’ਆਪ’ ਵੱਲੋਂ ਜਾਰੀ ਕੀਤਾ ਦਲਿਤ ਮੈਨੀਫੈਸਟੋ ਸ਼ਲਾਘਾਯੋਗ- ਰਣਜੀਤ ਚੀਮਾ

ss1

‘ਆਪ’ ਵੱਲੋਂ ਜਾਰੀ ਕੀਤਾ ਦਲਿਤ ਮੈਨੀਫੈਸਟੋ ਸ਼ਲਾਘਾਯੋਗ- ਰਣਜੀਤ ਚੀਮਾ
ਦਲਿਤ ਭਾਈਚਾਰੇ ‘ਚੋ ਹੋਵੇਗਾ ਡਿਪਟੀ ਸੀ.ਐਮ

28-patti-news-ranjitਪੱਟੀ 28 ਨਵੰਬਰ (ਅਵਤਾਰ ਸਿੰਘ ਢਿੱਲੋਂ) ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਾਣਾ ਮੰਡੀ ਗੁਰਇਆ ਵਿਖੇ ‘ਪੰਜਾਬ ਇਨਕਾਲਬ’ ਰੈਲੀ ਮੌਕੇ ਪੰਜਾਬ ਵਾਸੀਆ ਲਈ ਐਲਾਨ ਕੀਤਾ ਗਿਆ ਦਲਿਤ ਭਾਈਚਾਰੇ ਦਾ ਚੋਣ ਮੈਨੀਫੈਸਟੋ ਸ਼ਲਾਘਾਯੋਗ ਹੈ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਯੂਥ ਦੇ ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਨਣ ਤੇ ਸਾਰੇ ਦਲਿਤ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ,ਪੰਜਾਬ ਅਨਸੂਚਿਤ ਜਾਤੀ ਕਮਿਸ਼ਨ ਨੁੰ ਜਿਆਦਾ ਤਾਕਤਾਂ ਦਿੱਤੀਆਂ ਜਾਣਗੀਆਂ,ਪੋਸਟ ਮੈਟ੍ਰਿਕ ਵਜੀਫਾ ਰਾਸ਼ੀ ਨੂੰ ਸਹੀ ਢੰਗ ਨਾਲ ਲਾਗੂ ਕਰਾਉਣ ਲਈ ਇੱਕ ਵਿਸ਼ੇਸ ਸੈਲ ਦਾ ਗਠਨ ਕੀਤਾ ਜਾਵੇਗਾ,ਦਲਿਤ ਵਰਗ ਦੀਆਂ ਖਾਲੀ ਪਈਆਂ ਰਾਖਵੀਆਂ ਆਸਮੀਆਂ ਨੂੰ ਭਰਿਆ ਜਾਵੇਗਾ,ਸਗਨ ਸਕਮਿ 51 ਹਜਾਰ,ਬੁਢਾਪਾ,ਵਿਧਵਾ ਪੈਨਸਨ,ਅੰਗਹੀਣਤਾ ਪੈਨਸਨ 2 ਹਜਾਰ ਰੁਪਏ ਹੋਵੇਗੀ,ਦਲਿਤ ਲੜਕੀਆ ਨੂੰ 12 ਵੀ ਤੱਕ ਮੁਫਤ ਸਿੱਖਿਆ ਦਿੱਤੀ ਜਾਵੇਗੀ ਆਦਿ ਹੋਰ ਵੀ ਸਕੀਮਾਂ ਦਿੱਤੀਆਂ ਜਾਣਗੀਆਂ।ਇਸ ਮੌਕੇ ਰਜਿੰਦਰ ਸਿੰਘ ਉਸਮਾ,ਸਤਨਾਮ ਸਿੰਘ,ਅੰਗਰੇਜ ਸਿੰਘ,ਸੁਖਜਿੰਦਰ ਸਿੰਘ,ਸਾਹਿਬ ਸਿੰਘ,ਬਚਿੱਤਰ ਸਿੰਘ,ਵਿਰਸਾ ਸਿੰਘ,ਗੁਰਸਾਹਿਬ ਸਿੰਘ,ਬਿਕਰਮਜੀਤ ਸਿੰਘ,ਲਵ ਸ਼ਰਮਾਂ,ਕੁਲਦੀਪ ਸਿੰਘ,ਰਾਕੇਸ਼ ਪੰਡਿਤ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *