ਇਸਾਈ ਭਾਈਚਾਰੇ ਨੂੰ ਭਵਨ ਬਣਾਉਣ ਲਈ ਵਿਧਾਇਕ ਸਿੱਧੂ ਵੱਲੋਂ ਦੋ ਲੱਖ ਰੁਪਏ ਦੇਣ ਦਾ ਅੇਲਾਨ

ਇਸਾਈ ਭਾਈਚਾਰੇ ਨੂੰ ਭਵਨ ਬਣਾਉਣ ਲਈ ਵਿਧਾਇਕ ਸਿੱਧੂ ਵੱਲੋਂ ਦੋ ਲੱਖ ਰੁਪਏ ਦੇਣ ਦਾ ਅੇਲਾਨ
ਇਸਾਈ ਭਾਈਚਾਰੇ ਦੇ ਲੋਕਾਂ ਨੇ ਚੋਣਾਂ ਵਿੱਚ ਵਿਧਾਇਕ ਸਿੱਧੂ ਦਾ ਸਮੱਰਥਨ ਕਰਨ ਦਾ ਦਿੱਤਾ ਭਰੋਸਾ

ਤਲਵੰਡੀ ਸਾਬੋ, 10 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ 25 ਦਸੰਬਰ ਮੌਕੇ ਦੁਨੀਆ ਭਰ ਵਿੱਚ ਮਨਾਏ ਜਾਂਦੇ ਕ੍ਰਿਸਮਿਸ ਦੇ ਤਿਉਹਾਰ ਸਬੰਧੀ ਸਮਾਗਮ ਹੁਣੇ ਤੋਂ ਸ਼ੁਰੂ ਹੋ ਗਏ ਹਨ।ਇਸੇ ਸੰਦਰਭ ਵਿੱਚ ਦੋ ਸਮਾਗਮ ਅੱਜ ਨੇੜਲੇ ਪਿੰਡਾਂ ਭਾਗੀਵਾਂਦਰ ਤੇ ਸੀਂਗੋ ਵਿਖੇ ਇਸਾਈ ਭਾਈਚਾਰੇ ਵੱਲੋਂ ਆਯੋਜਿਤ ਕੀਤੇ ਗਏ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ।

        ਇਸ ਮੌਕੇ ਪਾਸਟਰ ਵਿਨੋਦ ਨੇ ਇਸਾਈ ਭਾਈਚਾਰੇ ਵਿੱਚ ਕ੍ਰਿਸਮਿਸ ਦੇ ਮਹੱਤਵ ਅਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਮੌਕੇ ਦੀਆਂ ਘਟਨਾਵਾਂ ਅਤੇ ਪਵਿੱਤਰ ਬਾਈਬਲ ਵਿੱਚ ਦਰਜ ਕੁਝ ਸ਼ਬਦਾਂ ਦੇ ਅਰਥਾਂ ਤੋਂ ਵਿਧਾਇਕ ਨੂੰ ਜਾਣੂੰ ਕਰਵਾਇਆ।ਆਪਣੇ ਸੰਬੋਧਨ ਵਿੱਚ ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਹਲਕਾ ਤਲਵੰਡੀ ਸਾਬੋ ਦੀ ਵਿਧਾਨ ਸਭਾ ਵਿੱਚ ਚੌਥੀ ਵਾਰ ਨੁਮਾਇੰਦਗੀ ਕਰ ਰਹੇ ਹਨ ਅਤੇ ਹਲਕੇ ਵਿੱਚ ਜਿਸ ਵੀ ਧਰਮ ਦਾ ਕੋਈ ਵਿਅਕਤੀ ਵਸਦਾ ਹੈ ਤਾਂ ਉਹ ਹਰ ਧਰਮ ਦੇ ਜਿੱਥੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਨੂੰ ਆਪਣੀ ਖੁਸ਼ੀ ਮੰਨਦੇ ਹਨ ਉੱਥੇ ਹਰ ਧਰਮ ਵਰਗ ਦੇ ਵਿਅਕਤੀ ਦੀ ਸਮੱਸਿਆ ਨੂੰ ਸੁਣ ਕੇ ਉਸਦਾ ਹੱਲ ਕਰਵਾਉਣ ਦੀ ਹਮੇਸ਼ਾਂ ਕੋਸ਼ਿਸ ਕਰਦੇ ਰਹੇ ਹਨ।ਸਮਾਗਮਾਂ ਮੌਕੇ ਪਿੰਡ ਭਾਗੀਵਾਂਦਰ ਦੇ ਇਸਾਈ ਭਾਈਚਾਰੇ ਵੱਲੋਂ ਵਿਧਾਇਕ ਅੱਗੇ ਪਿੰਡ ਵਿੱਚ ਉਨ੍ਹਾਂ ਦੇ ਸਮਾਗਮਾਂ ਲਈ ਕੋਈ ਜਗ੍ਹਾ ਨਾ ਹੋਣ ਸਬੰਧੀ ਰੱਖੀ ਮੰਗ ਤੇ ਵਿਧਾਇਕ ਨੇ ਭਾਗੀਵਾਂਦਰ ਵਿੱਚ ਇਸਾਈ ਭਾਈਚਾਰੇ ਦਾ ਭਵਨ ਬਣਾਉਣ ਲਈ ਉਨ੍ਹਾਂ ਨੂੰ ਦੋ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐੇਲਾਨ ਕੀਤਾ ਅਤੇ ਵੱਧ ਤੋਂ ਵੱਧ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨਾਲ ਜੋੜਨ ਦੀ ਗੱਲ ਕਹੀ।ਇਸ ਮੌਕੇ ਇਸਾਈ ਭਾਈਚਾਰੇ ਦੇ ਲੋਕਾਂ ਨੇ ਹੱਥ ਖੜੇ ਕਰਕੇ ਵਿਧਾਇਕ ਨੂੰ ਵਿਸ਼ਵਾਸ ਦੁਆਇਆ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਸਮੱਰਥਨ ਦੇ ਕੇ ਵੋਟ ਪਵਾਉੇਣਗੇ।

        ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸਾਈ ਭਾਈਚਾਰੇ ਦੇ ਕਈ ਪਾਸਟਰ, ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ, ਮੋਤੀ ਭਾਗੀਵਾਂਦਰ, ਸਰਪੰਚ ਮੇਜਰ ਸਿੰਘ, ਨਿੱਜੀ ਸਹਾਇਕ ਜਸਵੀਰ ਪਥਰਾਲਾ, ਸਹਾਇਕ ਨਿਰਮਲ ਜੋਧਪੁਰ, ਭੋਲਾ ਕਲਾਲਵਾਲਾ, ਆਈ. ਟੀ ਵਿੰਗ ਹਲਕਾ ਪ੍ਰਧਾਨ ਜਗਸੀਰ ਸਿੰਘ, ਬਲਕਰਨ ਭਾਗੀਵਾਂਦਰ ਕਲੱਬ ਪ੍ਰਧਾਨ, ਜਗਤਾਰ ਭਾਗੀਵਾਂਦਰ, ਦਰਸ਼ਨ ਸਿੰਘ ਸੀਂਗੋ, ਡੂੰਗਰ ਸੀਂਗੋ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: