ਆਮ ਲੋਕਾਂ ਦੀਆਂ ਦਿਕਤਾਂ ਵਧਾ ਰਹੀਆਂ ਨੇ ਬੈਂਕ ਮੁਲਾਜਮਾਂ ਦੀਆਂ ਆਪ ਹੁਦਰੀਆਂ

ss1

ਆਮ ਲੋਕਾਂ ਦੀਆਂ ਦਿਕਤਾਂ ਵਧਾ ਰਹੀਆਂ ਨੇ ਬੈਂਕ ਮੁਲਾਜਮਾਂ ਦੀਆਂ ਆਪ ਹੁਦਰੀਆਂ
ਖਾਸਮ ਖਾਸ ਲਈ ਨੋਟ ਬਦਲਣ ਲਈ ਖਾਸ ਰਿਆਇਤਾਂ

img-20161116-wa0010ਬਠਿੰਡਾ 16 ਨਵੰਬਰ ( ਜਸਵੰਤ ਦਰਦ ਪ੍ਰੀਤ ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕਾਲੇ ਧਨ ਨੂੰ ਬਰੇਕਾਂ ਲਾਉਣ ਲਈ 500 ਤੇ 1000 ਰੁਪੈ ਦੇ ਨੋਟ ਬੰਦ ਕਰਨ ਦਾ ਫੈਸਲਾ ਆਮ ਲੋਕਾਂ ਲਈ ਭਾਰੀ ਪਰੇਸ਼ਾਨੀਆਂ ਲੈਕੇ ਅਇਆ ਹੈ ।ਆਮ ਲੋਕਾਂ ਤੇ ਬੁੱਧੀਜੀਵੀ ਵਰਗ ਵਲੋਂ ਜਿੱਥੇ ਮੋਦੀ ਦੇ ਇਸ ਫੈਸਲੇ ਦੀ ਸਲ਼ਾਘਾ ਕੀਤੀ ਜਾ ਰਹੀ ਉੱਥੇ ਹੀ ਬੈਂਕ ਮੁਲਾਜਮਾਂ ਨੋਟ ਬਦਲਣ ਲਈ ਕੀਤੀਆਂ ਜਾ ਆਪ ਹੁਦਰੀਆਂ ਲੋਕਾਂ ਪਰੇਸ਼ਾਨੀ ਦਾ ਸ਼ਬੱਬ ਬਣ ਰਹੀਆਂ ਨੇ । ਬੈਂਕ ਮੁਲਾਜਮਾਂ ਵਲੋਂ ਆਪਣੇ ਚਹੇਤਿਆਂ ਨੂੰ ਨੋਟ ਬਦਲਣ ਖਾਸ ਰਿਆਇਤਾਂ ਦਿੱਤੀਆਂ ਜਾ ਰਹੀਆਂ ਨੇ । ਪਿੰਡ ਰਾਮਪੁਰਾ ਦੇ ਹਨੀ ਸਿੱਧੂ ਨੇ ਦੱਸਿਆ ਕਿ ਉਹ ਜਦ ਨੋਟ ਬਦਲਣ ਲਈ ਥਾਣੇ ਕੋਲ ਬਣੀ ਸਟੇਟ ਬੈਂਕ ਪਟਿਆਲਾ ਦੀ ਬ੍ਰਾਂਚ ਗਿਆ ਤਾਂ ਬੈਂਕ ਮੁਲਾਜਮ ਨੇ ਆਮ ਲੋਕ ਤਾਂ ਬੈਂਕ ਦੇ ਬਾਹਰ ਕੱਢ ਰੱਖੇ ਸਨ ਤੇ ਪੁਲਿਸ ਮੁਲਾਜਮਾਂ ਤੇ ਆਪਣੇ ਚਹੇਤਿਆਂ ਦੇ ਬਿਨਾਂ ਕਿਸੇ ਦੇਰੀ ਦੇ ਲਾਇਨਾਂ ਚ ਖੜੇ ਤੋ ਵਗੈਰ ਹੀ ਨੋਟ ਬਦਲ ਰਹੇ ਸਨ ॥ਫਰੀਦ ਨਗਰ ਦੇ ਮਨਪ੍ਰੀਤ ਮਿੰਟੂ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੀ ਫੀਸ ਭਰਨ ਲਈ ਆਈ .ਸੀ .ਆਈ . ਸੀ . ਬੈਂਕ ਗਿਆ ਤਾਂ ਬੈਂਕ ਮੁਲਾਜਮਾਂ ਨੇ 500 ਤੇ 1000 ਦੇ ਨੋਟ ਲੈਣ ਤੋ ਸ਼ਾਫ ਇਨਕਾਰ ਕਰ ਦਿੱਤਾ। ਉਨਾਂ ਕਿਹਾ ਕਿ ਮੋਦੀ ਸਾਹਿਬ ਮੁਹਿਮ ਤਾਂ ਠੀਕ ਹੈ , ਪਰ ਬੈਂਕ ਮੁਲਾਜਮਾਂ ਦੀ ਭਾਈ ਭਤੀਜਵਾਦ ਆਮ ਲੋਕਾਂ ਦੀ ਪਰੇਸ਼ਾਨੀ ਲਿਆ ਰਹੀ ਹੈ ।ਸ਼ਹਿਰ ਦੇ ਕੌਂਸ਼ਲਰ ਸੁਰਜੀਤ ਸਿੰਘ ਨੇ ਬੈਂਕ ਮੁਲਾਜਮਾਂ ਨੇ ਧਨਾਢ ਲੋਕਾਂ ਲਈ ਵੱਖਰੇ ਕਾਨੂੰਨ ਬਣਾ ਰੱਖੇ ਨੇ ।ਉਨਾਂ ਕਿਹਾ ਬੈਂਕ ਮੁਲਾਜਮ ਧਨਾਢ ਲੋਕਾਂ ਨੂੰ ਜਿੱਥੇ ਪਹਿਲ ਦੇ ਆਧਾਰ ਤੇ ਨੋਟ ਬਦਲਣ ਚ ਮੱਦਦ ਕਰਦੇ ਨੇ ,ਉੱਥੇ ਹੀ ਉਨਾਂ ਲਈ ਜੂਸ ਕੌਫੀ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ।ਉਨਾਂ ਕਿਹਾ ਸ਼ਹਿਰ ਦਾ ਕੋਈ ਵੀ ਧਨਾਢ ਕਦੇ ਨੋਟ ਬਦਲਣ ਲਈ ਬੈਂਕ ਦੀਆਂ ਲਾਇਨਾਂ ਚ ਨਜ਼ਰ ਨੀ ਆਇਆ ।ਏਥੇ ਜਿਕਰ ਕਰਨਾ ਬਣਦਾ ਸਹਿਰ ਦੀਆਂ ਸਮੁੱਚੀਆਂ ਬੈਂਕਾਂ ਚ ਹੀ ਇਸ ਵੇਲੇ ਆਮ ਲੋਕਾਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੀ ਕਹਿਣਾ ਹੈ:-

