ਇੰਟਰ ਸਕੂਲ ਖੇਡ ਮੁਕਾਬਲਿਆਂ ਵਿੱਚ ਭੂਰੀਵਾਲੇ ਪਬਲਿਕ ਸਕੂਲ਼ ਦੀ ਖੋ ਖੋ ਟੀਮ ਸਨਮਾਨਿਤ

ss1

ਇੰਟਰ ਸਕੂਲ ਖੇਡ ਮੁਕਾਬਲਿਆਂ ਵਿੱਚ ਭੂਰੀਵਾਲੇ ਪਬਲਿਕ ਸਕੂਲ਼ ਦੀ ਖੋ ਖੋ ਟੀਮ ਸਨਮਾਨਿਤ

bhuriwale-schoolਗੜਸ਼ੰਕਰ, 25 ਅਕਤੂਬਰ (ਅਸ਼ਵਨੀ ਸ਼ਰਮਾ) ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਅਧੀਨ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਪ੍ਰਿੰ ਕੰਚਨ ਬਾਲਾ ਦੀ ਸੁਯੋਗ ਅਗੁਵਾਈ ਹੇਠ ਬੀਤ ਇਲਾਕੇ ਵਿੱਚ ਚੱਲ ਰਹੇ ਮਹਾਰਾਜ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜਿੰਦਰ ਚੰਦ ਪਬਲਿਕ ਸਕੂਲ ਮਨਸੋਵਾਲ (ਸੀ.ਬੀ.ਐਸ.ਈ) ਦੀ ਖੋ ਖੋ ਟੀਮ ਨੇ ਕੋਚ ਪ੍ਰਿਅੰਕਾਂ ਮੀਲੂ ਦੀ ਦੇਖ ਰੇਖ ਹੇਠ ਸਹੋਦਿਆ ਇੰਟਰ ਸਕੂਲ ਖੇਡ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਪਾ੍ਰਪਤ ਕਰ ਭੂਰੀਵਾਲੇ ਐਜੂਕੇਸ਼ਨ ਸੰਸਥਾਨ ਦਾ ਨਾਮ ਰੋਸ਼ਨ ਕੀਤਾ। ਖੋ ਖੋ ਮੁਕਾਬਲੇ ਵਿੱਚ ਸੁਚੱਜੀ ਖੇਡ ਦਾ ਬੇਹਤਰ ਪ੍ਰਦਰਸ਼ਨ ਕਰ ਸਕੂਲ ਪੁੱਜੀਆਂ ਖਿਡਾਰਨਾਂ ਨੂੰ ਸਨਮਾਨਿਤ ਕਰਦਿਆਂ ਸਕੂਲ ਪਿ੍ਰੰ ਕੰਚਨ ਬਾਲਾ ਨੇ ਕਿਹਾ ਕਿ ਮੇਹਨਤਕਸ਼ ਸਟਾਫ ਦੀ ਬਦੌਲਤ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਅਧੀਨ ਪੜਦੇ ਬੱਚੇ ਸਕੂਲ਼ੀ ਵਿੱਦਿਆ ਦੇ ਨਾਲ ਨਾਲ ਖੇਡਾਂ ਅਤੇ ਹੋਰ ਪ੍ਰਤੀਯੋਗਤਾਵਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਮੱਲਾਂ ਮਾਰ ਰਹੇ ਹਨ। ਇਸ ਮੌਕੇ ਪ੍ਰਿੰ ਕੰਚਨ ਬਾਲਾ, ਕੋਚ ਪ੍ਰਿਅੰਕਾ ਮੀਲੂ , ਮੈਡਮ ਰੀਟਾ ਨੇ ਬੱਚਿਆਂ ਨੂ ਸਨਮਾਨਿਤ ਕਰ ਹੌਸਲਾ ਅਫਜਾਈ ਕੀਤੀ ਤੇ ਭਵਿੱਖ ਵਿੱਚ ਹੋਰ ਮੇਹਨਤ ਕਰਨ ਦੀ ਪ੍ਰੇਰਣਾ ਕੀਤੀ।

          ਮਹਾਰਾਜ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜਿੰਦਰ ਚੰਦ ਪਬਲਿਕ ਸਕੂਲ ਮਨਸੋਵਾਲ ਦੀ ਖੋ ਖੌ ਟੀਮ ਸਕੂਲ਼ ਪਿ੍ਰੰ ਕੰਚਨ ਬਾਲਾ ਤੇ ਕੋਚ ਪ੍ਰਿਅੰਕਾਂ ਮੀਲੂ ਨਾਲ।

Share Button

Leave a Reply

Your email address will not be published. Required fields are marked *