ਇੰਗਲੈਂਡ ਦੇ ਪ੍ਰਸਿੱਧ ਵਿਗਿਆਨੀ ਰੋਲੈਂਡ ਸੁਕੀਜ਼ ਦਾ ਖ਼ਾਲਸਾ ਕਾਲਜ ਭਗਤਾ ਵਿਖੇ ਅੱਜ

ss1

ਇੰਗਲੈਂਡ ਦੇ ਪ੍ਰਸਿੱਧ ਵਿਗਿਆਨੀ ਰੋਲੈਂਡ ਸੁਕੀਜ਼ ਦਾ ਖ਼ਾਲਸਾ ਕਾਲਜ ਭਗਤਾ ਵਿਖੇ ਅੱਜ

ਭਗਤਾ ਭਾਈ ਕਾ 20 ਸਤੰਬਰ (ਸਵਰਨ ਸਿੰਘ ਭਗਤਾ)ਡਾ. ਰੋਲੈਂਡ ਸੁਕੀਜ਼ ਇੰਗਲੈਂਡ ਦੇ ਪ੍ਰਸਿੱਧ ਵਿਗਿਆਨੀ ਹਨ ਜੋ ਕਿ ਅੱਜ ਕੱਲ ਬਰਮਿੰਘਮ ਯੂਨੀਵਰਸਿਟੀ ਵਿਚ ‘ਸਕੂਲ ਆਫ ਜੋਗਰਾਫੀ ,’ਅਰਥ ਐਡ ਇੰਵਾਇਰਮਂੈਟਲ ਸਾਇੰਸਜ਼ ਵਿਭਾਗ’ ਵਿਖੇ ਸੇਵਾ ਨਿਭਾਅ ਰਹੇ ਹਨ। ਡਾ. ਰੋਲੈਂਡ ਨੇ ਜੁਰਾਸਿਕ ਕਾਲ ਦੀ ਸਭ ਤੋਂ ਵੱਧ ਪਾਈ ਜਾਣ ਵਾਲੀ ਪ੍ਰਜਾਤੀ ਡਾਇਨਾਸੋਰ ਦਾ ਅਧਿਐਨ ਕਰਕੇ ‘ਡਾਕਟਰੇਟ ‘ਦੀ ਡਿਗਰੀ ਪ੍ਰਾਪਤ ਕੀਤੀ ਹੈ। ਇਸ ਖੋਜ ਕਾਰਜ ਦੌਰਾਾਨ ਉਨ੍ਹਾਂ ਨੇ ਡਾਇਨਾਸੋਰ ਦੀ ਸਰੀਰਕ ਬਣਤਰ , ਜੀਵਨ ਸ਼ੈਲੀ, ਪ੍ਰਜਾਤੀ ਵੰਡ ਬਾਰੇ ਵਿਸਥਾਰ ਪੂਰਵਕ ਅਧਿਐਨ ਕਰਕੇ ਮਹੱਤਵਪੂਰਨ ਸਿੱਟੇ ਅਤੇ ਸਥਾਪਨਾਵਾਂ ਪੇਸ਼ ਕੀਤੀਆਂ ਹਨ। ਡਾ. ਰੋਲੈਂਡ ਦੇ ਖੋਜ ਕਾਰਜ ਨੂੰ ਇੰਗਲੈਂਡ ਦੀ ਬਰਮਿੰਘਮ ਯੂਨੀਵਰਸਿਟੀ ਵਿਚ ਖੂਬ ਸਲਾਹਿਆ ਗਿਆ ਹੈ। ਉਨ੍ਹਾਂ ਨੇ ਆਪਣਾ ਖੋਜ ਕਾਰਜ ਡਾ. ਰਿਚਰਡ ਬਟਲਰ ਦੀ ਨਿਗਰਾਨੀ ਹੇਠ ਸੰਪੂਰਨ ਕੀਤਾ ਹੈ। ਆਪਣੇ ਖੇਤਰ ਵਿਚ ਨਾਮਵਰ ਵਿਗਿਆਨੀ ਹੋਣ ਦੇ ਬਾਵਜੂਦ ਵੀ ਉਹ ਮਿਲਾਪੜੇ ਅਤੇ ਨਿੱਘੇ ਸੁਭਾਉ ਦੇ ਮਾਲਕ ਹੋਣ ਕਾਰਨ ਆਮ ਲੋਕਾਈ ਨਾਲ ਜ਼ਮੀਨੀ ਪੱਧਰ ਤੇ ਜੁੜੇ ਹੋਏ ਹਨ।