ਭਾਜਪਾ ਦੇ ਦਿਹਾਤੀ ਪ੍ਰਧਾਨ ਮੱਖਣ ਜਿੰਦਲ ਦਾ- ਮੋਦੀ ਦੀ ਮੁਹਿੰਮ ਕਾਲੇ ਧਨ ਵਾਲਿਆਂ ਖਿਲਾਫ ਵੱਡੀ ਜੰਗ ਦਾ ਆਗਾਜ਼ ਹੈ । ਅੱਗੇ ਅੱਗੇ ਦੇਖੋ ਕੀ ਹੁੰਦਾ ਏ।

ਮਨਪ੍ਰੀਤ ਸ਼ਰਮਾ ਯੂਏਈ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਭਲੇ ਲਈ ਚੰਗੀ ਮੁਹਿੰਮ ਵਿੱਢੀ ਹੈ ਜਿਸ ਦਾ ਸਭ ਨੂੰ ਸਤਿਕਾਰ ਕਰਕੇ ਮੰਨਣਾ ਚਾਹੀਦਾ ਹੈ।

ਗੁਰਪ੍ਰੀਤ ਸਿੰਘ ਮਹਿਰਾਜ , ਰਾਜਦੀਪ ਸਿੰਘ ਕਾਲਾ –ਸੀਨੀਅਰ ਆਗੂ ਆਮ ਆਦਮੀ ਪਾਰਟੀ- ਭਾਰਤ ਦੇ ਪ੍ਰਧਾਨ ਮੰਤਰੀ ਦੀ ਇਸ ਮੁਹਿੰਮ ਨਾਲ ਆਮ ਆਦਮੀ ਪ੍ਰੇਸ਼ਾਨੀ ਵਿੱਚ ਘਿਰ ਗਏ ਹਨ। ਲੋਕਾਂ ਦੇ ਵਿਆਹ ਸਮਾਗਮ ਤੇ ਬਿਮਾਰ ਵਿਅਕਤੀਆਂ ਦੇ ਇਲਾਜ ਲਈ ਖੱਜਲ ਹੋਣਾ ਪੈ ਰਿਹਾ ਹੈ। ਬਾਕੀ ਵੱਡੇ ਘਰਾਣਿਆਂ ਨੂੰ ਤਾਂ ਇਸ ਮੁਹਿੰਮ ਬਾਰੇ ਪਹਿਲਾ ਹੀ ਦੱਸਣ ਕਾਰਨ ਕਾਲਾ ਧਨ ਕਿਵੇ ਬਾਹਰ ਆਵੇਗਾ।

ਹਰਿੰਦਰ ਹਿੰਦਾ ਪ੍ਰਧਾਨ ਨਗਰ ਪੰਚਾਇਤ ਮਹਿਰਾਜ- ਮੋਦੀ ਜੀ ਦੀ ਇਹ ਮੁਹਿੰਮ ਸਲਾਘਾਯੋਗ ਕਦਮ ਹੈ ਜਿਸ ਨਾਲ ਕਾਲਾ ਧਨ ਬਾਹਰ ਆਵੇਗਾ।

ਅਸ਼ੋਕ ਸਚਦੇਵਾ ਪ੍ਰਧਾਨ ਰੈਡੀਮੇਡ ਜਨਰਲ ਐਸੋਸੀਏਸ਼ਨ ਪ੍ਰਧਾਨ- ਪ੍ਰਧਾਨ ਮੰਤਰੀ ਮੋਦੀ ਜੀ ਦੀ ਨੋਟ ਬੰਦ ਕਰਨ ਦੀ ਸਕੀਮ ਲੋਕਾਂ ਦੇ ਚੰਗੇ ਦਿਨ ਲਿਆਵੇਗੀ। ਕਾਲੇ ਧਨ ਵਾਲਿਆਂ ਨੂੰ ਇਸ ਦਾ ਵਿਰੋਧ ਹੋ ਸਕਦਾ ਹੈ ਪਰ ਆਮ ਬੰਦੇ ਲਈ ਫਾਇਦੇ ਮੰਦ ਹੋਵੇਗੀ।

ਸੰਦੀਪ ਵਰਮਾ ਪ੍ਰਧਾਨ ਸਹਾਰਾ ਗਰੁੱਪ ਪੰਜਾਬ- ਕਾਲੇ ਧਨ ਵਾਲਿਆਂ ਲਈ ਮੋਦੀ ਜੀ ਦੀ ਸਕੀਮ ਚੰਗੀ ਹੈ ਪਰ ਬੈਂਕਾਂ ਤੋਂ ਲੋਕਾਂ ਨੂੰ ਸਮੱਸਿਆਵਾ ਆ ਰਹੀਆਂ ਹਨ ਜਿੰਨਾਂ ਦਾ ਸਹੀ ਹੱਲ ਹੋਣਾ ਚਾਹੀਦਾ ਹੈ। ਬਾਕੀ ਕਾਲਾ ਧਨ ਬੇਨਾਮੀ ਸੰਪਤੀ ਚ ਜਿਆਦਾ ਲੱਗਿਆ ਹੋਇਆ ਹੈ ਜਿਸ ਤੇ ਵੀ ਕਾਰਵਾਈ ਚਾਹੀਦੀ ਹੈ।

ਹਰਪ੍ਰੀਤ ਸਿੰਘ ਦੁੱਗਲ ਐਡਵੋਕੇਟ ਫੂਲ ਅਦਾਲਤ-ਭਾਰਤ ਦੇ ਪ੍ਰਧਾਨ ਮੰਤਰੀ ਦੀ ਇਹ ਕਾਲਾ ਧਨ ਬਾਹਰ ਲਿਆਉਣ ਵਾਲੀ ਸਕੀਮ ਆਮ ਲੋਕਾਂ ਲਈ ਪ੍ਰੇਸ਼ਾਨੀਆਂ ਲੈ ਕੇ ਆਈ ਹੈ। ਕੋਈ ਵੀ ਧਨਾਂਢ ਵਿਅਕਤੀ ਅਜੇ ਤੱਕ ਆਮ ਲੋਕਾਂ ਵਾਗ ਬੈਂਕ ਦੀਆਂ ਕਤਾਰਾਂ ਵਿੱਚ ਦਿਖਾਈ ਨਾ ਦੇਣ ਕਈ ਸਵਾਲ ਖੜੇ ਕਰਦਾ ਹੈ। ਸਕੀਮਾਂ ਤਾ ਸਾਰੀਆਂ ਹੀ ਸਹੀ ਹੁੰਦੀਆਂ ਹਨ ਪਰ ਨੀਅਤ ਸਾਫ ਨਾਲ ਲਾਗੂ ਨਾ ਹੋਣ ਕਾਰਨ ਫੇਲ ਹੋ ਜਾਂਦੀਆਂ ਹਨ।

Share Button

Leave a Reply

Your email address will not be published. Required fields are marked *