Fri. May 24th, 2019

ਆਪ ਵੱਲੋਂ ਬੰਗੀ ਨਿਹਾਲ ਸਿੰਘ ਵਾਲਾ ਅਤੇ ਸ਼ੇਖਪੁਰਾ ਵਿਖੇ ਚੋਣ ਰੈਲੀਆਂ

ਆਪ ਵੱਲੋਂ ਬੰਗੀ ਨਿਹਾਲ ਸਿੰਘ ਵਾਲਾ ਅਤੇ ਸ਼ੇਖਪੁਰਾ ਵਿਖੇ ਚੋਣ ਰੈਲੀਆਂ
ਸਮੁੱਚੇ ਪੰਜਾਬ ਅੰਦਰ ਫਿਰੇਗਾ ਝਾੜੂ- ਜਰਨੈਲ ਸਿੰਘ

untitled-1ਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਦਰਿਆਈ ਪਾਣੀਆਂ ਤੋਂ ਲੈ ਕੇ ਰੇਤਾ ਬੱਜਰੀ ਸਮੇਤ ਹਰ ਚੀਜ਼ ਵਿੱਚੋਂ ਮੋਟੀਆਂ ਦਲਾਲੀਆਂ ਖਾਣ ਵਾਲੇ ਭਾਜਪਾਈਆਂ ਅਤੇ ਅਕਾਲੀਏ ਸੱਚੇ ਦੇਸ਼ ਭਗਤਾਂ ਦੇ ਚੋਗੇ ਪਹਿਨ ਕੇ ਪੰਜਾਬ ਦੀ ਜਨਤਾ ਨਾਲ ਤੀਸਰੀ ਵਾਰ ਠੱਗੀ ਮਾਰਨ ਨੂੰ ਫਿਰਦੇ ਹਨ ਅਤੇ ਪੰਜਾਬ ਦੀ ਸੁਚੇਤ ਹੋ ਚੁੱਕੀ ਜਨਤਾ ਹੁਣ ਸਭ ਸਮਝ ਚੁੱਕੀ ਹੈ ਤੇ ਇਹਨਾਂ ਦੀਆਂ ਚੋਰ ਚਲਾਕੀਆਂ ‘ਚ ੳਾੁਣ ਵਾਲੀ ਨਹੀਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਨਿਹਾਲ ਸਿੰਘ ਬੰਗੀ ਅਤੇ ਸ਼ੇਖਪੁਰਾ ਵਿਖੇ ਵਿਸ਼ਾਲ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਸਹਾਇਕ ਚੋਣ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਸ. ਜਰਨੈਲ ਸਿੰਘ ਨੇ ਕੀਤਾ।

         ਉਹਨਾਂ ਕਿਹਾ ਕਿ ਸਾਰੀ ਦੁਨੀਆਂ ਦਾ ਢਿੱਡ ਭਰਨ ਵਾਲਾ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਪੰਜਾਬ ਦੇ ਕੱਚੇ ਪੱਕੇ ਮੁਲਾਜ਼ਮਾਂ ਅਤੇ ਬੇਰੁਜ਼ਗਾਰ ਨੌਜਵਾਨਾਂ ‘ਤੇ ਪੰਜਾਬ ਦੇ ਹੁਕਮ ‘ਤੇ ਲਾਠੀਆਂ ਅਤੇ ਗੋਲੀਆਂ ਦਾ ਮੀਂਹ ਵਰਸਾ ਰਹੇ ਹਨ। ਨਸ਼ਿਆਂ ਦੇ ਵੱਖਰੇ ਦੌਰ ਚਲਾ ਕੇ ਜਾਂ ਚੱਲਣ ਦੇ ਕੇ ਜਵਾਨੀ ਤੇ ਕਿਸਾਨੀ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਗੁੰਡਾ ਗਿਰੋਹਾਂ ਅਤੇ ਹੈਂਕੜਬਾਜ਼ਾਂ ਦੇ ਖੂੰਖਾਰ ਲੱਠਮਾਰ ਟੋਲਿਆਂ ਵੱਲੋਂ ਸਮੁੱਚੇ ਪੰਜਾਬ ਅੰਦਰ ਗੁੰਡਾਗਰਦੀ ਦਾ ਨੰਗਾ ਨਾਚ ਨੱਚਦਿਆਂ ਸਦੀਆਂ ਤੋਂ ਘੁੱਘ ਵਸਦੇ ਪੰਜਾਬ ਦੇ ਅਮਨ ਨੂੰ ਲਾਂਬੂ ਲਾਏ ਜਾ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਜੇਕਰ ਹਾਲੇ ਵੀ ਸਮੇਂ ਦੇ ਸ਼ਾਸ਼ਕ ਪੰਜਾਬ ਦੀ ਜਨਤਾ ਤੋਂ ਖੈਰ ਦੇ ਰੂਪ ਵਿੱਚ ਵੋਟ ਮੰਗ ਰਹੇ ਹਨ ਤਾਂ ਉਹ ਭਾਰੀ ਗਲਤ ਫਹਿਮੀਆਂ ਪਾਲ ਰਹੇ ਹਨ। ਉਹਨਾਂ ਕਿਹਾ ਕਿ ਸਮੁੱਚੇ ਪੰਜਾਬ ਅੰਦਰ ਅਗਾਮੀ ਚੋਣਾਂ ‘ਚ ਝਾੜੂ ਫਿਰਨ ਵਾਲਾ ਹੈ ਜਿਹੜਾ ਸਮੇਂ ਦੇ ਸ਼ਾਸ਼ਕਾਂ ਵੱਲੋਂ ਇੱਥੇ ਖਿਲਾਰੇ ਗੰਦ ਮੰਦ ਨੂੰ ਹੂੰਝ ਕੇ ਲੈ ਜਾਵੇਗਾ। ਪਾਣੀਆਂ ਦੇ ਮੁੱਦੇ ‘ਤੇ ਸ. ਜਰਨੈਲ ਸਿੰਘ ਨੇ ਕਿਹਾ ਕਿ ਜਦੋਂ ਸਾਰੇ ਸੰਬੰਧਿਤ ਰਾਜਾਂ ਸਮੇਤ ਕੇਂਦਰ ‘ਚ ਵੀ ਮੋਦੀ ‘ਤੇ ਮੋਦੀ ਦੇ ਭਗਤਾਂ ਦਾ ਰਾਜ ਹੈ ਤਾਂ ਇੱਕ ਅਕਾਲੀ ਭਾਜਪਾਈਏ ਪੰਜਾਬ ਨੂੰ ਰਇਨਸਾਫ ਲੈ ਕੇ ਕਿਉਂ ਨਹੀਂ ਦਿੰਦੇ। ਫਿਰ ਕਿਉਂ ਕੇਵਲ ਵੋਟਾਂ ਲਈ ਇੱਥੋਂ ਦੇ ਵੋਟਰਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ। ਉਮੀਦਵਾਰ ਬਦਲਣ ਬਾਰੇ ਇੱਕ ਸਵਾਲ ਦੇ ਜਵਾਬ ‘ਚ ਉਹਨਾਂ ਕਿਹਾ ਕਿ ਪਾਰਟੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਉਮੀਦਵਾਰ ਆਪਣੀਆਂ ਚੋਣ ਮੁਹਿੰਮਾਂ ਨਹੀਂ ਚਲਾ ਰਹੇ ਕੇਵਲ ਉਹ ਹੀ ਬਦਲੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਵੰਡੀ ਸਾਬੋ ਤੋਂ ਆਪ ਉਮੀਦਵਾਰ ਪ੍ਰੋ. ਬਲਜਿੰਦਰ ਕੌਰ, ਨਵਦੀਪ ਸਿੰਘ ਜੀਦਾ, ਨੀਲ ਗਰਗ, ਰੇਸ਼ਮ ਸਿੰਘ ਜਗਾ ਅਤੇ ਬੀਬੀ ਜਸਵੀਰ ਕੌਰ ਨੇ ਵੀ ਰੈਲੀਆਂ ਨੂੰ ਸੰਬੋਧਨ ਕੀਤਾ।

Leave a Reply

Your email address will not be published. Required fields are marked *

%d bloggers like this: