ਆਲਮਪੁਰ ਮੰਦਰਾਂ ਚ ਲੱਗੇ ਅੱਖਾਂ ਦੇ ਚੈਕਅੱਪ ਕੈਂਪ ਵਿੱਚ 225 ਵਿਅਕਤੀਆਂ ਨੇ ਕਰਾਈ ਅੱਖਾਂ ਦੀ ਜਾਂਚ

ss1

ਆਲਮਪੁਰ ਮੰਦਰਾਂ ਚ ਲੱਗੇ ਅੱਖਾਂ ਦੇ ਚੈਕਅੱਪ ਕੈਂਪ ਵਿੱਚ 225 ਵਿਅਕਤੀਆਂ ਨੇ ਕਰਾਈ ਅੱਖਾਂ ਦੀ ਜਾਂਚ

32 ਮਰੀਜ ਅਪੇ੍ਰਸ਼ਨ ਲਈ ਚੁਣੇ

img-20161120-wa0090ਬੋਹਾ 21 ਨਵੰਬਰ (ਦਰਸ਼ਨ ਹਾਕਮਵਾਲਾ)-ਨੇੜਲੇ ਪਿੰਡ ਆਲਮਪੁਰ ਮੰਦਰਾਂ ਦੇ ਸ਼ੀ੍ਰ ਗੁਰੂ ਰਵਿਦਾਸ ਵੈਲਫੇਅਰ ਕਲੱਬ ਵੱਲੋਂ ਨੌਜਵਾਨ ਲੋਕ ਭਲਾਈ ਕਲੱਬ ਬੋਹਾ ਅਤੇ ਪੈ੍ਰਸ ਕਲੱਬ ਬੋਹਾ ਦੇ ਸਹਿਯੋਗ ਨਾਲ ਅੱਖਾਂ ਦੇ ਮੁੱਫਤ ਚੈਕਅੱਪ ਅਤੇ ਅਪੇ੍ਰਸ਼ਨ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਦਾ ਉਦਘਾਟਨ ਐਸ.ਓ.ਆਈ. ਮਾਲਵਾ ਜੋਨ ਦੇ ਸੀਨੀਅਰ ਮੀਤ ਪ੍ਰਧਾਨ ਸ਼ੀ੍ਰ ਹਰਪੀ੍ਰਤ ਸਿੰਘ ਮੱਲੀ ਅਤੇ ਭਾਰਤੀ ਦਲਿੱਤ ਸਾਹਿਤ ਅਕਾਦਮੀ ਪੰਜਾਬ ਦੇ ਪ੍ਰਧਾਨ ਸ਼ੀ੍ਰ ਤੀਰਥ ਤੋਗੜੀਆ ਨੇ ਕੀਤਾ।ਗਰੀਬਾਂ ਅਤੇ ਲੋੜਵੰਦਾਂ ਨੂੰ ਅੱਖਾਂ ਦੀ ਰੋਸ਼ਨੀ ਪ੍ਰਦਾਨ ਕਰਨ ਦੇ ਮਨੋਰਥ ਨਾਲ ਲਗਵਾਏ ਗਏ ਇਸ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਟਵਾਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਪਟਵਾਰੀ ਅਤੇ ਡਾ. ਸੁਖਦੇਵ ਸਿੰਘ ਡੁੱਮੇਲੀ(ਮਾਨਸਾ) ਸ਼ਾਮਲ ਹੋਏ।ਕੈਂਪ ਦੇ ਮੁੱਖ ਪ੍ਰਬੰਧਕ ਤਰਸੇਮ ਸਿੰਘ ਮੰਦਰਾਂ ਨੇ ਦੱਸਿਆ ਕਿ ਸ਼ੰਕਰਾ ਹਸਪਤਾਲ ਲੁੱਧਿਆਣਾਂ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਦੁਆਰਾ ਲਗਾਏ ਗਏ ਇਸ ਕੈਂਪ ਵਿੱਚ 225 ਮਰੀਜਾਂ ਨੇ ਅੱਖਾਂ ਦੀ ਜਾਂਚ ਕਰਵਾਈ ਅਤੇ 32 ਮਰੀਜਾਂ ਦੀ ਅਪੇ੍ਰਸ਼ਨ ਲਈ ਚੋਣ ਹੋਈ ਜਿੰਨਾਂ ਦਾ ਕਲੱਬ ਵੱਲੋ ਮੁਫਤ ਇਲਾਜ ਕਰਵਾਇਆ ਜਾਵੇਗਾ।ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ,ਲੋਕ ਚੇਤਨਾ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਪੀ੍ਰਤਮ ਸਿੰਘ ਮੱਲ ਸਿੰਘ ਵਾਲਾ,ਪੈ੍ਰਸ ਕਲੱਬ ਪ੍ਰਧਾਨ ਦਰਸ਼ਨ ਸਿੰਘ ਜੱਸੜ,ਅਧਿਆਪਕ ਆਗੂ ਗੁਰਜੰਟ ਸਿੰਘ ਬੋਹਾ,ਕਾਲਾ ਬਾਬਾ ਸੈਦੇਵਾਲਾ,ਸਮਾਜਸੇਵੀ ਹਰਪਾਲ ਸਿੰਘ ਪੰਮੀ,ਅਮਨਦੀਪ ਕੌਰ ਸਰਪੰਚ ਕਾਸਿਮਪੁਰ ਛੀਨੇ,ਅਮਨਦੀਪ ਸਿੰਘ ਪੰਨੂ,ਸੁਖਚੈਨ ਸਿੰਘ ਭੰਮੇ,ਪੰਚ ਗੁਰਮੇਲ ਸਿੰਘ ਮੇਲੀ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

Share Button

Leave a Reply

Your email address will not be published. Required fields are marked *