ਇੰਪਲਾਈਜ ਜੁਆਇੰਟ ਫੋਰਮ ਜੋਗਾ ਵੱਲੋ ਪਾਵਰ ਕਾਮ ਦਫਤਰ ਅੱਗੇ ਰੋਸ ਰੈਲੀ

ss1

ਇੰਪਲਾਈਜ ਜੁਆਇੰਟ ਫੋਰਮ ਜੋਗਾ ਵੱਲੋ ਪਾਵਰ ਕਾਮ ਦਫਤਰ ਅੱਗੇ ਰੋਸ ਰੈਲੀ

20 ਅਕਤੂਬਰ ਨੂੰ ਹੈੱਡ ਆਫਿਸ ਦਾ ਕੀਤਾ ਜਾਵੇਗਾ ਘਿਰਾਓ

1-1ਜੋਗਾ 5 ਅਕਤੂਬਰ (ਬਲਜਿੰਦਰ ਬਾਵਾ)-ਇੰਪਲਾਈਜ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਚੱਲ ਰਹੇ ਸੰਘਰਸ਼ ਦੋਰਾਨ ਜੋ ਆਗੂਆ ਦੀ ਮੁਅੱਤਲੀਆ ਅਤੇ ਬਦਲੀਆ ਕੀਤੀਆ ਗਈਆ ਹਨ ਜਿਸ ਦੇ ਵਜੋ ਪੰਜਾਬ ਵਿੱਚ ਸਬ ਡਵੀਜਨ ਪੱਧਰ ਤੇ ਰੋਸ ਰੈਲੀਆਂ ਦੀ ਕਾਲ ਦਿੱਤੀ ਗਈ ਹੈ,ਇਸ ਕਰਕੇ ਅੱਜ ਸਬ ਡਵੀਜਨ ਜੋਗਾ ਦੇ ਦਫਤਰ ਅੱਗੇ ਰੋਸ ਰੈਲੀ ਕੱਢੀ ਗਈ।ਸਰਕਲ ਪ੍ਰਧਾਨ ਬਠਿੰਡਾ ਪਰਮਜੀਤ ਸਿੰਘ ਭੀਖੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ, ਪੈਟਰਨ ਤੇ ਪਰਵਰ ਕਾਮ ਦੇ ਮੁਲਾਜਮਾਂ ਨੂੰ ਗਰੇਡ ਪੇ, ਪੇ-ਬੈਂਡ ਅਤੇ ਹੋਰ ਮੰਗਾ ਲਾਗੂ ਕੀਤੀਆ ਜਾਣ ਵਿਕਟੇਮਾਈਜੇਸ਼ਨ ਬੰਦ ਕੀਤੀ ਜਾਵੇ ਅਗਰ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਫੀਲਡ ਵਿੱਚ ਆਉਣ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਪਾਵਰ ਕਾਮ ਦੇ ਸੀ.ਐਮ.ਡੀ ਦਾ ਕਾਲੀਆ ਝੰਡੀਆ ਨਾਲ ਵਿਖਾਵਾ ਕੀਤਾ ਜਾਵੇਗਾ।20-21 ਅਕਤੂਬਰ ਨੂੰ ਹੈੱਡ ਆਫਿਸ ਦਾ ਘਿਰਾਓ ਕੀਤਾ ਜਾਵੇਗਾ।ਇਸ ਤੋ ਬਾਅਦ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ,ਜਿਸ ਦੀ ਜਿਮੇਵਾਰੀ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਹੋਵੇਗੀ। ਸਰਕਲ ਬਠਿੰਡਾ ਦੇ ਮੀਤ ਪ੍ਰਧਾਨ ਰਾਜਵਿੰਦਰ ਦਾਸ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ।ਇਸ ਮੋਕੇ ਮਨਜੀਤ ਸਿੰਘ ਜੋਗਾ,ਦਰਸਨ ਸਿੰਘ ਅਕਲੀਆ,ਸੁਖਦੇਵ ਸਿੰਘ ਮੱਖਣ ਲਾਲ ਬਲਦੇਵ ਕੋਰ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *