ਆਯੁਰਵੈਦਿਕ ਪ੍ਰੈਕਟੀਸ਼ਨਰਾ ਦੀ ਬੈਠਕ ਹੋਈ ਲਗਾਏ ਜਾਣਗੇ ਪਿੰਡਾ ਚ ਮੁੱਫਤ ਕੈਪ

ss1

ਆਯੁਰਵੈਦਿਕ ਪ੍ਰੈਕਟੀਸ਼ਨਰਾ ਦੀ ਬੈਠਕ ਹੋਈ ਲਗਾਏ ਜਾਣਗੇ ਪਿੰਡਾ ਚ ਮੁੱਫਤ ਕੈਪ

6-kmp-photoਗੜਸ਼ੰਕਰ (ਅਸ਼ਵਨੀ ਸ਼ਰਮਾ) ਆਯੂਰਵੈਦਿਕ ਪ੍ਰੈਕਟੀਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਭਰਵੀ ਬੈਠਕ ਵੈਦ ਹਰਭਜ ਮਹਿੰਮੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਗੜਸ਼ੰਕਰ ਸ਼ਹਿਰੀ ਖੇਤਰ ਤੋ ਇਲਾਵਾ ਵੱਖ 2 ਪਿੰਡਾ ਚ ਪ੍ਰੈਕਟਿਸ ਕਰਦੇ ਵੈਦਾ ਨੇ ਵੱਡੀ ਗਿਣਤੀ ਚ ਸਮੂਲੀਅਤ ਕੀਤੀ|

ਇਸ ਮੋਕੇ ਸੰਬੋਧਨ ਕਰਦਿਆ ਵੈਦ ੳ ਪੀ ਸਿੰਘ , ਕਸ਼ਮੀਰ ਸਿੰਘ ,ਕੁਲਦੀਪ ਸਿੰਘ ਅਤੇ ਸਰੋਜ ਕੁਮਾਰੀ ਆਦਿ ਬੁਲਾਰਿਆ ਨੇ ਕਿਹਾ ਕਿ ਸੰਸਥਾ ਵਲੋ ਵੱਖ 2 ਪਿੰਡਾ ਚ ਆਯੁਰਵੈਦ ਮੁੱਫਤ ਕੈਪ ਲਗਾਏ ਜਾਣਗੇ ਲੋਕਾ ਨੂੰ ਨਸ਼ਿਆ ਤੇ ਭਰੂਣ ਹੱਤਿਆ ਵਰਗੀਆ ਸਮਾਜਿਕ ਕੁਰੀਤੀਆ ਖਿਲਾਫ ਜਾਗਰੂਕ ਕੀਤਾ ਜਾਵੇਗਾ ਐਸੋਸੀਏਸ਼ਨ ਦੇ ਚੇਅਰਮੈਨ ਨਿਰਮਲ ਲੋਈ ਨੇ ਦੱਸਿਆ ਕਿ ਦੇਸੀ ਜੜੀ ਬੂਟੀਆ ਦੀ ਪ੍ਰਦਰਸ਼ਨੀ ਅਗਲੇ ਕੁਝ ਦਿਨਾ ਚ ਲਗਾਈ ਜਾਵੇਗੀ ਉਨਾ ਕੁਝ ਬੀਮਾਰੀਆ ਨੂੰ ਠੀਕ ਕਰਨ ਲਈ ਦੇਸੀ ਨੁਸਖੇ ਵੀ ਆਏ ਸਾਥੀਆ ਨਾਲ ਸਾਝੇ ਕੀਤੇ ਤੇ ਅੰਗਰੇਜੀ ਦਵਾਈਆ ਦੇ ਬੁਰੇ ਪ੍ਰਭਾਵਾ ਬਾਰੇ ਵੀ ਜਾਗਰੂਕ ਕੀਤਾ ਇਸ ਮੋਕੇ ਹਰਭਜ ਸਿੰਘ ,ਰਘੂ ਜੀਤਰਾਮ ਗੁਲਸ਼ਨ ਕੁਮਾਰ ਸੁਰੇਸ਼ ਬਿਜ ,ਮਨਜੀਤ ,ਸੁਖਦੇਵ ਸਿੰਘ ,ਅਜਮੇਰ ਸਿੰਘ ,ਮਨਪ੍ਰੀਤ ਸੂਦ ,ਰਾਮਲਾਲ,ਜਸਵਿੰਦਰ ਸਿੰਘ ,ਸੁਰਿੰਦਰ ਪਾਲ ਆਦਿ ਹਾਜਰ ਸਨ|

Share Button

Leave a Reply

Your email address will not be published. Required fields are marked *