ਇੰਪ੍ਰੂਵਮੈਂਟ ਟਰੱਸਟ ਨੇ ਰੋਡ ਸ਼ੋ ਦਾ ਆਯੋਜਨ ਕਰਕੇ ਅਟਲ ਅਪਾਰਟਮੈਂਟ ਸਕੀਮ ਵਿੱਚ ਫਲੈਟ ਦੇ ਫਾਰਮ ਜਮਾਂ ਕਰਵਾਉਣ ਦੀ ਦਿੱਤੀ ਜਾਣਕਾਰੀ

ss1

ਇੰਪ੍ਰੂਵਮੈਂਟ ਟਰੱਸਟ ਨੇ ਰੋਡ ਸ਼ੋ ਦਾ ਆਯੋਜਨ ਕਰਕੇ ਅਟਲ ਅਪਾਰਟਮੈਂਟ ਸਕੀਮ ਵਿੱਚ ਫਲੈਟ ਦੇ ਫਾਰਮ ਜਮਾਂ ਕਰਵਾਉਣ ਦੀ ਦਿੱਤੀ ਜਾਣਕਾਰੀ
ਛੇਤੀ ਸ਼ੁਰੂ ਹੋਵੇਗੀ 24. 35 ਏਕੜ ਭੂਮੀ ਵਿੱਚ ਬਹੁਮੰਜਿਲਾ ਪੰਡਿਤ ਦੀਨ ਦਿਆਲ ਉਪਾਧਿਆਏ ਆਵਾਸ ਯੋਜਨਾ : ਡਾ. ਵਰਮਾ

road-showਲੁਧਿਆਣਾ (ਪ੍ਰੀਤੀ ਸ਼ਰਮਾ) ਇੰਪਰੂਵਮੈਂਟ ਟਰੱਸਟ ਨੇ ਸ਼ੁੱਕਰਵਾਰ ਨੂੰ ਰੋਡ ਸ਼ੋ ਦਾ ਆਯੋਜਨ ਕਰਕੇ ਟਰੱਸਟ ਵੱਲੋਂ ਪਖੋਵਾਲ ਰੋਡ ਸਥਿਤ ਸ਼ਹੀਦ ਕਰਨੈਲ ਸਿੰਘ ਨਗਰ ਵਿੱਖੇ ਆੰਰਭੀ ਅਟਲ ਅਪਾਰਟਮੈਂਟ ਸਕੀਮ ਦੇ ਤਹਿਤ ਫਲੈਟ ਲੈਣ ਲਈ ਅਰਜੀਆਂ ਜਮਾਂ ਕਰਵਾਉਣ ਦੀ ਅੰਤਿਮ ਤਾਰੀਖ 19 ਅਕਤੂਬਰ 2016 ਦੀ ਜਾਣਕਾਰੀ ਘਰ-ਘਰ ਤੱਕ ਪੰਹੁਚਾਈ ਇਸ ਤੋਂ ਪਹਿਲਾਂ ਟਰੱਸਟ ਚੇਅਰਮੈਨ ਡਾ. ਸੁਭਾਸ਼ ਵਰਮਾ ਨੇ ਰੋਡ ਸ਼ੋ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਰੋਡ ਸ਼ੋ ਦੇ ਦੌਰਾਨ ਟਰੱਸਟ ਅਧਿਕਾਰੀਆਂ ਨੇ ਮੋਬਾਇਲ ਵੈਨ ਰਾਹੀਂ ਆਮ ਜਨਤਾ ਨੂੰ ਉਕਤ ਯੋਜਨਾ ਲਈ ਫਾਰਮ ਜਮਾਂ ਕਰਣ ਦੀ ਪ੍ਰਕਿਆ ਦੀ ਜਾਣਕਾਰੀ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਅਟਲ ਅਪਾਰਟਮੈਂਟ ਸਕੀਮ ਵਿੱਚ ਕਰਨੈਲ ਸਿੰਘ ਨਗਰ ਵਿਖੇ 242 ਐਚਆਈਜੀ, 220 ਐਮਆਈਜੀ ਅਤੇ ਈਡਬਲਿਊਐਸ ਫਲੈਟਾਂ ਲਈ ਫਾਰਮ 19 ਅਕਤੂਬਰ 2016 ਤੱਕ ਜਮਾਂ ਹੋਣਗੇ 29 ਅਕਤੂਬਰ 2016 ਨੂੰ ਸਕੂਟਨੀ ਹੋਵੇਗੀ 4 ਨੰਵਬਰ 2016 ਨੂੰ ਇਤਰਾਜਾਂ ਤੇ ਵਿਚਾਰ ਅਤੇ 11 ਨੰਵਬਰ ਨੂੰ ਲਾਟਰੀ ਸਿਸਟਮ ਰਾਹੀਂ ਫਾਰਮ ਜਮਾਂ ਕਰਵਾਉਣ ਵਾਲਿਆਂ ਨੂੰ ਅਲਾਟਮੈਂਟ ਹੋਵੇਗੀ ਡਾ. ਸੁਭਾਸ਼ ਵਰਮਾ ਨੇ ਹਾਜਰ ਜਨਸਮੂਹ ਨੂੰ ਬਤੋਰ ਟਰੱਸਟ ਚੇਅਰਮੈਨ ਅਪਣੇ 20 ਦਿਨਾਂ ਦੇ ਛੋਟੇ ਜਿਹੇ ਸੇਮੰ ਵਿੱਚ ਤਿਆਰ ਕੀਤੀਾਂ ਗਈਆਂ ਭਵਿੱਖ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਟਰੱਸਟ ਜਲਦੀ ਹੀ ਪੰਡਿਤ ਦੀਨ ਦਿਆਲ ਉਪਾਧਿਆਏ ਆਵਾਸ ਯੋਜਨਾ ਲਾਂਚ ਕਰਕੇ ਸ਼ਹੀਦ ਭਗਤ ਸਿੰਘ ਨਗਰ ਵਿੱਖੇ 24.35 ਏਕੜ ਜਮੀਨ ਵਿੱਚ ਆਧੁਨਿਕ ਸੁਖ ਸਹੂਲਤਾਂ ਅਤੇ ਮਾਡਰਨ ਤਕਨੀਕ ਨਾਲ ਨਿਰਮਿਤ ਬਹੁਮੰਜਿਲਾ ਫਲੈਟ ਜਨਤਾ ਨੂੰ ਉਪਲੱਬਧ ਕਰਵਾਏਗਾ ਇਸ ਬਹੁਮੰਜਿਲਾ ਯੋਜਨਾ ਵਿੱਚ ਨੌਜਵਾਨ ਪੀੜੀ ਅਤੇ ਬੱਚਿਆਂ ਲਈ ਖੇਡ ਪਾਰਕ, ਸਕੂਲ ਅਤੇ ਡਿਸਪੈਂਸਰੀ ਵਰਗੀਆਂ ਅਨੇਕ ਸਹੂਲਤਾਂ ਦੀ ਵਿਵਸਥਾ ਹੋਵੇਗੀ ਉਨਾਂ ਨੇ ਦੱਸਿਆ ਕਿ ਇਸ ਪਾਕੇਟ ਦੇ ਵਿਕਾਸ ਲਈ ਸ਼ਹੀਦ ਭਗਤ ਸਿੰਘ ਨਗਰ ਦੇ ਨੇੜੇ ਤੋਂ ਗੁਜਰਣ ਵਾਲੇ ਦੱਖਣੀ ਬਾਈਪਾਸ ਅਤੇ ਪਖੋਵਾਲ ਰੋਡ ਦੇ ਇਲਾਵਾ ਇੱਕ ਵੱਖਰੀ ਸੜਕ ਕੱਢਣ ਦੀ ਵਿਵਸਥਾ ਕਰਕੇ ਇਸ ਯੋਜਨਾ ਦੇ ਤਹਿਤ ਬੰਨਣ ਵਾਲੇ ਫਲੈਟਾਂ ਨੂੰ ਵੱਖਰਾ ਰਸਤਾ ਉਪਲੱਬਧ ਕਰਵਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *