ਇਕ ਅਕਤੂਬਰ ਨੂੰ ਜਲੰਧਰ ਵਿਖੇ ਕੀਤੀ ਜਾਵੇਗੀ ਉਮੀਦਵਾਰਾਂ ਦੀ ਲਿਸਟ ਜਾਰੀ: ਸਿਮਰਨਜੀਤ ਸਿੰਘ ਮਾਨ

ਇਕ ਅਕਤੂਬਰ ਨੂੰ ਜਲੰਧਰ ਵਿਖੇ ਕੀਤੀ ਜਾਵੇਗੀ ਉਮੀਦਵਾਰਾਂ ਦੀ ਲਿਸਟ ਜਾਰੀ: ਸਿਮਰਨਜੀਤ ਸਿੰਘ ਮਾਨ
ਪੰਜਾਬ ਪੁਲਿਸ ਏਨੀ ਮਾੜੀ ਹੋ ਚੁੁੱਕੀ ਹੈ ਕਿ ਪਾਕਿਸਤਾਨ ਦੀ ਇਜੰਸੀ ਦੇ ਬੰਦੇ ਪੰਜਾਬ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰੀ ਜਾ ਰਹੇ ਹਨ?-: ਮਾਨ
ੲਾਪ ਪਾਰਟੀ ਵਿਚ ਸਿੱਖਾਂ ਦੀ ਗੱਲ ਸੁਨਣ ਵਾਲਾ ਕੋਈ ਵੀ ਨਹੀ ਹੈ ਤੇ ਸਿੱਖਾਂ ਨੂੰ ਇਸ ਪਾਰਟੀ ਤੋ ਕੋਈ ਆਸ ਨਹੀ ਰਖਣੀ ਚਾਹੀਦੀ-: ਮਾਨ

28rpr-pb-1002ਸ਼੍ਰੀ ਅਨੰਦਪੁਰ ਸਾਹਿਬ, 28 ਸਤੰਬਰ(ਦਵਿੰਦਰਪਾਲ ਸਿੰਘ): ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਕਰਕੇ ਪਹਿਲੀ ਅਕਤੂਬਰ ਨੂੰ ਜਲੰਧਰ ਵਿਖੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿਤੀ ਜਾਵੇਗੀ। ਇਹ ਗੱਲ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰ ਸੰਮੇਲਨ ਦੋਰਾਨ ਕਹੀ। ਮਾਨ ਨੇ ਕਿਹਾ ਕਿ ਭਾਂਵੇ ਪੰਜਾਬ ਦੀ ਬਾਦਲ ਸਰਕਾਰ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੀ ਹੈ ਪਰ ਇਸ ਦੇ ਰਾਜ ਵਿਚ ਜਾਗਤ ਜੋਤ ਸਤਿਗੁਰੁੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਤਲ ਕੀਤਾ ਗਿਆ ਜਿਸ ਦੇ ਕਿਸੇ ਵੀ ਦੋਸ਼ੀ ਨੂੰ ਅਜੇ ਤੱਕ ਗ੍ਰਿਫਤਾਰ ਨਹੀ ਕੀਤਾ ਗਿਆ ਅਤੇ ਨਾ ਹੀ 302 ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ। ਮਾਨ ਨੇ ਭਾਜਪਾ ਦੇ ਉਸ ਬਿਆਨ ਦੀ ਸਖਤ ਨਿਖੇਧੀ ਕੀਤੀ ਜਿਸ ਵਿਚ ਉਨਾਂ ਬੇਅਦਬੀ ਕਰਨ ਲਈ ਪਾਕਿਸਤਾਨ ਦੀ ਇਜੰਸੀ ਆਈ ਐਸ ਆਈ ਨੂੰ ਦੋਸ਼ੀ ਠਹਿਰਾਇਆ ਹੈ। ਮਾਨ ਨੇ ਸੁਆਲ ਕੀਤਾ ਕਿ ਪੰਜਾਬ ਪੁਲਿਸ ਏਨੀ ਮਾੜੀ ਹੋ ਚੁੁੱਕੀ ਹੈ ਕਿ ਪਾਕਿਸਤਾਨ ਦੀ ਇਜੰਸੀ ਦੇ ਬੰਦੇ ਪੰਜਾਬ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰੀ ਜਾ ਰਹੇ ਹਨ? ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਾਕਿਸਤਾਨ ਖਿਲਾਫ ਕੀਤੀ ਜਾ ਰਹੀ ਬਿਆਨਬਾਜੀ ਸਪੱਸ਼ਟ ਕਰਦੀ ਹੈ ਕਿ ਮੋਦੀ ਪਾਕਿਸਤਾਨ ਨਾਲ ਜੰਗ ਕਰਨ ਦੀ ਤਿਆਰੀ ਵਿਚ ਹਨ ਤੇ ਜਿਸ ਦਾ ਸਭ ਤੋ ਵਧ ਨੁਕਸਾਨ ਪੰਜਾਬ ਨੂੰ ਹੋਵੇਗਾ। ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਦਿਆਂ ਮਾਨ ਨੇ ਕਿਹਾ ਕਿ ਇਸ ਪਾਰਟੀ ਵਿਚ ਸਿੱਖਾਂ ਦੀ ਗੱਲ ਸੁਨਣ ਵਾਲਾ ਕੋਈ ਵੀ ਨਹੀ ਹੈ ਤੇ ਸਿੱਖਾਂ ਨੂੰ ਇਸ ਪਾਰਟੀ ਤੋ ਕੋਈ ਆਸ ਨਹੀ ਰਖਣੀ ਚਾਹੀਦੀ। ਉਨਾਂ ਕਿਹਾ ਕਿ ਅਸੀ ਹਮਖਿਅਲੀ ਜਥੇਬੰਦੀਆਂ ਨਾਲ ਸੰਪਰਕ ਕਰਕੇ ਉਨਾਂ ਨੂੰ ਇਕ ਮੰਚ ਤੇ ਇਕੱਠਾ ਕਰਾਂਗੇ ਤੇ ਫੇਰ ਚੋਣਾਂ ਦਾ ਬਿਗਲ ਵਜਾਇਆ ਜਾਵੇਗਾ। ਇਸ ਮੋਕੇ ਇਸ ਮੋਕੇ ਯੂਨਾਇਟਡ ਅਕਾਲੀ ਦੱਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਭਾਈ ਵੱਸਣ ਸਿੰਘ ਜਫਰਵਾਲ, ਰਣਜੀਤ ਸਿੰਘ ਮੁਗਲਮਾਜਰੀ, ਕੁਲਦੀਪ ਸਿੰਘ ਭਾਗੋਵਾਲ, ਫੌਜਾ ਸਿੰਘ ਧਨੌਰੀ, ਪਰਮਜੀਤ ਸਿੰਘ, ਗੁਰਦੀਪ ਸਿੰਘ ਬਠਿੰਡਾ, ਰਣਜੀਤ ਸਿੰਘ ਸੰਦੋਹਗੜ, ਰਾਜਵਿੰਦਰ ਸਿੰਘ, ਸੰਦੀਪ ਸਿੰਘ ਕਲਿੱਤਰਾ, ਪਾਲ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: