ਆਮ ਆਦਮੀ ਪਾਰਟੀ ਵੱਲੋਂ ਸੀ ਐਮ ਦੀ ਕੁਰਸੀ ਲਈ ਕੋਈ ਪੰਜਾਬੀ ਚਿਹਰਾ ਹੀ ਹੋਵੇਗਾ

ss1

ਆਮ ਆਦਮੀ ਪਾਰਟੀ ਵੱਲੋਂ ਸੀ ਐਮ ਦੀ ਕੁਰਸੀ ਲਈ ਕੋਈ ਪੰਜਾਬੀ ਚਿਹਰਾ ਹੀ ਹੋਵੇਗਾ
84 ਦੇ ਦੰਗਿਆ ਤੋਂ ਇਲਾਵਾ ਮੈਂ ਹੋਰ ਕੋਈ ਕੇਸ ਨਹੀ ਲੜਾਂਗਾ–ਫੂਲਕਾ

27-mlp-004ਮੁੱਲਾਂਪੁਰ ਦਾਖਾ 27 ਸਤੰਬਰ (ਮਲਕੀਤ ਸਿੰਘ) ਅੱਜ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਤੋਂ ਉਮੀਦਵਾਰ ਐਚ ਐਸ ਫੂਲਕਾ ਦੇ ਚੋਣ ਦਫਤਰ ਵਿਖੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਸ੍ਰ ਹਰਵਿੰਦਰ ਸਿੰਘ ਫੂਲਕਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦਾ ਮੁੱਖ ਮੰਤਰੀ ਕੋਈ ਪੰਜਾਬੀ ਚਿਹਰਾ ਹੀ ਹੋਵੇਗਾ। ਜਿਸਦਾ ਨਵੰਬਰ-ਦਸੰਬਰ ਵਿੱਚ ਐਲਾਨ ਕੀਤਾ ਜਾਵੇਗਾ। ਜਦੋਂ ਉਨਾਂ ਪੁਛਿੱਆ ਕਿ ਪੰਜਾਬ ਦੇ ਤਤਕਾਲੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋਂ ਜਲੀਲ ਕਰਕੇ ਕੱਢ ਦੇਣਾ ਤਾਂ ਕੀ ਪਾਰਟੀ ਨੂੰ ਢਾਹ ਨਹੀ ਲੱਗੀ ਤਾਂ ਉਨਾਂ ਦਾ ਕਹਿਣਾ ਸੀ ਕਿ ਪਹਿਲਾ ਪਹਿਲਾ ਲੱਗੀ ਸੀ ਪਰ ਹੁਣ ਪਾਰਟੀ ਸੰਭਲ ਗਈ ਹੈ, ਉਸ ਨਾਲ ਗਏ ਵਲੰਟੀਅਰ ਮੁੜ ਵਾਪਸ ਪਰਤਣ ਲੱਗੇ ਹਨ। ਫੂਲਕਾ ਨੂੰ ਚੌਥੇ ਫਰੰਟ ਬਾਰੇ ਪੁਛਿਆ ਤਾਂ ਉਨਾਂ ਕਿਹਾ ਕਿ ਉਸਨੇ ਉਨਾਂ ਲੋਕਾਂ ਤੱਕ ਪਹੁੰਚ ਕੀਤੀ ਹੈ ਅਤੇ ਕਿਹਾ ਹੈ ਕਿ ਰਲਕੇ ਸਿਸਟਮ ਦੇ ਖਿਲਾਫ ਲੜੀਏ ਉਹ ਇਸ ਵਿਚਾਰ ਨਾਲ ਸਹਿਮਤ ਸਨ।
ਆਪ ਪਾਰਟੀ ਦੇ ਹੋਰ ਉਮੀਦਵਾਰ ਐਲਾਨਣ ਬਾਰੇ ਉਨਾਂ ਕਿਹਾ ਕਿ 32 ਉਮੀਦਵਾਰ ਦੀ ਲਿਸਟ ਪਹਿਲਾ ਆ ਗਈ ਹੈ, ਬਾਕੀ ਰਹਿੰਦੇ ਉਮੀਦਵਾਰਾਂ ਦੀ ਜਲਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਐਨ ਆਰ ਆਈ ਵੋਟਾਂ ਬਾਰੇ ਪੁਛਿਆ ਤਾਂ ਉਨਾਂ ਕਿਹਾ ਕਿ ਜਿਸ ਕੋਲ ਇੰਡੀਅਨ ਪਾਸਪੋਰਟ ਹੈ ਉਹ ਚੋਣ ਕਮਿਸ਼ਨ ਵੱਲੋਂ ਜਾਰੀ 6 ਨੰਬਰ ਫਾਰਮ ਭਰਕੇ ਵੋਟ ਬਣਾ ਸਕਦਾ ਹੈ, ਫਿਰ ਵੀ ਜੇ ਕਿਸੇ ਨੂੰ ਕੋਈ ਦਿਕਤ ਆਉਦੀ ਹੈ ਤਾਂ ਉਹ ਆਪ ਦੇ ਵਲੰਟੀਅਰ ਰਾਜ ਬੁੱਟਰ ਜਿਸਦਾ ਮੋਬਾਲਿ ਨੰਬਰ 98036-65251 ਤੇ ਸੰਪਰਕ ਕਰ ਸਕਦਾ ਹੈ। ਇੱਕ ਸਵਾਲ ਦਾ ਜਵਾਬ ਦਿੰਦਿਆ ਉਨਾਂ ਕਿਹਾ ਕਿ ਉਹ ਦਿੱਲੀ ਦੰਗਿਆ ਦੇ ਕੇਸਾਂ ਤੋਂ ਇਲਾਵਾ ਹੋਰ ਕੋਈ ਕੇਸ ਨਹੀ ਲੜੇਗਾ। ਉਨਾਂ ਕਿਹਾ ਕਿ ਦਿੱਲੀ ਦੰਗਿਆ ਦਾ ਕਥਿਤ ਦੋਸ਼ੀ ਟਾਈਟਲਰ ਵੱਲੋਂ ਉਸਨੂੰ ਜਾਨੋਂ ਮਾਰ ਦੀਆ ਧਮਕੀਆ ਮਿਲ ਰਹੀਆ ਹਨ, ਜੋ ਕਿ ਉਸਦੇ ਖਿਲਾਫ ਲੱਗਿਆ ਕੇਸ ਸੁਣਵਾਈ ਅਧੀਨ ਹੈ।
ਸ੍ਰ ਫੂਲਕਾ ਨੇ ਕਿਹਾ ਕਿ ਉਨਾਂ ਦੀ ਲੜਾਈ ਸਿਸਟਮ ਦੇ ਖਿਲਾਫ ਹੈ ਨਾ ਕਿ ਕਿਸੇ ਪਾਰਟੀ ਵਿਰੁੱਧ ਹੈ, ਉਨਾਂ ਹਲਕੇ ਦਾਖੇ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਹਾਲਾਤ ਬਦਤਰ ਹੋਣ ਬਾਰੇ ਕਿਹਾ ਕਿ ਸਕੂਲਾਂ ਵਿੱਚ ਪੜਾਈ ਬਿਲਕੁੱਲ ਮਿਆਰ ਨਿਵਾਣਾ ਵੱਲ ਜਾ ਰਿਹਾ ਹੈ , ਹਸਪਤਾਲਾਂ ਵਿੱਚ ਮਰੀਜਾਂ ਦਾ ਬੁਰਾ ਹਾਲ ਹੈ, ਨੌਜਵਾਨ ਨਸ਼ਿਆ ਵਿੱਚ ਗਲਤਾਨ ਹਨ, ਇਨਸਪੈਕਟਰੀ ਰਾਜ ਤੋਂ ਅੱਕ ਕੇ ਇੰਡਸਟਰੀ ਬਾਹਰ ਜਾ ਰਹੀ, ਥਾਣਿਆ ਵਿੱਚ ਪੀੜਤਾਂ ਦੇ ਕੇਸ ਦਰਜ ਨਹੀ ਹੁੰਦੇ, ਕਿਸਾਨੀ ਬਾਰੇ ਉਨਾਂ ਕਿਹਾ ਕਿ ਸਵਾਮੀਨਾਥਨ ਦੀ ਸਿਫਾਰਸਾਂ ਬਾਰੇ ਅਸੀ ਸਹਿਮਤ ਹਾਂ। ਇਸਦੀਆ ਬਹੁਤੀਆ ਸਿਫਾਰਸ਼ਾਂ ਨੂੰ ਵੀ ਲਾਗੂ ਕਰਾਂਗੇ।
ਇਸ ਮੌਕੇ ਦਫਤਰ ਇੰਚਾਰਜ ਪ੍ਰੋ. ਦਵਿੰਦਰ ਸਿੰਘ ਸਿੱਧੂ, ਸਰਪੰਚ ਅਮਰਜੋਤ ਸਿੰਘ ਬੱਦੋਵਾਲ, ਪੰਚ ਬਲੌਰ ਸਿੰਘ, ਮੈਡਮ ਮਨੀਸ਼ਾ ਸਿੰਘ, ਸੈਂਭੀ ਬੋਪਾਰਾਏ, ਰਾਜਵਿੰਦਰ ਸਿੰਘ ਗਰੇਵਾਲ, ਵਲੰਟੀਅਰ ਮੰਨੂੰ ਸ਼ਰਮਾਂ ਤੋਂ ਇਲਾਵਾ ਹੋਰ ਵੀ ਆਪ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *