ਇੰਜ. ਅਮਿਤ ਰਤਨ ਦੀ ਅਗਵਾਈ ਵਿੱਚ ਕੈਪਟਨ ਸਮਾਰਟ ਕੁਨੈਕਟ ਸਕੀਮ ਲਈ ਕੈਂਪ ਆਯੋਜਿਤ

ss1

ਇੰਜ. ਅਮਿਤ ਰਤਨ ਦੀ ਅਗਵਾਈ ਵਿੱਚ ਕੈਪਟਨ ਸਮਾਰਟ ਕੁਨੈਕਟ ਸਕੀਮ ਲਈ ਕੈਂਪ ਆਯੋਜਿਤ
10 ਦਸੰਬਰ ਤੱਕ ਹੋ ਸਕੇਗੀ ਸਮਾਰਟਫੋਨ ਲਈ ਬੁਕਿੰਗ ਇੰਜ. ਅਮਿਤ ਰਤਨ

ar-005ਪਾਤੜ੍ਹਾਂ, 01 ਦਸੰਬਰ (ਢਿੱਲੋਂ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਨ ‘ਤੇ ਪੰਜਾਬ ਦੇ 50 ਲੱਖ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੇ ਕੀਤੇ ਐਲਾਨ ਤੋਂ ਬਾਅਦ ਇਸਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਚੁੱਕੀ ਹੈ । ਜਿਸ ਤਹਿਤ ਪੂਰੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਰਜਿਸਟ੍ਰੇਸ਼ਨ ਕਰਵਾ ਰਹੇ ਹਨ । ਇਸ ਮੁਹਿੰਮ ਤਹਿਤ ਹਲਕਾ ਸ਼ੁਤਰਾਣਾ ਦੇ ਕਾਂਗਰਸੀ ਆਗੂ ਅਤੇ ਟਿਕਟ ਦੇ ਮਜ਼ਬੂਤ ਦਾਅਵੇਦਾਰ ਇੰਜ. ਅਮਿਤ ਰਤਨ ਦੀ ਅਗਵਾਈ ਵਿੱਚ ਨੌਜਵਾਨ ਕਾਂਗਰਸੀ ਵਰਕਰਾਂ ਨੇ ਪਿੰਡ ਘੱਗਾ ਅਤੇ ਬਰਾਸ ਵਿੱਚ ਕੈਂਪ ਲਗਾ ਕੇ 300 ਦੇ ਕਰੀਬ ਨੌਜਵਾਨਾਂ ਦੀ ਆਨਲਾਈਨ ਬੁਕਿੰਗ ਰਜਿਸਟਰ ਕਰਵਾਈ । ਇਸ ਮੌਕੇ ਕੰਵਰ ਪੰਨੂ, ਰਾਹੁਲ, ਹਰੀਮੋਹਨ, ਰੋਹਿਤ, ਮੁਨੀਸ਼ ਗਰਗ, ਸਾਧੂ ਸਿੰਘ, ਜੈਅੰਤ ਕੁਮਾਰ ਅਤੇ ਸੰਗੀਤ ਗਰਗ ਨੇ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਪਿੰਡ ਦੇ ਨੌਜਵਾਨਾਂ ਨੇ ਸਮਾਰਟਫੋਨ ਦੀ ਬੁਕਿੰਗ ਕਰਵਾਈ । ਇਸ ਮੌਕੇ ਇੰਜ. ਅਮਿਤ ਰਤਨ ਨੇ ਕਿਹਾ ਕਿ ਹਲਕੇ ਦੇ ਨੌਜਵਾਨਾਂ ਦੇ ਉਤਸ਼ਾਹ ਨੂੰ ਦੇਖ ਕੇ ਲੱਗਦਾ ਹੈ ਕਿ ਹਲਕੇ ਦੇ ਨੌਜਵਾਨ ਵੋਟਰ ਕੈਪਟਨ ਅਮਰਿੰਦਰ ਸਿੰਘ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹਨ । ਉਨ੍ਹਾਂ ਕਿਹਾ ਕਿ “ਕੈਪਟਨ ਸਮਾਰਟ ਕੁਨੈਕਟ ਸਕੀਮ” ਰਾਹੀਂ ਸਮਾਰਟਫੋਨ ਦੀ ਬੁਕਿੰਗ ਹੁਣ 10 ਦਸੰਬਰ ਤੱਕ ਕੀਤੀ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਦੀ ਸੀਟ ਕਾਂਗਰਸ ਹਰ ਹਾਲ ਜਿੱਤੇਗੀ ਅਤੇ ਉਹ ਪਾਰਟੀ ਹਾਈ ਕਮਾਂਡ ਦੇ ਹਰ ਦਿਸ਼ਾ ਨਿਰਦੇਸ਼ ਦਾ ਪੂਰਨ ਪਾਲਣ ਕਰਨਗੇ ।

Share Button

Leave a Reply

Your email address will not be published. Required fields are marked *