ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿੱਟੀ ਨੇ ਘਰ ਘਰ ਜਾ ਕੇ ਵੋਟਾਂ ਮੰਗੀਆਂ

ss1

ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿੱਟੀ ਨੇ ਘਰ ਘਰ ਜਾ ਕੇ ਵੋਟਾਂ ਮੰਗੀਆਂ
ਲੋਕਾਂ ਨੂੰ ਪੰਜਾਬ ਵਿੱਚ ਆਪ ਦੀ ਸਰਕਾਰ ਲਿਆਉਣ ਦੀ ਕੀਤੀ ਅਪੀਲ

ਰਾਮਪੁਰਾ ਫੂਲ, 20 ਦਸੰਬਰ, (ਕੁਲਜੀਤ ਸਿੰਘ ਢੀਂਗਰਾ) ਰਾਮਪੁਰਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਸੇਲਬਰਾਹੀਆ ਨੇ ਘਰ ਘਰ ਜਾ ਕੇ ਵੋਟਾ ਮੰਗੀਆਂ। ਆਪ ਦੇ ਉਮੀਦਵਾਰ ਨਾਲ ਨੌਜਵਾਨਾਂ ਦਾ ਵੱਡਾ ਕਾਫਲਾ ਸੀ। ਉਹਨਾਂ ਨੇ ਅੱਜ ਘਰਾਂ ਤੋਂ ਇਲਾਵਾ ਸਹਿਰ ਦੇ ਸਾਰੇ ਬਜਾਰਾ ਦੀਆਂ ਦੁਕਾਨਾਂ ਤੇ ਜਾ ਕੇ ਵੋਟਾਂ ਦੀ ਮੰਗ ਕੀਤੀ ਅਤੇ ਪੰਜਾਬ ਦੀਆਂ ਦੋਨੋ ਰਵਾਇਤੀ ਪਾਰਟੀਆਂ ਅਕਾਲੀਆਂ ਦਲ ਤੇ ਕਾਂਗਰਸ ਤੋਂ ਖਹਿੜਾ ਛੁੜਾ ਕੇ ਆਪ ਪਾਰਟੀ ਦੇ ਹੱਥ ਮਜਬੂਤ ਕਰ ਕੇ ਪੰਜਾਬ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦੀ ਅਪੀਲ ਕੀਤੀ । ਇਸ ਮੌਕੇ ਬਿੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਲੋਕ ਧੜਾ ਧੜ ਸਾਮਲ ਹੋ ਰਹੇ ਹਨ ਖਾਸ ਕਰ ਪਾਰਟੀ ਵਿੱਚ ਯੂਥ ਵਰਗ ਦਾ ਸਾਮਲ ਹੋਣਾ ਪਾਰਟੀ ਦੀ ਲੋਕਪ੍ਰਿਅਤਾ ਨੂੰ ਦਰਸਾਉਂਦਾ ਹੈ।

        ਇਸ ਮੌਕੇ ਉਨਾਂ ਨਾਲ ਪਾਰਟੀ ਦੇ ਰਾਮਪੁਰਾ ਸਰਕਲ ਅੱਠ ਦੇ ਇੰਚਾਰਜ ਗੋਪਾਲ ਕੈਂਥ , ਆਪ ਵਰਕਰ ਤੇ ਪ੍ਰੱਸਿਧ ਸਮਾਜ ਸੇਵੀ ਸੁਰੇਸ ਸੁੰਦਰੀ ਗੁਪਤਾ, ਰੂਬੀ ਬਰਾੜ, ਐਡਵੋਕੇਟ ਹਨੀ ਦੁੱਗਲ , ਅਮਨ ਗਾਂਧੀ, ਰੁਪਿੰਦਰ ਸਿੰਘ , ਜਸਵਿੰਦਰ ਸਿੰਘ ਖਾਲਸਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *