ਆਰਥਿਕ ਤੰਗੀ ਤੇ ਚਲਦਿਆਂ ਤੇ ਮਜਦੂਰ ਨੇ ਕੀਤੀ ਖੁਦਕੁਸ਼ੀ

ss1

ਆਰਥਿਕ ਤੰਗੀ ਤੇ ਚਲਦਿਆਂ ਤੇ ਮਜਦੂਰ ਨੇ ਕੀਤੀ ਖੁਦਕੁਸ਼ੀ

5-39
ਤਲਵੰਡੀ ਸਾਬੋ, 4 ਜੂਨ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਸ਼ਹਿਰ ਦੇ ਮਜ਼ਦੂਰ ਟੇਲਰ ਮਾਸਟਰ ਨੇ ਆਰਥਿਕ ਤੰਗੀ ਤੇ ਚਲਦਿਆਂ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ ਜਿਸ ਨਾਲ ਸ਼ਹਿਰ ਦੇ ਛੀਂਬੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਗੁਰਜੰਟ ਸਿੰਘ ਮੱਲਵਾਲਾ ਨੇ ਦੱਸਿਆ ਕਿ ਜਗਤਾਰ ਸਿੰਘ ਉਰਫ ਬੱਬੀ ਟੇਲਰਜ਼ (50) ਪੁੱਤਰ ਭਾਗ ਸਿੰਘ ਤਲਵੰਡੀ ਸਾਬੋ ਦੀ ਮੰਦਰ ਵਾਲੀ ਗਲੀ ਵਿੱਚ ਰਹਿੰਦਾ ਸੀ ਤੇ ਕੱਪੜੇ ਸਿਉਣ ਦਾ ਕੰਮ ਕਰਦਾ ਸੀ ਉਸਦੇ ਸਿਰ ਪੰਜ ਲੱਖ ਦਾ ਕਰਜਾ ਸੀ ਤੇ ਆਰਥਿਕ ਮੰਦਵਾੜੇ ਤੇ ਚਲਦਿਆਂ ਉਸਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਸੀ ਜਿਸ ਤੇ ਚਲਦਿਆਂ ਉਸਨੇ ਆਪਣੇ ਛੱਤ ਦੇ ਉੱਪਰ ਬਣੇ ਕਮਰੇ ਵਿੱਚ ਲੱਗੇ ਕਿੱਲੇ ਨਾਲ ਰੱਸਾ ਪਾ ਕੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ ਜਿਸਦਾ ਪਤਾ ਪਰਿਵਾਰਕ ਮੈਬਰਾਂ ਨੂੰ ਉੱਤੇ ਜਾਣ ‘ਤੇ ਲੱਗਾ। ਮ੍ਰਿਤਕ ਆਪਣੇ ਪਿੱਛੇ ਪਤਨੀ ਸਮੇਤ ਤੇ ਦੋ ਲੜਕੇ ਛੱਡ ਗਿਆ ਹੈ। ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਤੇ ਅਕਾਲੀ ਆਗੂ ਭੁਪਿੰਦਰ ਸਿੰਘ ਜੱਸਲ ਸਮੇਤ ਸਮੂਹ ਟੇਲਰ ਮਾਸਟਰ ਯੂਨੀਅਨ ਨੇ ਮ੍ਰਿਤਕ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *