ਆਮ ਆਦਮੀ ਪਾਰਟੀ ਦੀ ਮੀਟਿੰਗ ਗਾਜੀਆਣੇ ਵਿਖੇ ਹੋਈ

ss1

ਆਮ ਆਦਮੀ ਪਾਰਟੀ ਦੀ ਮੀਟਿੰਗ ਗਾਜੀਆਣੇ ਵਿਖੇ ਹੋਈ

23-9gholia-01ਨਿਹਾਲ ਸਿੰਘ ਵਾਲਾ, 23 ਸਤੰਬਰ ( ਕੁਲਦੀਪ ਘੋਲੀਆ/ ਸਭਾਜੀਤ ਪੱਪੂ): ਆਮ ਆਦਮੀ ਪਾਰਟੀ ਹਲਕਾ ਨਿਹਾਲ ਸਿੰਘ ਵਾਲਾ ਦੇ ਆਗੂਆਂ ਵਲੋਂ ਪਿੰਡ-ਪਿੰਡ ਜਾ ਕਿ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਉਹ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾ ਰਹੇ ਹਨ । ਇਸ ਲੜੀ ਤਹਿਤ ਹੀ ਨਜਦੀਕੀ ਪਿੰਡ ਗਾਜੀਆਣਾ ਵਿਖੇ ਆਗੂਆਂ ਵਲੋਂ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ । ਇਸ ਸਮੇਂ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਦੋ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀਆਂ ਨੇ ਪੰਜਾਬ ਨੂੰ ਲੁੱਟਣ ਤੋਂ ਸਵਾਏ ਕੁੱਝ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨੇ ਹੀ ਪਾਰਟੀਆਂ ਦੀ ਸੱਤਾ ਵਿੱਚ ਆਉਣ ਦੀਆਂ ਵਾਰੀਆਂ ਬੰਨੀਆਂ ਹਨ, ਉਨ੍ਹਾਂ ਕਿਹਾ ਕਿ ਇਹ ਦੋਨੇ ਹੀ ਪਾਰਟੀਆਂ ਦੇ ਆਗੂ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਮੂਰਖ ਬਣਾਕੇ ਸੱਤਾ ਪ੍ਰਾਪਤੀ ਕਰਦੇ ਆ ਰਹੇ ਹਨ, ਪਰ ਹੁਣ ਪੰਜਾਬ ਦੇ ਲੋਕ
ਸਭ ਸਚਾਈ ਜਾਣ ਚੁੱਕੇ ਹਨ, ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਨ੍ਹਾਂ ਗੁੰਮਰਾਹ ਕਰਨੀਆਂ ਪਾਰਟੀਆਂ ਦੇ ਪਿੱਛੇ ਲੱਗ ਕਿ ਪੰਜਾਬ ਨੂੰ ਤਬਾਹੀ ਵੱਲ ਨਹੀਂ ਲੈ ਕਿ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਨੂੰ ਬਚਾਉਣਾ ਚਹੁੰਦੇ ਹਨ ਇਸ ਲਈ ਪੰਜਾਬ ਦੇ ਲੋਕਾਂ ਨੂੰ ਪੰਜਾਬ ਬਚਣ ਦੀ ਆਸ ਸਿਰਫ ਆਮ ਆਦਮੀ ਪਾਰਟੀ ਤੋਂ ਬਚੀ ਹੈ । ਇਸ ਲਈ 2017 ‘ਚ ਪੰਜਾਬ ਦੇ ਲੋਕ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣੀ ਚਹੁੰਦੇ ਹਨ । ਇਸ ਸਮੇਂ ਹਨੀ ਸੈਦੋਕੇ, ਜਗਵੰਤ ਬੈਂਸ, ਜੱਸੀ ਸੈਦੋਕੇ, ਕਰਨਵੀਰ ਸਿੰਘ, ਗਮਦੂਰ ਸਿੰਘ, ਸੋਨੂੰ, ਕਮਲ ਸਿੰਘ, ਸੁਖਮੰਦਰ ਸਿੰਘ ਆਦਿ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ ।

Share Button

Leave a Reply

Your email address will not be published. Required fields are marked *