ਇਤਿਹਾਸਕ ਸ਼ਸਤਰਾ ਦੀ ਬੱਸ ਹਰਿਆਣਾ ਦੀ ਸੰਗਤ ਦੇ ਦਰਸ਼ਨਾ ਲਈ ਗੁਰਦੁਆਰਾ ਨਾਡਾ ਸਾਹਿਬ ਨੂੰ ਰਵਾਨਾ

ss1

ਇਤਿਹਾਸਕ ਸ਼ਸਤਰਾ ਦੀ ਬੱਸ ਹਰਿਆਣਾ ਦੀ ਸੰਗਤ ਦੇ ਦਰਸ਼ਨਾ ਲਈ ਗੁਰਦੁਆਰਾ ਨਾਡਾ ਸਾਹਿਬ ਨੂੰ ਰਵਾਨਾ

1-nikkuwal-10-rprਸ਼੍ਰੀ ਅਨੰਦਪੁਰ ਸਾਹਿਬ 1 ਨਵੰਬਰ (ਸੁਖਦੇਵ ਸਿੰਘ ਨਿੱਕੂਵਾਲ): ਤਖਤ ਸ਼੍ਰੀ ਕੇਸਗੜ ਸਾਹਿਬ ਤੋ ਇਤਿਹਾਸਕ ਸ਼ਸ਼ਤਰਾ ਦੀ ਬੱਸ ਹਰਿਆਣਾ ਦੀ ਸੰਗਤ ਦੇ ਦਰਸ਼ਨਾ ਲਈ ਗੁਰਦੁਆਰਾ ਨਾਡਾ ਸਾਹਿਬ ਨੂੰ ਅਰਦਾਸ ਕਰਨ ਉਪਰੰਤ ਰਵਾਨਾ ਕਰ ਦਿੱਤੀ ਗਈ। ਜਦੋ ਕਿ ਰਵਾਨਾ ਕਰਨ ਤੋ ਪਹਿਲਾ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹੈਡ ਗ੍ਰੰਥੀ ਭਾਈ ਫੂਲਾ ਸਿੰਘ ਵੱਲੋ ਅਰਦਾਸ ਕੀਤੀ ਗਈ। ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਦੱਸਿਆ ਕਿ ਇਤਿਹਾਸਕ ਸ਼ਸਤਰਾ ਨੂੰ ਗੁਰਦੁਆਰਾ ਨਾਡਾ ਸਾਹਿਬ ਵਿਖੇ ਲਜਾਉਣ ਤੋ ਬਾਅਦ ਇੱਕ ਹਫਤੇ ਲਈ ਹਰਿਆਣਾ ਦੇ ਵੱਖ ਵੱਖ ਥਾਵਾ ਤੇ ਭੇਜਿਆ ਜਾਵੇਗਾ। ਤਾਂ ਜੋ ਹਰਿਆਣਾ ਦੀ ਸੰਗਤ ਵੀ ਦਰਸ਼ਨ ਦਿਦਾਰੇ ਕਰ ਸਕੇ। ਸ਼ਸ਼ਤਰਾ ਲਈ ਪੁਲਿਸ ਵੱਲੋ ਬੱਸ ਤੋ ਪਹਿਲਾ ਵਿਸ਼ੇਸ਼ ਪਾਈਲਟ ਗੱਡੀ ਵੀ ਲਗਾਈ ਗਈ ਸੀ। ਇਸ ਮੋਕੇ ਮੈਨੇਜਰ ਮੁੱਖ ਤਿਆਰ ਸਿੰਘ, ਲਖਵਿੰਦਰ ਸਿੰਘ ਲੱਖਾ, ਸੂਚਨਾ ਅਫਸਰ ਹਰਦੇਵ ਸਿੰਘ ਹੈਪੀ, ਅਕਾਲੀ ਆਗੂ ਮਨਜਿੰਦਰ ਸਿੰਘ ਬਰਾੜ, ਭੁਪਿੰਦਰ ਸਿੰਘ ਗਾਇਡ, ਸੁਰਜੀਤ ਸਿੰਘ ਫੋਜੀ, ਦਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੋਜੂਦ ਸੀ।

Share Button

Leave a Reply

Your email address will not be published. Required fields are marked *