ਆਰੀਆ ਭੱਟ ਸਹੋਦਿਆ ਕੰਮਲੈਕਸ ਵੱਲੋਂ ਕੁਇਜ਼ ਤੇ ਸੁੰਦਰ ਲਿਖਾਈ ਮੁਕਾਬਲਿਆਂ ਦਾ ਆਯੋਜਨ

ss1

ਆਰੀਆ ਭੱਟ ਸਹੋਦਿਆ ਕੰਮਲੈਕਸ ਵੱਲੋਂ ਕੁਇਜ਼ ਤੇ ਸੁੰਦਰ ਲਿਖਾਈ ਮੁਕਾਬਲਿਆਂ ਦਾ ਆਯੋਜਨ
ਕੁਇਜ਼ ਮੁਕਬਲੇ ਵਿਚ ਧਰੁਵ ਨੇ ਪਹਿਲਾ ਸਥਾਨ ਹਾਸਿਲ ਕੀਤਾ

img-20161020-wa0122ਬੋਹਾ 24 ਅਕਤੂਬਰ(ਦਰਸਨ ਹਾਕਮਵਾਲਾ) ਮਾਨਸਾ ਜਿਲੇ ਨਾਲ ਸਬੰਧਤ ਸੀ.ਬੀ. ਐਸ. ਈ. ਪੈਟਰਨ ਸਕੂਲਾਂ ਦੀ ਸਾਂਝੀ ਸੰਸਥਾ ਆਰੀਆ ਭੱਟ ਸਹੋਦਿਆ ਕੰਮਲੈਕਸ ਵੱਲੋਂ ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਦੇ ਇਕ ਕੁਇਜ਼ ਤੇ ਸੁੰਦਰ ਲਿਖਾਈ ਮੁਕਾਬਲਿਆ ਦਾ ਆਯੋਜਨ ਸਥਾਨਕ ਹੋਲੀ ਹਾਰਟ ਕੌਨਵੈਂਟ ਸਕੂਲ ਵਿਚ ਕੀਤਾ ਗਿਆ ਇਹਨਾਂ ਮੁਕਾਬਲਿਆ ਵਿਚ ਜਿਲੇ ਦੇ ਸੱਤ ਸਕੂਲਾ ਨੇ ਭਾਗ ਲਿਆ ਹੋਲੀ ਹਾਰਟ ਕੌਨਵੈਂਟ ਸਕੈਲ ਬੋਹਾਂ ਦੇ ਪ੍ਰਿੰਸੀਪਲ ਸੰਤ ਰਾਮ ਸ਼ਰਮਾਂ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਤੀਜੀ ਤੇ ਚੌਥੀ ਕਲਾਸ ਤਕ ਦੇ ਸੁੰਦਰ ਲਾਈ ਮੁਕਾਬਲੇ ਦਾ ਪਹਿਲਾ ਇਨਾਮ ਹੋਲੀ ਹਾਰਟ ਕੌਨਵੈਂਟ ਸਕੂਲ ਬੋਹਾ ਦੀ ਵਿਦਿਆਰਥਣ ਹਰਮਨ ਜੋਤ ਕੌਰ ਨੇ ਦੂਜਾ ਇਨਾਮ ਗਰੀਨਫੀਲਡ ਕੌਨਵੈਂਟ ਸਕੂਲ ਬਰੇਟਾ ਦੀ ਵਿਦਿਆਰਥਣ ਕੁਲਮਨਦੀਪ ਕੌਰ ਨੇ ਤੇ ਤੀਜਾ ਇਨਾਮ ਹੋਲੀ ਹਾਰਟ ਸਕੂਲ ਬੋਹਾ ਦੇ ਵਿਦਿਅਰਥੀ ਦਿਲਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ ਪੰਜਵੀਂ ਤੋਂ ਛੇਵੀ ਜਮਾਤ ਤੱਕ ਦੇ ਕੁਇਜ਼ ਮੁਕਾਬਲੇ ਵਿੱਚ ਪਹਿਲਾ ਇਨਾਮ ਹੋਲੀ ਹਾਰਟ ਸਕੂਲ ਬੋਹਾ ਦੀ ਵਿਦਿਆਰਥਣ ਸਮੋਯਾ ਸ਼ਰਮਾਂ , ਦੂਜਾ ਇਨਾਮ ਗਰੀਨ ਲੈਂਡ ਸਕੂਲ ਬਰੇਟਾ ਦੇ ਵਿਦਿਆਰਥੀ ਨਮਿਸ਼ ਤੇ ਤੀਜਾ ਇਨਾਮ ਇਸੇ ਸਕੂਲ ਦੇ ਵਿਦਿਅਟਰਥੀ ਪ੍ਰੀਆਂਸ ਨੇ ਪ੍ਰਾਪਤ ਕੀਤਾ ਸੱਤਵੀ ਤੋਂ ਅੱਠਵੀ ਜਮਾਤ ਤੱਕ ਦੇ ਕੁਇਜ਼ ਮੁਕਾਬਲੇ ਵਿਚ ਪਹਿਲਾ ਇਨਾਮ ਗਰੀਨ ਲੈਂਡ ਸਕੂਲ ਦੇ ਵਿਦਿਆਰਥੀ ਧਰੁਵ ਨੇ, ਦੂਜਾ ਇਨਾਮ ਹੋਲੀ ਹਾਰਟ ਸਕੂਲ ਬੋਹਾ ਦੇ ਵਿਦਿਆਰਥੀ ਜੀਵੇਸ਼ ਨੇ ਤੇ ਤੀਜਾ ਇਨਾਮ ਗਰੀਨ ਫੀਲਡ ਸਕੂਲ ਬਰੇਟਾ ਦੀ ਵਿਦਿਆਰਥਣ ਅੰਜਲੀ ਨੇ ਪ੍ਰਾਪਤ ਕੀਤਾ ਜੇਤੂ ਵਿਦਿਆਰਥੀਆ ਨੂੰ ਇਨਾਮ ਤਕਸੀਨ ਕਰਦੇ ਹੋਏ ਹੋਲੀ ਹਾਰਟ ਸਕੂਲ ਬੋਹਾ ਦੇ ਚੇਅਰਮੈਨ ਸੰਜੀਵ ਕੁਮਾਰ ਸਿੰਗਲਾ, ਨੇ ਕਿਹਾ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਸਖਸ਼ੀਅਤ ਸਰਵਪੱਖੀ ਵਿਕਾਸ ਵਿਚ ਬਹੁਤ ਸਹਾਈ ਬਣਦੇ ਹਨ ਹੋਲੀ ਹਾਰਟ ਸਕੂਲ ਬੁਢਲਾਡਾ ਦੇ ਪ੍ਰਿੰਸੀਪਲ ਅਜੇ ਠਾਕੁਰ , ਡੀ.ਏ .ਵੀ.ਮਾਡਲ ਸਕੂਲ ਬੁਢਲਾਡਾ ਦੇ ਪ੍ਰਿੰਸ਼ੀਪਲ ਜਸਕੀਰਤ ਜੀ ਤੇ ਤੇ ਮੁਕਬਲਿਆਂ ਦੇ ਆਯੋਜਕ ਥਾਮਸ ਬਾਬੂ ਨੇ ਕਿਹਾ ਕਿ ਸੀ. ਬੀ .ਐਸ, ਈ. ਪੈਟਰਨ ਸਕੂਲਾਂ ਵੱਲੋਂ ਸਾਝੇ ਤੋਰ ਤੇ ਕਰਵਾਏ ਜਾਂਦੇ ਇਹ ਮੁਕਾਬਲੇ ਇਹਨਾਂ ਸਕੂਲਾਂ ਵਿਚਲੀ ਆਪਸੀ ਸਾਂਝ ਤੇ ਭਾਈਚਾਰੇ ਦਾ ਸਬੂਤ ਹਨ|

Share Button

Leave a Reply

Your email address will not be published. Required fields are marked *