ਇਕੋ ਇਕ ਰਾਹ ਸਰਬੱਤ ਖਾਲਸਾ

ss1

ਇਕੋ ਇਕ ਰਾਹ ਸਰਬੱਤ ਖਾਲਸਾ

ਸਰਬੱਤ ਖਾਲਸਾ ਦੁਨੀਆਂ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਲੋਕਤੰਤਰ ਦੀ ਇਕ ਮਹਾਨ ਸੰਸਥਾ ਹੈ,ਜਦ ਯੁੂਰਪ ਅਤੇ ਬਾਕੀ ਸੰਸਾਰ ਰਾਜਾਸ਼ਾਹੀ ਦੇ ਘੁੱਪ ਹਨੇਰਿਆਂ ਵਿੱਚ ਗੁੂੜਾ ਸੁੱਤਾ ਪਿਆ ਸੀ ਤਾਂ ਉਸ ਵੇਲੇ ਪੰਜਾਬ ਦੀ ਧਰਤੀ ਉਪਰ ਮੀਰੀ ਪੀਰੀ ਦਾ ਸਿਧਾਂਤ ਦੇ ਕੇ ਖਾਲਸਾ ਪੰਥ ਦੇ ਛਟਮ ਪੀਰ ਦੁਨੀਆਂ ਨੂੰ ਇਨਕਲਾਬ ਦੇ ਰਸਤੇ ਉਪਰ ਪਾ ਕੇ ਜਾਲਮ ਬਾਦਸ਼ਾਹਾਂ ਅਤੇ ਭ੍ਰਿਸ਼ਟ ਕਰਮਚਾਰੀਆਂ ਨੂੰ ਸੱਚ ਦਾ ਰਾਹ ਦਿਖਾ ਰਹੇ ਸਨ। ਅੱਜ ਇਕਵੀ ਸਦੀ ਵਿੱਚ ਵੀ ਸਮਾਜ ਨੂੰ ਹਜਾਰਾਂ ਹਿਸਿਆਂ ਧਰਮਾਂ ਦੀ ਆੜ ਵਿੱਚ ਧੱਸਣ ਵਾਲੇ ਕੱਟੜ ਪ੍ਰਸੱਤ ਮੁੜ ਕੇ ਸਾਡੇ ਸਮਾਜ ਨੂੰ ਉਨਾਂ ਹੀ ਘੁੱਪ ਹਨੇਰਿਆਂ ਵਿੱਚ ਸੁਨਣ ਲਈ ਉਤਾਵਲੇ ਹਨ। ਪਿਛਲੀਆਂ ਕੁੱਝ ਸਦੀਆਂ ਵਿੱਚ ਪੱਛਮ ਵਿੱਚ ਖਾਸ ਕਰਕੇ ਯੂ.ਕੇ ਵਿੱਚ ਲੋਕਤੰਤਰ ਨੂੰ ਡਵਲਪ ਜਰੂਰ ਕੀਤਾ ਹੈ,ਪਰ ਵਰਤਿਆਂ ਆਪਣੇ ਸਵਾਰਥ ਲਈ ਹੀ ਹੈ
ਖੁੱਲੇ ਮੈਦਾਨ ਵਿੱਚ ਪੰਜ ਸੱਤ ਲੱਖ ਲੋਕਾਂ ਨੂੰ ਸੀਮਤ ਸਾਧਨਾ ਨਾਲ ਇਕੱਤਰ ਕਰਨਾ ਅਤੇ ਲੋਕਾਂ ਨੂੰ ਰਾਜਨੀਤਕ ਧਾਰਮਿਕ ਅਤੇ ਸਮਾਜਿਕ ਸੇਧ ਦੇਣਾ ਸਿਰਫ਼ ਖਾਲਸਾ ਪੰਥ ਦੇ ਹੀ ਲੇਖੇ ਆਇਆ ਹੈ। ਸਿੱਖ ਕੌਮ ਅੱਜ ਇਕਵੀ ਸਦੀ ਵਿੱਚ ਗੁਲਾਮੀ ਦੇ ਸ਼ਕੰਜੇ ਵਿੱਚ ਕੱਸੀ ਹੋਈ ਹੇੈ,ਸਰਬੱਤ ਖਾਲਸਾ ਹੀ ਇਕ ਅਜਿਹੀ ਸੋਚ ਬਣਾ ਸਕਦਾ ਹੈ,ਅਪੀਨੀਅਨ ਬਣਾ ਸਕਦਾ ਹੈ,ਜਿਸ ਨਾਲ ਸਮੁੱਚਾ ਖਿੱਤਾ ਅਜ਼ਾਦੀ ਦੇ ਰਾਹ ਉਪਰ ਚੱਲ ਕੇ ਕੌਮ ਨੂੰ ਗੁਲਾਮੀ ਦੇ ਘੁੱਪ ਹਨੇਰਿਆਂ ਵਿੱਚੋ ਕੱਢ ਕੇ ਇਕੋ ਇਕ ਰਾਹ ਦੇ ਸਕਦਾ ਹੇੈ। ਹਿੰਦੂਤਵ ਦੇ ਸ਼ੈਤਾਨੀ ਦਿਮਾਗ ਵਿੱਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਜੱਦ ਤੱਕ ਖਾਲਸਾ ਪੰਥ ਨੂੰ ਅਸੀ ਦੋਫ਼ਾੜ ਕਰੀ ਰੱਖਾਂਗੇ,ਉਦੋ ਤੱਕ ਸਾਡਾ ਤੋਰੀ ਫ਼ੁਲਕਾ ਚੱਲਦਾ ਰਹੇਗਾ। ਖਾਲਸਾ ਜੀ ਸੁਚੇਤ ਹੋਵੋ, ਸਰੱਬਤ ਖਾਲਸਾ ਨੂੰ ਤਕੜਿਆਂ ਕਰੋ ਵੱਧ ਤੋਂ ਵੱਧ ਲੋਕ ਉਸ ਵਿੱਚ ਸ਼ਾਮਿਲ ਹੋਣ, ਦੁਨੀਆਂ ਦੀਆਂ ਅੱਖਾਂ ਅੱਜ ਤੁਹਾਡੇ ਵੱਲ ਲੱਗੀਆਂ ਹੋਈਆਂ ਹਨ,ਪਰ ਖਾਲਸਾ ਪੰਥ ਵਿੱਚ ਉਗੀਆਂ ਕਾਂਗਹਾਰੀਆਂ ਇਸ ਫ਼ਸਲ ਨੂੰ ਵੱਧਣ ਨਹੀ ਦੇਣਾ ਚਾਹੁੰਦੀਆਂ। ਅੱਜ ਦੁਨੀਆਂ ਦੀ ਕੋਈ ਵੀ ਤਾਕਤ ਸਣੇ ਸੁਪਰ ਪਾਵਰਾਂ ਕਹਾਉਣ ਵਾਲੀਆਂ ਸਰੱਬਤ ਖਾਲਸਾ ਦੀ ਪ੍ਰੰਪਰਾ ਨੂੰ ਤੋੜ ਨਹੀ ਸਕਦੀਆਂ,ਪੰਜ ਪਿਆਂਰਿਆਂ ਦੀ ਰੀਤ ਗੁਰੂ ਗੋੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਸੰਚਾਰ ਲਈ ਪੈਦਾ ਕੀਤੀ ਸੀ ਨਾ ਕਿ ਕੌਮ ਦੀ ਅਗਵਾਈ ਕਰਨ ਲਈ,ਕੌਮ ਦੀ ਅਗਵਾਈ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਉਨਾਂ ਦੇ ਸਹਾਇਕ ਜਥੇਦਾਰ ਹੀ ਕਰ ਸਕਦੇ ਹਨ। ਅੱਜ ਲੋੜ ਹੈ ਇਸ ਰੀਤ ਨੂੰ ਸਮਝਣ ਦੀਜੱਦ ਤੱਕ ਜਥੇਦਾਰ ਹਵਾਰਾ ਸਾਡੇ ਵਿਰੋਧੀ ਸਿਸਟਮ ਦੀ ਕਾਲ ਕੋਠੜੀ ਵਿੱਚ ਬੰਦ ਹੈ,ਉਦੋ ਤੱਕ ਉਨਾਂ ਦੀਆਂ ਕਾਇਮ ਮੁਕਾਮ ਜਥੇਦਾਰ ਸਰਦਾਰ ਮੰਡ ਹੀ ਸੇਵਾਵਾਂ ਲਈ ਹਾਜ਼ਰ ਰਹੇਗਾ ਬਾਕੀ ਸਿੰਘ ਸਾਹਿਬਾਨ ਉਨਾਂ ਦਾ ਸਾਥ ਦੇਣਗੇ। ਆਓ ਖਾਲਸਾ ਪੰਥ ਦੇ ਵਾਰਸੋ ਤਕੜੇ ਹੋ ਕੇ ਹਿੰਦੂਤਵ ਦੇ ਝੋਲੀਚੁੱਕ ਬਾਦਲ ਨੂੰ ਪੰਥ ਦੀ ਕੁਰਸੀ ਤੋਂ ਉਠਾ ਕੇ ਕੌਮ ਨੂੰ ਅਜਾਦ ਕਰਾਈਏ,ਕਿਸੇ ਵੀ ਤਨਖਾਹਦਾਰ ਵਿਅਕਤੀਆਂ ਨੂੰ ਸਰਬੱਤ ਖਾਲਸਾ ਵਿੱਚ ਅੜਿਕਾ ਬਣਨ ਤੋਂ ਰੋਕੀਏ।

ਲੇਖਕfdk-1

 ਜਸਪਾਲ ਸਿੰਘ ਬੈਂਸ

ਯੂ.ਕੇ

Share Button

Leave a Reply

Your email address will not be published. Required fields are marked *