ਆਮ ਆਦਮੀ ਪਾਰਟੀ ਲੋਕਾਂ ਦੀ ਹਰ ਦੁੱਖ ਤਕਲੀਫ ਨੂੰ ਮਹਿਸੂਸ ਕਰਦੀ ਹੈ- ਗਰੋਵਰ

ss1

ਆਮ ਆਦਮੀ ਪਾਰਟੀ ਲੋਕਾਂ ਦੀ ਹਰ ਦੁੱਖ ਤਕਲੀਫ ਨੂੰ ਮਹਿਸੂਸ ਕਰਦੀ ਹੈ- ਗਰੋਵਰ
ਪਾਰਟੀ ਵੱਲੋਂ ਸਿਵਲ ਹਸਪਤਾਲ ਮੋਗਾ ਵਿੱਚ ਲਗਾਏ ਖੂਨਦਾਨ ਕੈਂਪ ਵਿੱਚ 90 ਯੂੂਨਿਟ ਖੂਨਦਾਨ

ਮੋਗਾ, 23 ਦਸੰਬਰ (ਸਭਾਜੀਤ ਪੱਪੂ, ਕੁਲਦੀਪ ਘੋਲੀਆ)-ਆਮ ਆਦਮੀ ਪਾਰਟੀ ਲੋਕਾਂ ਦੀ ਹਰ ਦੁੱਖ ਤਕਲੀਫ ਨੂੰ ਚੰਗੀ ਤਰਾਂ ਸਮਝਦੀ ਹੈ ਤੇ ਉਸ ਸਮੱਸਿਆ ਦਾ ਹੱਲ ਲਈ ਪਾਰਟੀ ਦੇ ਵਲੰਟੀਅਰ ਹਰ ਕੁਰਬਾਨੀ ਕਰਨ ਲਈ ਤਿਆਰ ਹਨ । ਇਹਨਾਂ ਵਿਚਾਰਾਂ ਦਾ ਪਗਟਾਵਾ ਆਮ ਆਦਮੀ ਪਾਰਟੀ ਦੇ ਮੋਗਾ ਤੋਂ ਉਮੀਦਵਾਰ ਐਡਵੋਕੇਟ ਰਮੇਸ਼ ਗਰੋਵਰ ਨੇ ਸਿਵਲ ਹਸਪਤਾਲ ਮੋਗਾ ਵਿਖੇ ਪਾਰਟੀ ਵੱਲੋਂ ਬਲੱਡ ਬੈਂਕ ਮੋਗਾ ਵਿਖੇ ਪੈਦਾ ਹੋਈ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਹਲਕਾ ਮੋਗਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਪਾਰਟੀ ਵਲੰਟੀਅਰਾਂ ਨੂੰ ਜਦ ਇਹ ਪਤਾ ਲੱਗਿਆ ਕਿ ਸਿਵਲ ਹਸਪਤਾਲ ਮੋਗਾ ਖੂਨ ਦੀ ਕਮੀ ਨਾਲ ਜੂਝ ਰਿਹਾ ਹੈ ਤੇ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਖੂਨ ਨਹੀਂ ਮਿਲ ਰਿਹਾ ਤਾਂ ਉਹਨਾਂ ਸਿਰਫ ਦੋ ਦਿਨਾਂ ਦੀ ਤਿਆਰੀ ਨਾਲ ਹੀ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਉਹਨਾਂ ਪਾਰਟੀ ਵਲੰਟੀਅਰਾਂ ਦੇ ਇਸ ਉਦਮ ਦੀ ਤਾਰੀਫ ਕਰਦਿਆਂ ਅੱਗੇ ਤੋਂ ਵੀ ਵਲੰਟੀਅਰਾਂ ਨੂੰ ਲੋਕ ਮੁੱਦਿਆਂ ਨਾਲ ਜੁੜੇ ਰਹਿਣ ਤੇ ਉਹਨਾਂ ਮੁੱਦਿਆਂ ਦੇ ਹੱਲ ਲਈ ਯਤਨ ਤੇਜ ਕਰਨ ਲਈ ਪੇਰਿਤ ਕੀਤਾ। ਇਸ ਮੌਕੇ ਪਾਰਟੀ ਆਬਜਰਵਰ ਕਰਮਜੀਤ ਲਾਂਬਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਾਰਟੀ ਵੱਲੋਂ ਜਿਸ ਤਰਾਂ ਦਿੱਲੀ ਵਿੱਚ ਹਰ ਵਰਗ ਦੇ ਲੋਕਾਂ ਨੂੰ ਮੁਫਤ ਦਵਾਈਆਂ, ਟੈਸਟ ਅਤੇ ਹਰ ਤਰਾਂ ਦਾ ਇਲਾਜ਼ ਮੁਫਤ ਮੁਹੱਈਆ ਕਰਵਾ ਰਹੀ ਹੈ, ਉਸੇ ਤਰਜ ਤੇ ਪੰਜਾਬ ਦੇ ਲੋਕਾਂ ਨੂੰ ਵੀ ਮੁਫਤ ਇਲਾਜ਼ ਦੀ ਸੁਵਿਧਾ ਦਿੱਤੀ ਜਾਵੇਗੀ ਅਤੇ ਪੰਜਾਬ ਵਿੱਚ ਪੂਰੇ ਦੇਸ਼ ਨਾਲੋਂ ਵੱਧ ਵਸੂਲੀਆਂ ਜਾ ਰਹੀਆਂ ਟੈਸਟ ਫੀਸਾਂ ਤੇ ਵੀ ਵਿਚਾਰ ਕਰਕੇ ਤੁਰੰਤ ਵਾਪਿਸ ਲਵੇਗੀ । ਇਸ ਮੌਕੇ ਐਡਵੋਕੇਟ ਨਰਿੰਦਰਪਾਲ ਸਿੰਘ ਚਾਹਲ ਨੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਹਨਾਂ ਨੂੰ ਨਿਯਮਿਤ ਰੂਪ ਵਿੱਚ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰਦੇ ਰਹਿਣ ਲਈ ਪੇਰਿਤ ਕੀਤਾ । ਇਸ ਮੌਕੇ 90 ਦੇ ਕਰੀਬ ਪਾਰਟੀ ਵਲੰਟੀਅਰਾਂ ਨੇ ਖੂਨਦਾਨ ਕੀਤਾ, ਜਿਨਾਂ ਨੂੰ ਪਾਰਟੀ ਅਹੁਦੇਦਾਰਾਂ ਵੱਲੋਂ ਬੈਜ਼ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਪਬੰਧ ਕੀਤਾ ਗਿਆ । ਇਸ ਮੌਕੇ ਜਾਇੰਟ ਸੈਕਟਰੀ ਯੂਥ ਵਿੰਗ ਪੰਜਾਬ ਅਮਿਤ ਪੁਰੀ, ਸੰਜੇ ਕੁਮਾਰ, ਅਨਿਲ ਸ਼ਰਮਾ, ਹਰਸ਼ ਸ਼ਰਮਾ, ਤਰਵਿੰਦਰ ਸਿੰਘ ਰਾਜਾ, ਸੁਖਦੀਪ ਧਾਮੀ, ਨਛੱਤਰ ਸਿੰਘ ਮੱਲੀ, ਭੁਪਿੰਦਰ ਸਿੰਘ, ਦੇਵੀ ਦਿਆਲ, ਨਰੇਸ਼ ਚਾਵਲਾ, ਜਗਦੇਵ ਸਿੰਘ ਸੈਕਟਰੀ ਨੈਸਲੇ ਇੰਪਲਾਈਜ਼ ਯੂਨੀਅਨ, ਪਰਦੀਪ ਸ਼ਰਮਾ ਨੈਸਲੇ, ਅਮਨ ਰੱਖਰਾ, ਸਮਾਜ ਸੇਵਾ ਸੁਸਾਇਟੀ ਦੇ ਪਧਾਨ ਗੁਰਸੇਵਕ ਸੰਨਿਆਸੀ, ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਦੇ ਪਧਾਨ ਗੁਰਨਾਮ ਸਿੰਘ ਲਵਲੀ, ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਪਧਾਨ ਗੋਕਲ ਚੰਦ ਬੁੱਘੀਪੁਰਾ, ਡੇਰਾ ਸੱਚਾ ਸੌਦਾ ਡੋਨਰ ਕਲੱਬ ਦੇ ਪਧਾਨ ਵਿੱਕੀ ਜੀ, ਸਾਂਝ ਵੈਲਫੇਅਰ ਕਲੱਬ ਮੋਗਾ ਦੇ ਪਧਾਨ ਗਗਨ ਰਾਮੂਵਾਲੀਆ, ਬਲੱਡ ਬੈਂਕ ਮੋਗਾ ਦੇ ਇੰਚਾਰਜ ਡਾ. ਸੁਮੀ ਗੁਪਤਾ, ਸਟੀਫਨ ਸਿੱਧੂ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *