰ ਕਰਨਾ ਚਾਹੀਦਾ ਹੈ ਇਸ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਖਤਮ ਹੁੰਦੀਆਂ ਹਨ । ਉਹਨਾਂ ਜੋਰ ਦੇ ਕੇ ਕਿਹਾ ਕਿ ਸਾਨੂੰ ਸਿਲਵਰ ਦੇ ਬਰਤਨਾਂ ਚ, ਸਬਜੀ ਨਹੀ ਬਣਾਉਨੀ ਚਾਹੀਦੀ ਤੇ ਕੁੱਕਰ ਚ, ਤਾਂ ਬਿੱਲਕੁਲ ਹੀ ਨਹੀ ਕਿਉਕੀ ਕੁੱਕਰ ਚ, ਸਬਜੀ ਬਣਾਉਨ ਨਾਲ ਸਾਰੇ ਜਰੂਰੀ ਪੋਸਟਿਕ ਤੱਤ ਖਤਮ ਹੋ ਜਾਂਦੇ ਹਨ । ਇਸ ਮੋਕੇ ਸਮਾਜ ਸੇਵੀ ਕੇਵਲ ਕਾਂਸਲ ਮੁੱਖ ਮਹਿਮਾਨ ਵੱਜੋ ਸਾਮਲ ਹੋਏ । ਇਸ ਮੋਕੇ ਹੋਰਨਾਂ ਤੋ ਇਲਾਵਾ ਹਰਬੰਸ ਸਿੰਗਲਾ , ਨਰੇਸ ਕੁਮਾਰ ਨੋਨੀ, ਅਨਿਲ ਸਰਾਫ, ਸੇਵਾ ਭਾਰਤੀ ਦੇ ਪ੍ਰਧਾਨ ਰਜੀਵ ਗਰਗ, ਪ੍ਰਦੀਪ ਕੁਮਾਰ, ਡਾ: ਐਸ ਪੀ ਮੰਗਲਾ, ਪੈਥਰ ਅਜੇਸ ਸਿੰਗਲਾ, ਨਸੀਬ ਸਿੰਗਲਾ, ਦੀਪ ਬਠਿੰਡਾ, ਅਜੀਤ ਪਾਂਡੇ ਆਦਿ ਹਾਜਰ ਸਨ ।

Leave a Reply

Your email address will not be published. Required fields are marked *

%d bloggers like this: