ਆਮ ਆਦਮੀ ਪਾਰਟੀ ਦਾ ਹਾਲ ਨਵ ਵਿਆਹੀ ਦੁਲਹਨ ਵਰਗਾ- ਪਰਮਜੀਤ ਕੌਰ ਗੁਲਸ਼ਨ

ss1

ਆਮ ਆਦਮੀ ਪਾਰਟੀ ਦਾ ਹਾਲ ਨਵ ਵਿਆਹੀ ਦੁਲਹਨ ਵਰਗਾ- ਪਰਮਜੀਤ ਕੌਰ ਗੁਲਸ਼ਨ
2017 ਦੀਆਂ ਚੋਣਾਂ ‘ਚ ਯੂਥ ਵਿੰਗ ਅਹਿਮ ਭੂਮਿਕਾ ਨਿਭਾਏਗਾ- ਗੁਲਸ਼ਨ

28-29ਤਲਵੰਡੀ ਸਾਬੋ, 26 ਜੂਨ (ਗੁਰਜੰਟ ਸਿੰਘ ਨਥੇਹਾ)- ਸਾਬਕਾ ਮੈਂਬਰ ਪਾਰਲੀਮੈਟ ਅਤੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਪਰਮਜੀਤ ਕੋਰ ਗੁਲਸਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤੁਲਨਾ ਨਵੀਂ ਵਿਆਹੀ ਦੁਲਹਨ ਨਾਲ ਕਰਦੇ ਕਿਹਾ ਕਿ ਜਿਸ ਤਰ੍ਹਾਂ ਨਵੀ ਵਿਆਹੀ ਦਿਖਾਵਾ ਵੱਧ ਕਰਦੀ ਹੈ ਤੇ ਕੰਮ ਘੱਟ ਕਰਦੀ ਹੈ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੀ ਕੁੱਝ ਅਜਿਹਾ ਹੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਬੀਬੀ ਗੁਲਸ਼ਨ ਇਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹਲਕਾ ਬਠਿੰਡਾ ਦਿਹਾਤੀ ਦੇ ਨਵ ਨਿਯੁਕਤ ਯੂਥ ਅਹੁਦੇਦਾਰਾਂ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕਰ ਲਈ ਆਏ ਹੋਏ ਸਨ ਜਿੰਨ੍ਹਾਂ ਅਹੁਦੇਦਾਰਾਂ ਸਮੇਤ ਤਖਤ ਸਾਹਿਬ ਵਿਖੇ ਪਾਰਟੀ ਦੀ ਚੜਦੀ ਕਲਾਂ ਅਤੇ 2017 ਵਿੱਚ ਮੁੜ ਅਕਾਲੀ ਦਲ ਦੀ ਸਰਕਾਰ ਬਣਨ ਦੀ ਅਰਦਾਸ ਕੀਤੀ। ਤਖਤ ਸਾਹਿਬ ਦੇ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇੇ ਸਨਮਾਨਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਗੁਲਸ਼ਨ ਨੇ ਕਿਹਾ ਕਿ 2017 ਦੀਆਂ ਚੋਣਾਂ ਦੋਰਾਨ ਯੂਥ ਵਿੰਗ ਦੇ ਮੁੜ ਅਕਾਲੀ ਭਾਜਪਾ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਬੀਬੀ ਗੁਲਸਨ ਨੇ ਆਮ ਆਦਮੀ ਪਾਰਟੀ ਨੂੰ ਡਰਾਮੇਬਾਜ਼ ਦੱਸਦੇ ਹੋਏ ਕਿਹਾ ਕਿ ਇਹ ਕਹਿੰਦੇ ਕੁੱਝ ਹੋਰ ਤੇ ਕਰਦੇ ਕੁੱਝ ਹੋਰ ਹਨ। ਉਨ੍ਹਾਂ ਕਿਹਾ ਕਿ ਅਸੀਂ ਅਜਿਹੀ ਪਾਰਟੀ ਤੋਂ ਕੀ ਉਮੀਦ ਰੱਖ ਸਕਦੇ ਹਾਂ ਜੋ ਜਿੰਨ੍ਹਾਂ ਦੇ ਐਮਐਲਏ ਨਿੱਤ ਨਵੇਂ ਦੋਸ਼ਾਂ ਹੇਠ ਜ਼ੇਲ੍ਹਾਂ ਵਿੱਚ ਜਾ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਦਿੱਲੀ ਦੇ ਲੋਕ ਤਾਂ ਆਪ ਦੇ ਥੋਖੇ ਵਿੱਚ ਆ ਗਏੇ ਪਰ ਪੰਜਾਬ ਵਾਸੀ ਇੰਨ੍ਹਾਂ ਦੀ ਅਸਲੀਅਤ ਤੋਂ ਭਲੀ-ਭਾਂਤੀ ਜਾਣੂੰ ਹੋ ਚੁੱਕੇ ਹਨ ਤੇ ਇੰਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਰ ਤੋਂ ਅਕਾਲੀ-ਭਾਜਪਾ ਦੀ ਸਰਕਾਰ ਹੀ ਬਣੇਗੀ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਤੇ ਹਰਜਗਜੀਤ ਸਿੰਘ ਬਿੱਟੀ, ਮੀਤ ਪ੍ਰਧਾਨ ਜਤਿੰਦਰ ਸਿੰਘ ਰੋਮੀ ਤੇ ਗੁਰਵਿੰਦਰ ਸਿੰਘ, ਜਥੇਬੰਦਕ ਸਕੱਤਰ ਇਕਬਾਲ ਸਿੰਘ ਪ੍ਰਧਾਨ ਤੇ ਇਕਬਾਲ ਸਿੰਘ ਸਾਬਕਾ ਸਰਪੰਚ, ਜਨਰਲ ਸਕੱਤਰ ਪਰਮਜੀਤ ਸਿੰਘ ਪੰਮਾ, ਸਕੱਤਰ ਗੁਰਸੇਵਕ ਸਿੰਘ ਤੇ ਗੁਰਮੀਤ, ਸਰਕਲ ਪ੍ਰਧਾਨ ਹਰਤੇਜ ਸਿੰਘ ਕੋਟਫੱਤਾ ਤੇ ਖੇਤਾ ਸਿੰਘ ਬੰਬੀਹਾ ਪ੍ਰਧਾਨ ਨੰਦਗੜ੍ਹ ਤੋਂ ਇਲਾਵਾ ਜ਼ਿਲ੍ਹਾ ਯੂਥ ਪ੍ਰਧਾਨ ਸੁਖਬੀਰ ਸਿੰਘ ਜੱਸੀ ਪੌ ਵਾਲੀ, ਗੁਰਦੀਪ ਸਿੰਘ ਕੋਟਸ਼ਮੀਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬੀਬੀ ਜੋਗਿੰਦਰ ਕੌਰ ਐਸਜੀਪੀਸੀ ਮੈਂਬਰ, ਜਥੇਦਾਰ ਜਗਸੀਰ ਸਿੰਘ ਬੱਲੂਆਣਾ, ਰਣਜੀਤ ਕੌਰ, ਗੁਰਮੀਤ ਸਿੰਘ ਆਈਟੀ ਵਿੰਗ, ਮੱਖਣ ਸਿੰਘ ਗਹਿਰੀ ਬੁੱਟਰ, ਗੁਰਜੀਤ ਸਿੰਘ ਗੋਰਾ, ਨਿਰਮਲਜੀਤ ਨਿੰਮਾ, ਰੇਸ਼ਮ ਸਿੰਘ, ਸੰਦੀਪ ਸਿੰਘ, ਗੁਰਜੀਤ ਸਿੰਘ, ਗੁਰਬਚਨ ਸਿੰਘ ਬੰਬੀਹਾ, ਰਣਜੀਤ ਪਥਰਾਲਾ, ਗੁਰਚਰਨ ਸਿੰਘ ਉਪ ਚੇਅਰਮੈਨ, ਦੀਪਇੰਦਰ ਸਿੰਘ, ਪਰਮਜੀਤ ਸਿੰਘ, ਗੁਰਮੇਲ ਸਿੰਘ, ਬਲਜਿੰਦਰ ਸਿੰਘ, ਭੋਲਾ ਸਿੰਘ ਗੁਲਾਬਗੜ੍ਹ ਆਦਿ ਮੌਜੂਦ ਸਨ।

ਕੈਪਸ਼ਨ: ਤਖਤ ਸਾਹਿਬ ‘ਤੇ ਨਤਮਸਤਕ ਹੋਣ ਤੋਂ ਬਾਅਦ ਇੱਕ ਯਾਦਗਾਰੀ ਤਸਵੀਰ ਕਰਵਾਉਂਦੇ ਨਵ ਨਿਯੁਕਤ ਅਹੁਦੇਦਾਰ।

Share Button

Leave a Reply

Your email address will not be published. Required fields are marked *