ਆਮ ਆਦਮੀ ਪਾਰਟੀ ਵਰਕਰਾ ਨੇ ਸਾਈਕਲ ਰੈਲੀ ਕੱਢੀ

ss1

ਆਮ ਆਦਮੀ ਪਾਰਟੀ ਵਰਕਰਾ ਨੇ ਸਾਈਕਲ ਰੈਲੀ ਕੱਢੀ

21-rali-photoਗੜਸ਼ੰਕਰ, 21 ਸਤੰਬਰ (ਅਸ਼ਵਨੀ ਸ਼ਰਮਾ): ਆਮ ਆਦਮੀ ਪਾਰਟੀ ਗੜਸ਼ੰਕਰ ਵਲੋ ਨਸ਼ਾ ਮੁਕਤ ਪੰਜਾਬ ਮੁਹਿੰਮ ਹੇਠ ਲੋਕਾ ਅਤੇ ਵਿਸ਼ੇਸ ਤੋਰ ਤੇ ਨੋਜਵਾਨਾ ਵਿੱਚ ਨਸ਼ਿਆ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਹਲਕਾ ਗੜਸ਼ੰਕਰ ਦੇ ਪਿੰਡ ਸਮੁੰਦੜਾ ਤੋ ਮਾਹਿਲਪੁਰ ਤੱਕ ਸਾਈਕਲ ਰੈਲੀ ਕੱਢੀ ਗਈ। ਹਿੱਸਾ ਲੈਦੇ ਆਪ ਦੇ ਵਰਕਰਾ ਨੂੰ ਸੈਕਟਰ ਇੰਚਾਰਜ ਸ ਮਨਜੀਤ ਸਿੰਘ ਅਤੇ ਰਾਜਿੰਦਰ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਜੈ ਸਿੰਘ ਰੋੜੀ ਨੇ ਸੰਬੋਧਨ ਕਰਦਿਆ ਕਿਹਾ ਕਿਸਾਨਾ ਦੀ ਆਰਥਿਕ ਮੰਦਹਾਲੀ ਕਾਰਨ ਹੋ ਰਹੀਆ ਮੋਤਾ ਅਤੇ ਨੋਜਵਾਨਾ ਵਿੱਚ ਨਸ਼ਿਆ ਦੇ ਫੈਲੇ ਤੇਦੂਆ ਜਾਲ ਲਈ ਅਕਾਲੀ ਭਾਜਪਾ ਅਤੇ ਕਾਗਰਸ ਸਰਕਾਰਾ ਹੀ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਦੀ ਨੋਜਵਾਨੀ ਅਤੇ ਕਿਸਾਨੀ ਨੂੰ ਪਹਿਲ ਦੇ ਅਧਾਰ ਤੇ ਖੁਸ਼ਹਾਲ ਕਰਨ ਦੇ ਭਰਪੂਰ ਉਪਰਾਲੇ ਕੀਤੇ ਜਾਣਗੇ। ਐਨ ਆਰ ਆਈ ਵਿੰਗ ਦੇ ਇੰਚਾਰਜ ਗੋਨੀ ਖਾਬੜਾ ਨੇ ਨਾਅਰੇ ਲਗਾਉਦੇ ਹੋਏ ਕਿਹਾ ਨਾ ਭੂਕੀ ਨੂੰ ਨਾ ਦਾਰੂ ਨੂੰ ਵੋਟ ਪਾਉਣੀ ਝਾੜੂ ਨੂੰ ਨਾਅਰੇ ਲਗਾ ਕੇ ਲੋਕਾ ਨੂੰ ਜਾਗਰੂਕ ਕੀਤਾ। ਇਸ ਮੋਕੇ ਤੇ ਹਾਜਰ ਗੁਰਚਰਨ ਸਿੰਘ ਬਸਿਆਲਾ, ਸੁਖਵਿੰਦਰ ਸਿੰਘ ਸਰਪੰਚ ਮੁਗੋਵਾਲ ,ਚਰਨਜੀਤ ਸਿੰਘ ਚੰਨੀ , ਜਤਿੰਦਰ ਕੁਮਾਰ ਜੋਤੀ ਸਰਪੰਚ ਦੇਨੋਵਾਲ, ਬੀਬੀ ਕਮਲਜੀਤ ਕੋਰ ਅਤੇ ਹੋਰ ਭਾਰੀ ਗਿਣਤੀ ਵਿੱਚ ਆਪ ਵਰਕਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *