ਇਰਾਕ ਵਿੱਚ ਬੰਦੀ ਬਣਾਏ ਗੁਰਦੀਪ ਦੇ ਪਰਿਵਾਰ ਨੂੰ ਸਰਕਾਰ ਨੇ ਲਾਰੇ ਲੱਪੇ ਤੋ ਸਵਾਏ ਕੁਝ ਨਾ ਦਿਤਾ

ਇਰਾਕ ਵਿੱਚ ਬੰਦੀ ਬਣਾਏ ਗੁਰਦੀਪ ਦੇ ਪਰਿਵਾਰ ਨੂੰ ਸਰਕਾਰ ਨੇ ਲਾਰੇ ਲੱਪੇ ਤੋ ਸਵਾਏ ਕੁਝ ਨਾ ਦਿਤਾ
ਪਰਿਵਾਰ ਦੀ ਮਾਲੀ ਹਾਲਤ ਸੁਧਾਰਨ ਲਈ ਵਿਦੇਸ਼ ਗਏ ਨੌਜਵਾਨ ਨੂੰ ਕੀਤਾ ਗਿਆ ਅਗਵਾ

ਗੜ੍ਹਸ਼ੰਕਰ 19 ਜੂਨ (ਅਸ਼ਵਨੀ ਸ਼ਰਮਾ) ਆਪਣੇ ਸੁਨਹਿਰੇ ਭਵਿੱਖ ਲਈ ਅਤੇ ਪਰਿਵਾਰ ਦੀ ਮਾਲੀ ਹਾਲਤ ਸੁਧਾਰਨ ਲਈ ਵਿਦੇਸ਼ ਗਏ 39 ਭਾਰਤੀਆ ਨੂੰ ਆਈ ਐਸ ਆਈ ਐਸ ਵਲੋ ਅਗਵਾ ਕਰ ਲਿਆ ਗਿਆ। 15 ਜੂਨ 2014 ਨੂੰ ਇਹਨਾ ਭਾਰਤੀ ਵਿੱਚ ਇਰਾਕ ਗਏ 39 ਭਾਰਤੀ ਵਿੱਚ ਸ਼ਾਮਲ ਗੁਰਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜੈਤਪੁਰ (ਮਾਹਿਲਪੁਰ) ਦੀ ਪਤਨੀ ਅਨੀਤਾ ਰਾਣੀ ਪਿਛਲੇ3 ਸਾਲ ਤੋ ਆਪਣੇ ਪਤੀ ਦੀ ਘਰ ਵਾਪਸੀ ਦੀ ਉਡੀਕ ਵਿੱਚ ਹੈ। ਗੜ੍ਹਸ਼ੰਕਰ ਤੋ ਸਿਰਫ 2 ਕਿਲੋਮੀਟਰ ਸ਼੍ਰੀ ਅਨੰਦਪੁਰ ਸਾਹਿਬ ਰੋੜ ਤੇ ਪੈਦੇ ਆਪਣੇ ਪੇਕੇ ਪਿੰਡ ਗੋਗੋ ਵਿਖੇ ਅਨੀਤਾ ਰਾਣੀ ਨੇ ਦੱਸਿਆ ਕਿ ਉਸ ਦੇ ਪਤੀ ਬਾਰੇ ਕੋਈ ਜਾਣਕਾਰੀ ਨਾ ਮਿਲਣ ਕਾਰਨ ਪਰਿਵਾਰ ਪਿਛਲੇ 3 ਸਾਲ ਤੋ ਪ੍ਰੇਸ਼ਾਨੀ ਦੇ ਆਲਮ ਵਿੱਚ ਹੈ। ਉਸ ਨੇ ਦੱਸਿਆ ਕਿ ਉਸ ਦੀ ਬੇਟੀ ਅੰਕਿਤਾ (6) ਅਤੇ ਲੜਕਾ ਅਰਸ਼ਪ੍ਰੀਤ (4) ਰੋਜਾਨਾ ਆਪਣੇ ਪਿਤਾ ਦੇ ਘਰ ਆਉਣ ਬਾਰੇ ਪੁੱਛਦੇ ਰਹਿੰਦੇ ਹਨ। ਅਨੀਤ ਰਾਣੀ ਨੇ ਦੱਸਿਆ ਕਿ ਇਸ ਵਾਰੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ 11 ਵਾਰ ਮਿਲ ਚੁੱਕੇ ਹਾ ਪਰ ਸਾਨੂੰ ਹਰੇਕ ਵਾਰ ਸਿਵਾਏ ਅਸ਼ਵਾਸ਼ਨ ਤੋ ਕੁਝ ਪੱਲੇ ਨਹੀ ਪਿਆ। ਇਸ ਬਾਬਤ ਮੇਰੀ ਸੱਸ ਸੁਰਿੰਦਰ ਕੌਰ, ਦੇਵਰ ਮਨਜਿੰਦਰ ਸਿੰਘ ਵਿਦੇਸ਼ ਮੰਤਰੀ ਤੋ ਇਲਾਵਾ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ ਸਿੰਘ ਬਾਦਲ, ਐਮ.ਪੀ ਪੋ੍ਰ.ਪ੍ਰੇਮ ਸਿੰਘ ਚੰਦੂਮਾਜਾਰਾ, ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਆਪ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੱਕ ਵੀ ਗੁਹਾਰ ਲਗਾ ਚੁੱਕੇ ਹਨ ਪਰ ਅੱਜ ਤੱਕ ਮੇਰੇ ਪਤੀ ਗੁਰਦੀਪ ਨੂੰ ਛੁਡਵਾਉਣ ਦੀ ਕੋਸ਼ਿਸ਼ ਨਹੀ ਕੀਤੀ ਗਈ। ਅਨੀਤਾ ਨੇ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਮੇਰੇ ਪਤੀ ਸਮੇਤ 39 ਭਾਰਤੀ ਆ ਨੂੰ ਜਲਦੀ ਤੋ ਜਲਦੀ ਰਿਹਾਅ ਕਰਵਾਇਆ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ।
ਮੈਬਰ ਆਲ ਇੰਡੀਆ ਭਾਰਤੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਮੈਬਰ ਤੇ ਪੈਰਾ ਲੀਗਲ ਵਲੰਟੀਅਰ ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਨਰਿੰਦਰ ਪੰਮਾ ਨੇ ਕਿਹਾ ਕਿ ਗੁਦੀਪ ਸਿੰਘ ਸਮੇਤ 39 ਭਾਰਤੀਆ ਨੂੰ ਆਈ.ਐਸ.ਆਈ.ਐਸ ਦੇ ਚੰਗੁਲ ਵਿੱਚੋ ਛਡਵਾਉਣ ਲਈ ਮੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਭਾਰਤ ਦੇ ਹੋਰ ਉਚ ਅਧਿਕਾਰੀਆ ਨੂੰ ਮਿਲਕੇ ਇਰਾਕ ਸਰਕਾਰ ਨਾਲ ਗੱਲਬਾਤ ਕਰਨ ਲਈ ਕਹਾਗਾ। ਨਰਿੰਦਰ ਪੰਮਾ ਨੇ ਕਿਹਾ ਕਿ ਬੜੇਅਫਸ਼ੋਸ ਦੀ ਗਲ ਹੈ ਕਿ ਇਰਾਕ ਵਿੱਚ ਬੰਦੀ ਬਣਾਏ ਭਾਰਤੀਆ ਨੂੰ ਤਿੰਨ ਸਾਲ ਬੀਤ ਜਾਣ ਤੇ ਵੀ ਰਿਹਾਅ ਨਹੀ ਕਰਵਾਇਆ ਗਿਆ। ਨਰਿੰਦਰ ਪੰਮਾ ਨੈ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਗੁਰਦੀਪ ਸਿੰਘ ਨੂੰ ਅਤਵਾਦੀਆ ਤੋ ਛੁਡਵਾਇਆ ਜਾਵੇ ਅਤੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।

Share Button

Leave a Reply

Your email address will not be published. Required fields are marked *

%d bloggers like this: