ਇਨਸਪੈਕਟਰ ਵੱਲੋਂ ਟਰੈਕਟਰ ਚਾਲਕ ਦੇ ਥੱਪੜ ਮਾਰਨ ਤੇ ਵਿਵਾਦ ਭਖਿਆ

ss1

ਇਨਸਪੈਕਟਰ ਵੱਲੋਂ ਟਰੈਕਟਰ ਚਾਲਕ ਦੇ ਥੱਪੜ ਮਾਰਨ ਤੇ ਵਿਵਾਦ ਭਖਿਆ
ਪਿੰਡ ਵਾਲਿਆ ਨੇ ਲਾਇਆ ਤਿੰਨ ਘੰਟੇ ਜਾਮ, ਇਨਸਪੈਕਟਰ ਨੇ ਮਾਫੀ ਮੰਗ ਕੇ ਛੁਡਾਇਆ ਖਹਿੜਾ

27-mlp-001
ਮੁੱਲਾਂਪੁਰ ਦਾਖਾ 27 ਸਤੰਬਰ (ਮਲਕੀਤ ਸਿੰਘ) ਅੱਜ ਸਵੇਰੇ 9 ਕੁ ਵਜੇ ਸਥਾਨਕ ਕਸਬੇ ਦੇ ਮੇਨ ਚੌਕ ਵਿੱਚ ਇੱਕ ਐੱਸ ਐੱਚ ਓ ਨੇ ਟਰਕੈਟਰ ਚਾਲਕ ਨੌਜਵਾਨ ਦੇ ਰਾਹ ਨਾ ਦੇਣ ਤੇ ਥੱਪੜ ਜੜ ਦਿੱਤਾ। ਜਿਸ ਨਾਲ ਐਨਾ ਵਿਵਾਦ ਭਖ ਗਿਆ ਕਿ ਨੌਜਵਾਨ ਦੇ ਪਿੰਡੋਂ ਆਏ ਲੋਕਾਂ ਨੇ ਮੁੱਖ ਚੌਕ ਵਿੱਚ ਜਾਮ ਲਾ ਦਿੱਤਾ। ਜਿਸ ਨਾਲ ਆਵਾਜਾਈ ਵਿੱਚ ਕਾਫੀ ਵਿਘਨ ਪਿਆ ਅਤੇ ਬੱਸਾਂ ਵਿੱਚ ਮੁਸਾਫਰਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਹੋਈ। ਸੂਚਨਾਂ ਮਿਲਣ ਤੇ ਡੀ ਐਸ ਪੀ ਦਾਖਾ ਸ੍ਰ ਅਜੇਰਾਜ ਸਿੰਘ ਨਾਹਲ, ਐੱਸ ਐੱਚ ਓ ਕੁਲਵੰਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾਂ ਸਥਾਨ ਤੇ ਪੁੱਜੇ।
ਜਾਣਕਾਰੀ ਅਨੁਸਾਰ ਪਿੰਡ ਰਕਬਾ ਦਾ ਨੌਜਵਾਨ ਗਗਨਜੋਤ ਸਿੰਘ ਪੁੱਤਰ ਕੁਲਦੀਪ ਸਿੰਘ ਆਪਣੇ ਸਾਥੀਆ ਨਾਲ ਟਰਕੈਟਰ-ਟਰਾਲੀ ਤੇ ਲੁਧਿਆਣਾ ਵਿਖੇ ਪੱਠੇ ਵੇਚਕੇ ਵਾਪਸ ਆ ਰਿਹਾ ਸੀ। ਜਦ ਉਹ ਮੁੱਲਾਂਪੁਰ ਸ਼ਹਿਰ ਅੰਦਰ ਵਨ ਵੇ ਸੜਕ ਤੇ ਆਇਆ ਤਾਂ ਪਿੱਛੋ ਆਪਣੀ ਸਰਕਾਰੀ ਗੱਡੀ ਤੇ ਆਉਦਾ ਥਾਣਾ ਸਿੱਧਵਾ ਬੇਟ ਦੇ ਐੱਸ ਐੱਚ ਓ ਲਵਦੀਪ ਸਿੰਘ ਗਿੱਲ ਜਿਸਨੂੰ ਜਗਰਾਓ ਵਿਖੇ ਮੀਟਿੰਗ ਵਿੱਚ ਜਾਣ ਦੀ ਕਾਹਲ ਸੀ, ਉਨਾਂ ਨੂੰ ਰਾਹ ਨਾ ਦਿੱਤਾ, ਲੋਹੇ ਲਾਖੇ ਹੋਏ ਐੱਸ ਐੱਚ ਓ ਸਾਹਿਬ ਨੇ ਟਰੈਕਟਰ-ਟਰਾਲੀ ਅੱਗੇ ਆਪਣੀ ਗੱਡੀ ਲਾ ਕੇ ਟਰੈਕਟਰ ਚਾਲਕ ਦੇ ਥੱਪੜ ਮਾਰ ਦਿੱਤਾ। ਜਿਸ ਨਾਲ ਤਕਰਾਰ ਵਧ ਗਿਆ। ਟਰੈਕਟਰ ਚਾਲਕ ਨੌਜਵਾਨ ਨੇ ਆਪਣੇ ਪਿੰਡ ਫੋਨ ਲਾ ਕੇ ਪਿੰਡ ਵਾਸੀਆ ਨੂੰ ਬੁਲਾ ਲਿਆ। ਜਿਨਾਂ ਨੇ ਮੁੱਖ ਚੌਕ ਵਿੱਚ ਟਰੈਕਟਰ-ਟਰਾਲੀ ਅਤੇ ਸਫਾਰੀ ਗੱਡੀ ਲਾ ਕੇ ਜਾਮ ਲਾ ਦਿੱਤਾ। ਇਸ ਜਾਮ ਨਾਲ ਰਾਏਕੋਟ ਦੀ ਤਰਫੋਂ ਆਉਣ ਵਾਲੇ ਸੈਕੜੇ ਵਾਹਨਾਂ ਦੀ ਲੰਮੀ ਕਤਾਰ ਲੱਗ ਗਈ ਇਸੇ ਤਰਾਂ ਹੀ ਲੁਧਿਆਣਾ ਅਤੇ ਜਗਰਾਓ ਸਾਈਡ ਤੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਸਵੇਰ ਦਾ ਵੇਲਾ ਹੋਣ ਕਰਕੇ ਟਰੈਫਿਕ ਦਾ ਜੋਰ ਸੀ ਅਤੇ ਕਈ ਸਰਕਾਰੀ ਮੁਲਾਜਮਾਂ ਨੂੰ ਸਮੇਂ ਸਿਰ ਡਿਊਟੀ ਜਾਣ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਰੈਫਿਕ ਜਾਮ ਤਕਰੀਬਨ 3 ਘੰਟੇ ਤੱਕ ਚੱਲਿਆ ਅਖੀਰ ਐੱਸ ਐੱਚ ਓ ਦੁਆਰਾ ਮਾਫੀ ਮੰਗਣ ਤੇ ਹੀ ਮਾਮਲਾ ਸਾਂਤ ਹੋਇਆ ਅਤੇ ਜਾਮ ਖੋਲਿਆ ਗਿਆ।
ਜਦੋਂ ਸਿੱਧਵਾ ਬੇਟ ਦੇ ਐੱਸ ਐੱਚ ਓ ਲਵਦੀਪ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨਾਂ ਦਾ ਕਹਿਣਾ ਸੀ ਕਿ ਵੱਡੇ ਸਾਹਬ ਦੀ ਰੱਖੀ ਮੀਟਿੰਗ ਵਿੱਚ ਮੈਨੂੰ ਜਾਣ ਦੀ ਕਾਹਲ ਸੀ, ਵਾਰ-ਵਾਰ ਸਰਕਾਰੀ ਗੱਡੀ ਦਾ ਹਾਰਨ ਮਾਰਨ ਤੇ ਟਰੈਕਟਰ-ਟਰਾਲੀ ਚਾਲਕ ਰਾਹ ਨਹੀ ਸੀ ਦੇ ਰਿਹਾ ਤਾਂ ਅਤੇ ਪੁਲਿਸ ਨਾਲ ਗੱਲ ਕਰਨ ਵੇਲੇ ਵੀ ਬਦਤਮੀਜ਼ੀ ਕੀਤੀ। ਪਰ ਟਰੈਕਟਰ ਚਾਲਕ ਗਗਨਜੋਤ ਦਾ ਕਹਿਣਾ ਸੀ ਕਿ ਸਾਹਮਣੇ ਬੱਸ ਆ ਰਹੀ ਸੀ ਤੇ ਸੜਕ ਵਿਚਕਾਰ ਡੂੰਘੇ ਖੱਡੇ ਹੋਣ ਕਾਰਨ ਪਾਸ ਕਰਨ ਲਈ ਮੁਸ਼ਕਿਲ ਪੇਸ਼ ਆ ਰਹੀ ਸੀ, ਜਿਸ ਕਾਰਨ ਰਾਹ ਦੇਣ ਵਿੱਚ ਥੋੜੀ ਦੇਰੀ ਹੋ ਗਈ। ਜਿਸ ਕਾਰਨ ਐੱਸ ਐੱਚ ਓ ਨੇ ਉਸਦੇ ਥੱਪੜ ਮਾਰ ਦਿੱਤਾ।

Share Button

Leave a Reply

Your email address will not be published. Required fields are marked *