ਆਮ ਆਦਮੀ ਪਾਰਟੀ ਨੇ ਦੇਸ਼ ਦੀ ਰਾਜਨੀਤੀ ਵਿੱਚ ਲਿਆਂਦੀ ਨਵੀਂ ਕ੍ਰਾਂਤੀ -:ਰਣਜੀਤ ਚੀਮਾ

ss1

ਆਮ ਆਦਮੀ ਪਾਰਟੀ ਨੇ ਦੇਸ਼ ਦੀ ਰਾਜਨੀਤੀ ਵਿੱਚ ਲਿਆਂਦੀ ਨਵੀਂ ਕ੍ਰਾਂਤੀ -:ਰਣਜੀਤ ਚੀਮਾ

ਪੱਟੀ 17 ਦਸਬੰਰ (ਅਵਤਾਰ ਸਿੰਘ ਢਿੱਲੋਂ) ਆਮ ਆਦਮੀ ਪਾਰਟੀ ਨੇ ਪੰਜਾਬ ਦੀ ਹੀ ਨਹੀ ਬਲਕਿ ਦੇਸ਼ ਦੀ ਰਾਜਨੀਤੀ ਵਿੱਚ ਨਵੀ ਕ੍ਰਾਂਤੀ ਲਿਆਂਦੀ ਹੈ,ਜਿਸ ਦਾ ਅਨੰਦ ਲੋਕ ਆਉਣ ਵਾਲੇ ਸਮੇਂ ਵਿੱਚ ਲੋਕ ਪੱਖੀ ਕੰਮਾ ਅਤੇ ਸਕੀਮਾ ਦੇ ਰੂਪ ਵਿੱਚ ਮਾਨਣਗੇ।ਇਹ ਵਿਚਾਰ ਆਮ ਆਦਮੀ ਪਾਰਟੀ ਦੇ ਹਲਕਾ ਪੱਟੀ ਤੋਂ ਉਮੀਦਵਾਰ ਰਣਜੀਤ ਸਿੰਘ ਚੀਮਾ ਨੇ ਆਪਣੀ ਚੋਣ ਮੁਹਿੰਮ ਦੌਰਾਨ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰਾਜ ਕਰਨ ਵਾਲੀਆਂ ਆਲਕੀ ਦਲ ਅਤੇ ਕਾਂਗਰਸ ਪਾਰਟੀਆ ਨੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੁਝ ਨਹੀ ਕੀਤਾ।ਇਨ੍ਹਾਂ ਦੋਨੋ ਹੀ ਪਾਰਟੀਆਂ ਨੇ ਸਾਡੇ ਪਾਣੀ ਖੋਹੇ,ਜਵਾਨੀ ਬਰਬਾਦ ਕੀਤੀ,ਸਿੱਖਿਆ ਦਾ ਨਾਸ਼ ਕੀਤਾ ਇੱਥੋ ਤੱਕ ਪੂਰੇ ਸੂਬੇ ਨੂੰ ਤਬਾਹ ਕਰਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਦੇ ਭਲੇ ਲਈ ‘ਆਪ’ ਤੋਂ ਆਸ ਰੱਖ ਰਹੇ ਹਨ।ਸ: ਚੀਮਾ ਨੇ ਕਿਹਾ ਕਿ ਸੂਬੇ ਵਿਚ ਹਰ ਪਾਸੇ ਗੰਡਾਗਰਦੀ ਹੈ,ਨੌਜਵਾਨ ਬੇਰੋਜ਼ਗਾਰ ਹੈ,ਕਿਸਾਨ ਕਰਜੇ ਦੀ ਭਾਰੀ ਪੰਡ ਕਾਰਨ ਜੀਵਨ ਲੀਲਾ ਸਮਾਪਤ ਕਰ ਰਹੇ ਹਨ,ਨਸ਼ਾਖੋਰੀ ਵੱਧ ਗਈ ਹੈ ਪਰ ਸੂਬਾ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀ ਹੈ। ਚੀਮਾ ਨੇ ਲੋਕਾਂ ਨਾਲ ਵਾਆਦਾ ਕੀਤਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਹਰ ਸਮੱਸਿਆ ਦਾ ਪੂਰਨ ਹੱਲ ਕੀਤਾ ਜਾਵੇਗਾ। ਇਸ ਮੌਕੇ ਬਲਜਿੰਦਰ ਸਿੰਘ, ਬਲਜੀਤ ਸਿੰਘ ਅਜ਼ਾਦ, ਗੁਰਪ੍ਰੀਤ ਸਿੰਘ ਲਾਲ, ਅੰਗਰੇਜ ਸਿੰਘ, ਜੈਮਲ ਸਿੰਘ,ਹਰਜੀਤ ਸਿੰਘ, ਰਜਿੰਦਰ ਸਿੰਘ ਆਦਿ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *