ਆਲੂਆਂ ਵਾਂਗ ਸੜਕਾਂ ਤੇ ਰੁਲਣਗੇ 500 ਤੇ 1000 ਦੇ ਨੋਟ

ss1

ਆਲੂਆਂ ਵਾਂਗ ਸੜਕਾਂ ਤੇ ਰੁਲਣਗੇ 500 ਤੇ 1000 ਦੇ ਨੋਟ
ਮੋਦੀ ਦੇ ਫੈਸਲੇ ਤੋਂ ਖੁਸ਼ ਨੇ ਆਮ ਲੋਕ, ਦੋਨੰਬਰੀਆਂ ਦੀ ਨੀਂਦ ਉੱਡੀ

img-20161109-wa0109ਰਾਮਪੁਰਾ ਫੂਲ 9 ਨਵੰਬਰ (ਕੁਲਜੀਤ ਸਿੰਘ ਢੀਂਗਰਾ) : 500 ਅਤੇ 1000 ਦੇ ਨੋਟ ਬੰਦ ਹੋਣ ਨਾਲ ਹਾਹਾਕਾਰ ਮੱਚ ਗਈ ਹੈ। 8 ਨਵੰਬਰ ਦੀ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਦੇ ਨਾ ਸੁਣਾਏ ਗਏ ਸੰਦੇਸ਼ ਵਿੱਚ ਚੱਲ ਰਹੀ ਭਾਰਤੀ ਕਰੰਸੀ ਦੇ 500 ਅਤੇ 1000 ਦੇ ਨੋਟ ਇੱਕ ਦਮ ਬੰਦ ਕਰਨ ਨਾਲ ਧਨਾਂਢ ਤੇ ਦੋ ਨੰਬਰ ਦਾ ਕੰਮ ਕਰਨ ਵਾਲਿਆਂ ਦੀ ਨੀਂਦ ਉੱਡ ਗਈ, ਉਥੇ ਹੀ ਇਸ ਫੈਸਲੇ ਕਾਰਨ ਆਮ ਲੋਕਾਂ ਨੁੰ ਭਾਰੀ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਆਮ ਲੋਕਾਂ ਜਿਨ੍ਹਾਂ ਨੂੰ ਇਸ ਫੈਸਲੇ ਤੋਂ ਕੋਈ ਖਤਰਾ ਨਹੀਂ ਅਤੇ ਉਹ ਇਸ ਫੈਸਲੇ ਨੂੰ ਸਹੀ ਕਰਾਰ ਦੇ ਰਹੇ ਹਨ ਅਤੇ ਮੋਦੀ ਜੀ ਦੇ ਫੈਸਲੇ ਦਾ ਸਮਰਥਨ ਕਰ ਰਹੇ ਹਨ। ਅਚਨਚੇਤ ਆਈ ਇਸ ਖਬਰ ਦਾ ਅਸਰ ਦੇਸ਼ ਦੇ ਹਰ ਹਿੱਸੇ ਵਿੱਚ ਦੇਖਣ ਨੂੰ ਮਿਲਿਆ।ਰਾਮਪੁਰਾ ਫੂਲ ਸ਼ਹਿਰ ਵਿੱਚ ਵੀ ਇਸ ਖਬਰ ਦਾ ਡੂੰਘਾ ਅਸਰ ਵਿਖਾਈ ਦਿੱਤਾ। ਸਥਾਨਕ ਸ਼ਹਿਰ ਚੋਂ ਬਠਿੰਡਾ, ਲੁਧਿਆਣਾ, ਪਟਿਆਲਾ, ਚੰਡੀਗੜ ਜਾਣ ਵਾਲੀਆਂ ਬੱਸਾਂ ਉਪਰ ਵੀ ਲਿਖ ਕੇ ਲਗਾਇਆ ਹੋਇਆ ਸੀ ਕਿ 500 ਤੇ 1000 ਦੇ ਨੋਟ ਨਹੀਂ ਚਲਣਗੇ। ਪੈਟ੍ਰੋਲ ਪੰਪ ਤੇ ਲੋਕ ਬਹਿਸ ਕਰਦੇ ਦਿਖਾਈ ਦਿੱਤੇ ਕਿਉਕਿ ਪੈਟ੍ਰੋਲ ਪੰਪ ਵਾਲਿਆਂ ਵੱਲੋਂ ਇਹ ਕਹਿ ਕੇ ਨੋਟ ਚਲਾਏ ਜਾ ਰਹੇ ਸਨ ਕਿ ਜੇਕਰ ਪੈਟ੍ਰੋਲ ਪਵਾਉਣਾ ਹੈ ਤਾਂ ਪੂਰੇ ਪੈਸਿਆਂ ਦਾ ਹੀ ਪਵੇਗਾ, ਬਕਾਇਆ ਨਹੀਂ ਮੋੜਿਆ ਜਾਵੇਗਾ। ਉਧਰ ਕਈ ਚਲਾਕ ਦੁਕਾਨਦਾਰ ਭੋਲੇ ਭਾਲੇ ਲੋਕਾਂ ਨੂੰ ਇਹ ਕਹਿ ਕੇ ਠਗਦੇ ਨਜਰ ਆਏ ਕਿ ਇਹ ਨੋਟ ਬੰਦ ਹੋ ਗਏ ਹਨ, ਮੈਂ ਇਸ ਨੂੰ ਘੱਟ ਰੇਟ ਚ ਚਲਾ ਦਿੰਦਾ ਹਾਂ।ਇੱਕ ਦਮ ਆਏ ਇਸ ਫੈਸਲੇ ਕਾਰਨ ਗਰੀਬ ਅਤੇ ਪਿੰਡ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਰਕਾਰ ਦੇ ਇਸ ਫਰਮਾਨ ਦੇ ਚਲਦਿਆਂ ਉਹ ਦਿਨ ਦੂਰ ਨਹੀਂ ਜਦ ਨਿਰਧਾਰਿਤ ਤਾਰੀਖ 30 ਦਸੰਬਰ ਤੋਂ ਬਾਅਦ ਧਨਾਂਢ ਅਤੇ ਦੋ ਨੰਬਰੀਏ ਰਾਤ ਦੇ ਹਨੇਰੇ ਵਿੱਚ ਆਲੂਆਂ ਵਾਂਗ ਸੜਕਾਂ ਤੇ 500 ਅਤੇ 1000 ਦੇ ਢੇਰੀ ਕਰਕਰ ਭਜਣਗੇ।

Share Button

Leave a Reply

Your email address will not be published. Required fields are marked *