ਇੱਕ ਪਾਸੜ ਪ੍ਰੇਮ ਸਬੰਧਾ ਨੂੰ ਲੈ ਕੇ ਲੜਕੇ ਨੇ ਨਬਾਲਗ ਲੜਕੀ ਤੇ ਕੀਤਾ ਚਾਕੂ ਨਾਲ ਹਮਲਾ , ਲੜਕੀ ਗੰਭੀਰ ਜਖ਼ਮੀ

ss1

ਇੱਕ ਪਾਸੜ ਪ੍ਰੇਮ ਸਬੰਧਾ ਨੂੰ ਲੈ ਕੇ ਲੜਕੇ ਨੇ ਨਬਾਲਗ ਲੜਕੀ ਤੇ ਕੀਤਾ ਚਾਕੂ ਨਾਲ ਹਮਲਾ , ਲੜਕੀ ਗੰਭੀਰ ਜਖ਼ਮੀ

3-30 (1) 3-30 (2)

ਰਾਮਪੁਰਾ ਫੂਲ 2 ਜੁਲਾਈ , ਕੁਲਜੀਤ ਸਿੰਘ ਢੀਗਰਾਂ : ਅੱਜ ਸਵੇਰੇ ਸਵੇਰੇ ਹੀ ਇੱਕ ਲੜਕੇ ਵੱਲੋ ਇੱਕ ਨਬਾਲਗ ਲੜਕੀ ਦੇ ਚਾਕੂ ਮਾਰਕੇ ਗੰਭੀਰ ਜਖ਼ਮੀ ਕਰਨ ਦੀ ਘਟਨਾ ਕਾਰਨ ਸ਼ਹਿਰ ਵਿੱਚ ਡਰ ਤੇ ਸਹਿਮ ਦਾ ਮਾਹੋਲ ਬਣਿਆ ਰਿਹਾ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਦੱਸ ਵਜੇ ਨੀਸ਼ਾ (16 )ਪੁੱਤਰੀ ਸਵ: ਨਿੱਕਾ ਸਿੰਘ ਵਾਸੀ ਟਿੱਬਾ ਬਸਤੀ ਨੇੜੇ ਸੈਟ ਜੇਵੀਅਰ ਸਕੂਲ ਆਪਣੇ ਘਰ ਦੇ ਕੰਮ ਲਈ ਬਜ਼ਾਰ ਆਈ ਸੀ ਕਿ ਸਥਾਨਕ ਸਿਵਲ ਹਸਪਤਾਲ ਨੇੜੇ ਪਾਣੀ ਵਾਲੀ ਟੰਕੀ ਕੋਲ ਸੁਭਾਸ਼ ਨਾਮਕ ਯੁਵਕ ਨੇ ੳਸ ਉਪਰ ਚਾਕੂ ਨਾਲ ਹਮਲਾ ਕਰ ਦਿੱਤਾ । ਸੁਭਾਸ ਨੇ ਲਗਾਤਾਰ ਤਿੰਨ ਵਾਰ ਚਾਕੂ ਉਸਦੇ ਪੇਟ ਵਿੱਚ ਮਾਰਿਆ ਤੇ ਇੱਕ ਵਾਰ ਪਿੱਠ ਵਿੱਚ ਮਾਰਕੇ ਉਸਨੂੰ ਗੰਭੀਰ ਜਖ਼ਮੀ ਕਰਕੇ ਫਰਾਰ ਹੋ ਗਿਆ । ਗੰਭੀਰ ਹਾਲਤ ਵਿੱਚ ਜਖ਼ਮੀ ਹੋਈ ਨਿਸ਼ਾ ਨੂੰ ਆਸ ਪਾਸ ਦੇ ਲੋਕਾ ਨੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਿਲ ਕਰਵਾਇਆ । ਜਿਥੇ ਡਾਕਟਰਾ ਨੇ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸਨੂੰ ਰੈਫਰ ਕਰ ਦਿੱਤਾ । ਭਰੋਸੇਯੋਗ ਸੂਤਰਾ ਅਨੁਸਾਰ ਲੜਕਾ ਦੇ ਸਿਰ ਤੇ ਆਸ਼ਕੀ ਦਾ ਭੂਤ ਸਵਾਰ ਸੀ ਤੇ ਉਹ ਲਗਾਤਾਰ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ । ਜਦ ਇਸ ਸਬੰਧ ਵਿੱਚ ਡੀ ਐਸ ਪੀ ਫੂਲ ਗੁਰਜੀਤ ਸਿੰਘ ਰੋਮਾਣਾ ਨਾਲ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਨਿਸ਼ਾ ਦੇ ਬਿਆਨ ਲੈ ਕੇ ਮਾਮਲਾ ਦਰਜ਼ ਕਰ ਦਿੱਤਾ ਗਿਆ ਹੈ ਤੇ ਲੜਕੇ ਸੁਭਾਸ਼ ਪੁੱਤਰ ਮਦਨ ਲਾਲ ਵਾਸੀ ਰਾਮਪੁਰਾ ਜੋ ਕਿ ਅੱਜ ਕਲ ਅਬੋਹਰ ਵਿਖੇ ਰਹਿ ਰਿਹਾ ਹੈ ਦੀ ਭਾਲ ਕੀਤੀ ਜਾ ਰਹੀ ਹੈ ।

Share Button

Leave a Reply

Your email address will not be published. Required fields are marked *