Fri. Jul 19th, 2019

ਆਮ ਆਦਮੀ ਪਾਰਟੀ ਦਾ ਫੰਡ ਰੇਜਿੰਗ ਮੈਰੀਲੈਂਡ ਏਰੀਏ ‘ਚ ਪ੍ਰਭਾਵਸ਼ਾਲੀ ਹੋ ਕੇ ਨਿਬੜਿਆਂ

ਆਮ ਆਦਮੀ ਪਾਰਟੀ ਦਾ ਫੰਡ ਰੇਜਿੰਗ ਮੈਰੀਲੈਂਡ ਏਰੀਏ ‘ਚ ਪ੍ਰਭਾਵਸ਼ਾਲੀ ਹੋ ਕੇ ਨਿਬੜਿਆਂ

ਵਾਸ਼ਿੰਗਟਨ,15 ਦਸੰਬਰ ( ਰਾਜ ਗੋਗਨਾ) ਬੀਤੇ ਦਿਨ ਆਮ ਆਦਮੀ ਪਾਰਟੀ ਦੇ ਮੈਟਰੋਪੁਲਿਟਨ ਡੀ ਸੀ ਏਰੀਏ ਦੇ ਅਹੁੱਦੇਦਾਰਾਂ ਵੱਲੋ ਪਾਰਟੀ ਦਾ ਇਕ ਸਮਾਗਮ ਮੈਰੀਲੈਂਡ ਦੇ ਬੁਦਸਟਾ ਵਿਖੇ ਰੱਖਿਆਂ ਗਿਆ,ਜਿਥੇ ਪਾਰਟੀ ਦਾ ਇੱਕਠ ਜੁਟਾਉਣ ਲਈ ਉਹਨਾਂ ਦੇ ਮੰਨੌਰੰਜਨ ਲਈ ਪੰਜਾਬੀ ਲੋਕ ਗਾਇਕ ਸਰਬਜੀਤ ਚੀਮਾ ਨੂੰ ਪ੍ਰਵਾਸੀਆਂ ਦੇ ਰੂਬਰੂ ਕੀਤਾ, ਜਿਸ ਨੇ ਆਪਣੇ ਗੀਤਾਂ ਰਾਹੀ ਖੂਬ ਰੰਗ ਬੰੰਨਿਆਂ,ਇਹ ਸਮਾਗਮ ਪਾਰਟੀ ਲਈ ਪੰਜਾਬ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾ ਨੂੰ ਲੈ ਕੇ ਫੰਡ ਇੱਕਠਾ ਕਰਨ ਲਈ ਉਲੀਕਿਆਂ ਤੇ ਇਕ ਲੱਖ ਡਾਲਰ ਦਾ ਟੀਚਾ ਵੀ ਮਿੱਥਿਆਂ ਗਿਆ,ਜਿਕਰਯੋਗ ਹੈ ਕਿ ਇਹ ਸਮਾਗਮ ਆਨ ਲਾਇਨ ਸੁਵਿਧਾ ਰਾਹੀ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਪੜਿਆ ਗਿਆ ਅਤੇ ਉਹਨਾਂ ਵੱਲੋਂ ਪੰਜਾਬ ਨਸ਼ਾ ਮੁਕਤ ਕਰਨ,ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਇਕ ਮਹੀਨੇ ਵਿਚ ਸੁਧਾਰਨ ਅਤੇ ਪੰਜਾਬ ਦੀ ਨੁਹਾਰ ਬਦਲਣ ਦੀ ਗੱਲ ਕਹੀ ਗਈ ਅਤੇ ਕਿਹਾ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਪ੍ਰਵਾਸੀ ਦਿਲ ਖੋਲ ਕੇ ਪਾਰਟੀ ਦੀ ਮੱਦਦ ਕਰਨ ਕਿਉਕਿ ਪ੍ਰਵਾਸੀਆਂ ਦੀ ਗੱਲ ਦਾ ਬੜਾ ਮਹੱਤਵ ਹੁੰਦਾ ਹੈ। ਸਕਾਇਪ ਤੇ ਗੱਲਬਾਤ ਕਰਦਿਆਂ ਸੀਨੀਅਰ ਨੇਤਾ ਐਚ ਐਸ ਫੂਲਕਾ ਅਤੇ ਸੀਨੀਅਰ ਜਰਨਲਿਸਟ ਕੰਵਰ ਸੰਧੂ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਇੰਚਾਰਜ ਨੇ ਕਿਹਾ ਕਿ ਪ੍ਰਵਾਸੀ ਪੰਜਾਬ ਦੀ ਰੀੜ ਦੀ ਹੱਡੀ ਹਨ। ਇਕ ਲੱਖ ਡਾਲਰ ਪਾਰਟੀ ਲਈ ਫੰਡ ਇਕਠਾ ਕਰਨ ‘ਚ ਸਿਰਫ 30,000 ਡਾਲਰ ਘੱਟ ਰਹਿ ਗਿਆ ਸੀ,ਜਿਸ ਕਰਕੇ ਪਾਰਟੀ ਵਰਕਰਾਂ ਨੇ ਕਿਹਾ ਕਿ ਉਹ ਇਸ ਨੂੰ ਖੁਦ ਪੂਰਾ ਕਰਕੇ ਮੁਕੰਮਲ ਟੀਚਾ ਕਰਨਗੇ। ਇਸ ਸਮਾਗਮ ਨੂੰ ਉਲੀਕਣ ਲਈ ਸ਼੍ਰ ਮਨਮੀਤ ਸਿੰਘ, ਕੇ ਕੇ ਸਿੱਧੂ, ਅਮਰਜੀਤ ਸਿੰਘ ਸੰਧੂ, ਪੂਜਾ ਪਾਂਡੇ, ਸੁਖੀ ਪੰਨੂੰ, ਰਾਜ ਭਨੌਟ, ਸੁਸੀਲ ਤਿਵਾੜੀ, ਰਿਸ਼ੀ ਅਗਰਵਾਲ ਦਾ ਮੁੱਖ ਰੋਲ ਸੀ।

Leave a Reply

Your email address will not be published. Required fields are marked *

%d bloggers like this: