ਆਮ ਆਦਮੀ ਪਾਰਟੀ ਦੀ ਸੂਚੀ ‘ਤੇ ਹਰਸਿਮਰਤ ਬਾਦਲ ਦਾ ਬਿਆਨ, ਸੱਤਾ ਦੇ ਸੁਪਨੇ ਨਾ ਦੇਖੇ ‘ਆਪ’

ss1

ਆਮ ਆਦਮੀ ਪਾਰਟੀ ਦੀ ਸੂਚੀ ‘ਤੇ ਹਰਸਿਮਰਤ ਬਾਦਲ ਦਾ ਬਿਆਨ, ਸੱਤਾ ਦੇ ਸੁਪਨੇ ਨਾ ਦੇਖੇ ‘ਆਪ’

5-33ਬਠਿੰਡਾ (ਗੁਰਜੰਟ ਸਿੰਘ ਨਥੇਹਾ): ਆਮ ਆਦਮੀ ਪਾਰਟੀ ਵਲੋਂ 2017 ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੱਡਾ ਹਮਲਾ ਕੀਤਾ ਹੈ। ਬੀਬੀ ਬਾਦਲ ਨੇ ਕਿਹਾ ਹੈ ਕਿ ਜਿਹੜੇ ਸੁਪਨੇ ਆਮ ਆਦਮੀ ਪਾਰਟੀ ਪੰਜਾਬ ‘ਚ ਸਰਕਾਰ ਬਣਾਉਣ ਦੇ ਦੇਖ ਰਹੀ ਹੈ, ਉਹ ਕਦੇ ਪੂਰੇ ਨਹੀਂ ਹੋਣਗੇ। ਹਰਸਿਮਰਤ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਹਰਸਿਮਰਤ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਨਾ ਤਾਂ ਪੰਜਾਬ ਦੇ ਸੱਭਿਆਚਾਰ ਦੇ ਬਾਰੇ ‘ਚ ਕੋਈ ਜਾਣਕਾਰੀ ਹੈ ਅਤੇ ਨਾ ਹੀ ਪੰਜਾਬ ਦੇ ਬਾਰੇ ‘ਚ, ਇਹ ਪਾਰਟੀ ਪੰਜਾਬ ‘ਚੋਂ ਖਤਮ ਹੋ ਜਾਵੇਗੀ। ‘ਆਪ’ ‘ਤੇ ਸ਼ਬਦੀ ਹਮਲਾ ਕਰਦੇ ਹੋਏ ਹਰਸਿਮਰਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ ਦਿੱਲੀ ਵਿਚ ਸਰਕਾਰ ਬਣਾ ਕੇ ਦਿੱਲੀ ਵਾਸੀਆਂ ਲਈ ਕੁਝ ਨਹੀਂ ਕਰ ਸਕੀ ਤਾਂ ਇਹ ਪੰਜਾਬ ਵਿਚ ਪੰਜਾਬੀਆਂ ਦਾ ਕੀ ਭਲਾ ਕਰੇਗੀ।
ਦੁਰਗੇਸ਼ ਪਾਠਕ ਵਲੋਂ ਪੰਜਾਬ ਦੇ ਸਿੱਖਾਂ ਦੇ ਬਾਰੇ ‘ਚ ਕੀਤੀ ਗਈ ਟਿੱਪਣੀ ‘ਤੇ ਹਰਸਿਮਰਤ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦੀ ਸੋਚ ਨੂੰ ਦਰਸਾਉਂਦੀਆਂ ਹਨ। ਬੀਬੀ ਬਾਦਲ ਨੇ 2017 ਦੀਆਂ ਚੋਣਾਂ ਵਿਚ ਤੀਜੀ ਵਾਰ ਵੀ ਅਕਾਲੀ-ਭਾਜਪਾ ਸਰਕਾਰ ਬਨਣ ਦਾ ਦਾਅਵਾ ਕੀਤਾ ਹੈ।

Share Button

Leave a Reply

Your email address will not be published. Required fields are marked *