ਡਾ. ਰੋਲੈਡ ਸੁਕੀਜ਼ ਅੱਜ ਵਿਦਿਆਰਥੀਆਂ ਨਾਲ ਰੂ-ਬ-ਰੂ ਹੋਣ ਲਈ ‘ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਭਗਤਾ’ ਪਹੁੰਚ ਰਹੇ ਹਨ।ਇਹਨਾਂ ਦੇ ਨਾਲ ਹੀ ਜਰਮਨੀ ਤੋਂ’ਪਿਅਰੇ ਨਿਦਰਟ ਅਤੇ ਉਰਗਵੇ ਤੋਂ ਮੈਡਮ’ਫਾਇਉਰੇਲਾ’ ਬਤੌਰ ਗੈਸਟ ਸ਼ਿਰਕਤ ਕਰ ਰਹੇ ਹਨ ।ਆਕਲੈਂਡ ਗਰੈਮਰ ਸਕੂਲ ,ਫਤਿਹਗੜ੍ਹ ਪੰਜਤੂਰ ਦੇ ਮੈਨੇਜਿੰਗ ਡਾਇਰੈਕਟਰ,ਮਿਸਟਰ ਜਤਿੰਦਰਪਾਲ , ਇਸ ਰੂ-ਬ-ਰੂ ਸਮਾਗਮ ਨੂੰ ਕੋਆਰਡੀਨੇਟ ਕਰਨਗੇ।ਇਹ ਵਿਦਵਾਨ ਆਪਣੇ-ਆਪਣੇ ਖੇਤਰ ਵਿਚ ਜਾਣੀਆ ਪਹਿਚਾਣੀਆਂ ਸ਼ਖਸ਼ੀਅਤਾਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਪ੍ਰਿੰਸੀਪਲ ਡਾ ਗੋਬਿੰਦ ਸਿੰਘ ਨੇ ਉਨ੍ਹਾਂ ਦੀ ਆਮਦ ਤੇ ਖੁਸ਼ੀ ਜਾਹਰ ਕਰਦਿਆ ਦੱਸਿਆ ਕਿ ਇੰਗਲੈਂਡ ਦੇ ਪ੍ਰਸਿੱਧ ਪਥਰਾਟ ਵਿਗਿਆਨੀ ਦਾ ਖ਼ਾਲਸਾ ਕਾਲਜ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਆਉਣਾ ਆਪਣੇ ਆਪ ਵਿਚ ਜਿਥੇ ਬੜੇ ਮਾਣ ਵਾਲ਼ੀ ਗੱਲ ਹੈ ਉਥੇ ਨਾਲ ਹੀ ਕਾਲਜ ਦੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋਵੇਗਾ। ਕਿਸੇ ਵਿਦੇਸ਼ੀ ਯੂਨੀਵਰਸਿਟੀ ਦੇ ਵਿਗਿਆਨੀ ਦਾ ਖ਼ਾਲਸਾ ਕਾਲਜ ਵਿਚ ਆਉਣਾ ਇਹ ਦ੍ਰਿੜ ਕਰਵਾਉਦਾ ਹੈ ਕਿ ਕਾਲਜ ਦਿਨ ਬ ਦਿਨ ਬੁਲੰਦੀਆਂ ਨੂੰ ਛੂਹ ਰਿਹਾ ਹੈ।

Share Button