ਆਮ ਆਦਮੀ ਪਾਰਟੀ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ

ss1

ਆਮ ਆਦਮੀ ਪਾਰਟੀ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ

30mnksng02

ਮੂਨਕ 30 ਸਤੰਬਰ (ਨਰੇਸ ਤਨੇਜਾ) ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਜਿਲ੍ਹਾ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਅਰੁਣ ਜਿੰਦਲ ਦੀ ਅਗੁਵਾਈ ਵਿੱਚ ਸ਼ਾਤਮਈ ਢੰਗ ਨਾਲ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਕੁੱਲਜਿੰਦਰ ਸਿੰਘ ਢੀਡਸਾਂ ਅਤੇ ਡਾਂ. ਕੁਲਦੀਪ ਸਿੰਘ ਚੁਨਾਗਰਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੌਏ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆ ਕੁਲਜਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਕੈਂਡਲ ਮਾਰਚ ਦਾ ਮੁੱਖ ਉਦੇਸ਼ ਸੁੱਤੀ ਪਈ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਜਗਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਕੋਈ ਕਾਨੂੰਨ ਨਹੀ ਹੈ। ਸਰਕਾਰ ਦੀ ਸ਼ੈਹ ਤੇ ਪੁਲਸ ਵੱਲੋ ਆਮ ਆਦਮੀ ਪਾਰਟੀ ਦੇ ਲੀਡਰਾ ਅਤੇ ਨੁੰਮਾਇੰਦਿਆ ਤੇ ਧੜਾਧੜ ਪਰਚੇ ਦਿੱਤੇ ਜਾ ਰਹੇ ਹਨ ਜੋ ਕਿ ਬਹੁੱਤ ਧੱਕੇਸ਼ਾਹੀ ਹੈ। ਇਸ ਵੇਲੇ ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀ ਲਗਾਤਾਰ ਹੋ ਰਹੀ ਬੇਅਦਬੀ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਜਿੰਮੇਵਾਰ ਹੈ।ਅਕਾਲੀ ਦਲ ਦੇ ਲੀਡਰ ਸ਼ਰੇਆਮ ਲੋਕਾ ਨਾਲ ਧੱਕੇਸ਼ਾਹੀ ਕਰ ਰਹੇ ਹਨ, ਪੰਜਾਬ ਵਿੱਚ ਸ਼ਰੇਆਮ ਸੰਤਾ ਮਹਾਤਮਾ ਤੇ ਹਮਲੇ ਹੋ ਰਹੇ ਹਨ। ਜਿਸ ਨੂੰ ਦੇਖਦਿਆ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਹੋ ਰਹੀ ਧੱਕੇਸ਼ਾਹੀ ਖਿਲਾਫ ਸ਼ਾਤਮਈ ਢੰਗ ਨਾਲ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ।ਇਸ ਮੌਕੇ ਮਾਸਟਰ ਭੌਲਾ ਸਿੰਘ,ਜੋਗੀ ਰਾਮ ਸੈਣੀ ਭੂਲਣ, ਕੁੱਕੀ ਲਦਾਲ , ਹਰਵਿੰਦਰ ਸਿੰਘ ਲਾਲਾ, ਮਦਨ ਲਾਲ, ਰਣਧੀਰ ਸਿੰਘ ਖਾਈ, ਮਨਜੀਤ ਸਿੰਘ ਮਾਂਡਵੀ, ਮੰਨੂ ਬਰੇਟੀਆ, ਮਨੀਸ਼ ਜੈਨ ਤੋ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *