Sat. Apr 20th, 2019

ਆਪ ਵੱਲੋਂ ਸਿਰੀਏ ਵਾਲਾ ਪਿੰਡ ਨੂੰ ਪਾਣੀ ਦੀ ਟੈਂਕੀ ਭੇਂਟ

ਆਪ ਵੱਲੋਂ ਸਿਰੀਏ ਵਾਲਾ ਪਿੰਡ ਨੂੰ ਪਾਣੀ ਦੀ ਟੈਂਕੀ ਭੇਂਟ

ਭਗਤਾ ਭਾਈ ਕਾ 20 ਦਸੰਬਰ (ਸਵਰਨ ਸਿੰਘ ਭਗਤਾ)-ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਪ੍ਰੋ: ਸਾਧੂ ਸਿੰਘ ਵੱਲੋਂ ਆਪਣੇ ਅਖਤਿਆਰੀ ਫੰਡ ਵਿਚੋਂ ਪਾਣੀ ਦੀ ਟੈਂਕੀ ਬਣਾਉਣ ਲਈ ਦੋ ਲੱਖ ਰੁ: ਦੀ ਰਾਸ਼ੀ ਦਿੱਤੀ ਗਈ ਸੀ। ਉਕਤ ਪਾਣੀ ਵਾਲੀ ਟੈਕੀ ਦਾ ਉਦਘਾਟਨ ਪ੍ਰੋ: ਸਾਧੂ ਸਿੰਘ ਅਤੇ ਹਲਕਾ ਫੂਲ ਤੋਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਨੇ ਸਾਂਝੇ ਰੂਪ ਵਿੱਚ ਕੀਤਾ।ਇਸ ਸਮੇਂ ਪ੍ਰੋ: ਸਾਧੂ ਸਿੰਘ ਨੇ ਕਿਹਾ ਕਿ ਉਨਾਂ ਆਪਣੇ ਕਾਰਜਕਾਲ ਦੌਰਾਨ ਪਾਰਟੀ ਬਾਜੀ ਤੋਂ ਉੱਪਰ ਉਠ ਕੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ। ਇਸ ਸਮੇਂ ਮਨਜੀਤ ਸਿੰਘ ਬਿੱਟੀ ਨੇ ਕਿਹਾ ਕਿ ਸਮਾਂ ਆਉਣ ਤੇ ਉਹ ਵੀ ਆਪਣੇ ਤਨ ਮਨ ਨਾਲ ਸਮੂਹ ਪਿੰਡਾਂ ਦੇ ਬਹੁਮੁਖੀ ਵਿਕਾਸ ਨੂੰ ਤਰਜੀਹ ਦੇਣਗੇ। ਉਨਾਂ ਸਮੂਹ ਵਰਕਰਾਂ ਨੂੰ ਕਿਹਾ ਕਿ ਉਹ ਆਪਣੇ ਨਿਜੀ ਭੇਦ ਭਾਵ ਭੁਲਾ ਕੇ ਹਲਕੇ ਦੇ ਸਮੂਹ ਵੋਟਰਾਂ ਤੱਕ ਪਹੁੰਚ ਕਰਨ ਅਤੇ ਪਾਰਟੀ ਦੀ ਜਿੱਤ ਲਈ ਦਿਨ ਰਾਤ ਮਿਹਨਤ ਕਰਨ। ਉਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਬਿਹਤਰੀ ਲਈ ਆਪਣੀ ਇਕ ਇਕ ਵੋਟ ਆਮ ਆਦਮੀ ਪਾਰਟੀ ਦੇ ਹੱਕ ਵਿਚ ਪਾਉਣ। ਇਸ ਸਮੇਂ ਉਨਾਂ ਨਾਲ ਸੁਖਮੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਰਿੰਦਰ ਸਿੰਘ ਪ੍ਰਧਾਨ, ਸੰਦੀਪ ਸਿੰਘ, ਗੁਰਮੇਲ ਸਿੰਘ ਪੰਚ, ਰਜਿੰਦਰ ਸਿੰਘ ਗਿਆਨੀ, ਡਾ. ਕੁਲਤਾਰ ਸਿੰਘ, ਦਲਬੀਰ ਸਿੰਘ ਬਰਾੜ, ਜੁਗਿੰਦਰ ਸਿੰਘ ਭਾਈਕਾ, ਹਰਜਿੰਦਰ ਸਿੰਘ ਖਾਲਸਾ, ਗੁਰਸੇਵਕ ਸਿੰਘ, ਅਮਰ ਸਿੰਘ, ਗੁਰਪ੍ਰੀਤ ਸਿੰਘ ਗੋਪੀ ਖਾਲਸਾ ਭਗਤਾ, ਰਾਜਵਿੰਦਰ ਸਿੰਘ ਭਗਤਾ, ਬੂਟਾ ਸਿੰਘ ਖਾਲਸਾ, ਡਾ.ਕੇਵਲ ਸਿੰਘ ਭਗਤਾ, ਪ੍ਰੀਤਮ ਸਿੰਘ ਮੌੜ, ਸੋਨੂੰ ਰਾਮਪੁਰਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: