ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਆਪ ਪਾਰਟੀ ਹੀ ਲੋਕਾ ਨੂੰ ਸਹੀ ਤੱਰਕੀ ਦੇ ਰਸਤੇ ਤੇ ਤੌਰ ਸਕਦੀ ਹੈ: ਭੋੋਲਾ ਮਾਨ

ਆਪ ਪਾਰਟੀ ਹੀ ਲੋਕਾ ਨੂੰ ਸਹੀ ਤੱਰਕੀ ਦੇ ਰਸਤੇ ਤੇ ਤੌਰ ਸਕਦੀ ਹੈ: ਭੋੋਲਾ ਮਾਨ

ਸਰਦੂਲਗੜ੍ਹ 19 ਸਤਬੰਰ (ਗੁਰਜੀਤ ਸ਼ੀਂਹ): ਅਕਾਲੀ ਦਲ ਅਤੇ ਕਾਗਰਸ ਨੇ ਲੋਕਾ ਨੂੰ ਲੁੱਟਣ ਦਾ ਹੀ ਕੰਮ ਕੀਤਾ ਹੈ ਅਤੇ ਦੇਸ ਨੂੰ ਤੱਰਕੀ ਦੀ ਥਾ ਪਿਛੇ ਕੀਤਾ ਹੈ। ਇਹਨਾ ਵਿਚਾਰਾ ਦਾ ਪ੍ਰਗਟਾਵਾ ਸਰਦੂਲਗੜ੍ਹ ਤੋ ਆਪ ਪਾਰਟੀ ਦੇ ਸੰਭਾਵੀ ਉਮੀਦਵਾਰ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ ।ਉਹਨਾ ਕਿਹਾ ਲੰਮੇ ਸਮੇ ਤੋ ਕਾਗਰਸ ਅਤੇ ਅਕਾਲੀ ਦਲ ਨੇ ਲੋਕਾ ਦੀ ਭਲਾਈ ਲਈ ਕੁਝ ਨਹੀ ਕੀਤਾ।ਸਿਰਫ ਆਪਣੇ ਪਰਿਵਾਰਾ ਨੂੰ ਕਾਮਯਾਬ ਕਰਨ ਚ ਲੱਗੇ ਹੋਏ ਹਨ।ਦੂਸਰੇ ਪਾਸੇ ਕਿਸਾਨ ਮਜਦੂਰ ਅਤੇ ਛੋਟੇ ਦੁਕਾਨਦਾਰ ਆਰਥਿਕ ਮੰਦ ਹਾਲੀ ਕਾਰਨ ਖੁਦਕੁਸੀਆ ਕਰ ਰਹੇ ਹਨ। ਜਿਸ ਦੀ ਪੰਜਾਬ ਅਤੇ ਸੈਟਰ ਸਰਕਾਰ ਜੁੰਮੇਵਾਰ ਹੈ।ਇਸ ਦੇ ਨਾਲ ਹੀ ਉਹਨਾ ਪੰਜਾਬ ਸਰਕਾਰ ਤੇ ਵਰਦਿਆ ਕਿਹਾ ਮੌਜੂਦਾ ਅਕਾਲੀ ਲੀਡਰ ਲੋਕਾ ਦੇ ਕੰਮਾ ਤੇ ਕਬਜਾ ਕਰਕੇ ਮੋੋਟੀ ਕਮਾਈ ਕਰ ਰਹੇ ਹਨ ।ਮਾਨ ਨੇ ਕਿਹਾ ਆਪ ਸਕਾਰ ਆਉਣ ਤੇ ਕਿਸਾਨਾ ਨੂੰ ਫਸਲਾ ਦਾ ਸਹੀ ਮੁੱਲ ਮਿਲੇਗਾ ਅਤੇ ਨੌਜੁਆਨ ਵਰਗ ਨੂੰ ਵੱਡੇ ਪੱਧਰ ਤੇ ਨੌਕਰੀਆਂ ਦਿੱਤੀ ਜਾਣਗੀਆ ।ਅਤੇ ਪੰਜਾਬ ਦਾ ਹਰ ਵਿਆਕਤੀ ਖੁਸਹਾਲ ਹੋਵੇਗਾ।ਹੁਣ ਦੇਖਣਾ ਇਹ ਕਿ ਸਰਦੂਲਗੜ੍ਹ ਹਲਕੇ ਤੇ ਆਪ ਦੇ ਚਾਰ ਉਮੀਦਵਾਰ ਚੋਣ ਲੜ੍ਹਣ ਦੀ ਦੌੜ ਚ ਨੇ ਕਿਸ ਦੇ ਹੱਥ ਇਹ ਸੀਟ ਲੱਗਦੀ ਹੈ ,ਪਰ ਸਭ ਤੋ ਅੱਗੇ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਜੋ ਕਿ ਲੰਮੇ ਸਮੇ ਤੋ ਪਾਰਟੀ ਲਈ ਸਖਤ ਮਿਹਨਤ ਕਰ ਰਹੇ ਹਨ।ਭੋਲਾ ਮਾਨ ਇੱਕ ਸਰੀਫ ਅਤੇ ਇਮਾਨਦਾਰ ਵਿਆਕਤੀ ਨੇ ਅਤੇ ਹਲਕੇ ਚੰਗਾ ਰਸੂਕ ਰੱਖਦੇ ਹਨ ।

Leave a Reply

Your email address will not be published. Required fields are marked *

%d bloggers like this: